ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 900

ਰਾਮਕਲੀ ਮਹਲਾ ੫ ॥ ੲ​‍ੀਧਨ ਤੇ ਬੈਸੰਤਰੁ ਭਾਗੈ ॥ ਮਾਟੀ ਕਉ ਜਲੁ ਦਹ ਦਿਸ ਤਿਆਗੈ ॥ ਊਪਰਿ ਚਰਨ ਤਲੈ ਆਕਾਸੁ ॥ ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥ ਐਸਾ ਸੰਮ੍ਰਥੁ ਹਰਿ ਜੀਉ ਆਪਿ ॥ ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥ਪ੍ਰਥਮੇ ਮਾਖਨੁ ਪਾਛੈ ਦੂਧੁ ॥ ਮੈਲੂ ਕੀਨੋ ਸਾਬੁਨੁ ਸੂਧੁ ॥ ਭੈ ਤੇ ਨਿਰਭਉ ਡਰਤਾ ਫਿਰੈ ॥ ਹੋਂਦੀ ਕਉ ਅਣਹੋਂਦੀ ਹਿਰੈ ॥੨॥ ਦੇਹੀ ਗੁਪਤ ਬਿਦੇਹੀ ਦੀਸੈ ॥ ਸਗਲੇ ਸਾਜਿ ਕਰਤ ਜਗਦੀਸੈ ॥ ਠਗਣਹਾਰ ਅਣਠਗਦਾ ਠਾਗੈ ॥ ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥ ਸੰਤ ਸਭਾ ਮਿਲਿ ਕਰਹੁ ਬਖਿਆਣ ॥ ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥ ਬ੍ਰਹਮ ਬੀਚਾਰੁ ਬੀਚਾਰੇ ਕੋਇ ॥ ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥ {ਪੰਨਾ 900}

ਪਦਅਰਥ: ੲ​‍ੀਧਨ ਤੇਬਾਲਣ ਤੋਂ, ਲੱਕੜਾਂ ਤੋਂ। ਬੈਸੰਤਰੁਅੱਗ। ਕਉਨੂੰ। ਦਹਦਿਸਦਸੀਂ ਪਾਸੀਂ। ਊਪਰਿਉਤਾਂਹ ਵਲ। ਤਲੈਹੇਠਲੇ ਪਾਸੇ। ਆਕਾਸੁਉਤਲਾ ਪਾਸਾ, ਸਿਰ। ਘਟ ਮਹਿਘੜੇ ਵਿਚ। ਸਿੰਧੁਸਮੁੰਦਰ, ਬੇਅੰਤ ਪ੍ਰਭੂ।੧।

ਸੰਮ੍ਰਥੁਸਮਰਥਾ ਵਾਲਾ, ਸਭ ਤਾਕਤਾਂ ਦਾ ਮਾਲਕ। ਨਿਮਖ—{निमेष} ਅੱਖ ਝਮਕਣ ਜਿਤਨਾ ਸਮਾ। ਜੀਅ ਭਗਤਨ ਕੈਭਗਤਾਂ ਦੀ ਜਿੰਦ ਵਿਚੋਂ। ਮਨਹੇ ਮਨ! ਤਾ ਕਉਉਸ (ਪ੍ਰਭੂ) ਨੂੰ। ਜਾਪਿਜਪਦਾ ਰਹੁ।੧।ਰਹਾਉ।

ਪ੍ਰਥਮੇਪਹਿਲਾਂ। ਪਾਛੈਪਿੱਛੋਂ। ਮੈਲੂਮੈਲ ਨੂੰ, ਮਾਤਾ ਦੇ ਲਹੂ ਨੂੰ। ਸੂਧੁਸੁੱਧ, ਚਿੱਟਾ (ਦੁੱਧ)ਭੈ ਤੇਡਰਾਂ ਤੋਂ। ਨਿਰਭਉਜੀਵ ਜੋ ਅਸਲ ਵਿਚ ਡਰਰਹਿਤ ਪ੍ਰਭੂ ਦੀ ਅੰਸ ਹੈ। ਹੋਂਦੀ ਕਉਹੁੰਦੀ ਨੂੰ, ਹੋਂਦ ਵਾਲੀ ਜਿੰਦ ਨੂੰ। ਅਣਹੋਂਦੀਜਿਸ ਦੀ (ਵੱਖਰੀ) ਹਸਤੀ ਕੋਈ ਨਹੀਂ। ਹਿਰੈਚੁਰਾ ਲੈਂਦੀ ਹੈ, ਠੱਗ ਲੈਂਦੀ ਹੈ।੨।

ਦੇਹੀਦੇਹ ਦਾ ਮਾਲਕ, ਸਰੀਰ ਦਾ ਮਾਲਕ ਆਤਮਾ। ਬਿਦੇਹੀਜੋ ਆਤਮਾ ਨਹੀਂ, ਸਰੀਰ। ਸਾਜਿਸਾਜ ਕੇ। ਜਗਦੀਸੈਜਗਦੀਸ ਹੀ, ਜਗਤ ਦਾ ਮਾਲਕ ਹੀ। ਠਗਣਹਾਰ—(ਸਭ ਨੂੰ) ਠੱਗਣ ਵਾਲੀ ਮਾਇਆ। ਅਣਠਗਦਾ—(ਪਰਮਾਤਮਾ ਦੀ ਅੰਸ ਜੀਵ) ਜੋ ਠੱਗਿਆ ਨਹੀਂ ਜਾਣਾ ਚਾਹੀਦਾ। ਵਖਰਸੌਦਾ, ਨਾਮਪੂੰਜੀ। ਬਿਨੁ ਵਖਰਨਾਮ ਦੀ ਪੂੰਜੀ ਤੋਂ ਸੱਖਣਾ। ਫਿਰਿ ਫਿਰਿਮੁੜ ਮੁੜ। ਉਠਿਉੱਠ ਕੇ। ਲਾਗੈਮਾਇਆ ਵਿਚ ਫਸਦਾ ਹੈ, ਮਾਇਆ ਨੂੰ ਚੰਬੜਦਾ ਹੈ।੩।

ਬਖਿਆਣਵਿਚਾਰ, ਵਿਆਖਿਆ। ਬੀਚਾਰੇ ਕੋਇਜਿਹੜਾ ਕੋਈ ਵਿਚਾਰਦਾ ਹੈ। ਤਾ ਕੀਉਸ ਮਨੁੱਖ ਦੀ। ਪਰਮ ਗਤਿਸਭ ਤੋਂ ਉੱਚੀ ਆਤਮਕ ਅਵਸਥਾ।੪।

ਅਰਥ: ਹੇ ਮਨ! ਪਰਮਾਤਮਾ ਆਪ ਬੜੀਆਂ ਤਾਕਤਾਂ ਦਾ ਮਾਲਕ ਹੈ। ਉਹ ਪਰਮਾਤਮਾ ਆਪਣੇ ਭਗਤਾਂ ਦੇ ਮਨ ਤੋਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ। ਹੇ ਮਨ! ਤੂੰ ਭੀ ਉਸ ਨੂੰ ਅੱਠੇ ਪਹਿਰ ਜਪਿਆ ਕਰ।੧।ਰਹਾਉ।

(ਹੇ ਮਨ! ਵੇਖ ਉਸ ਪ੍ਰਭੂ ਦੀਆਂ ਅਸਚਰਜ ਤਾਕਤਾਂ!) ਲੱਕੜੀ ਤੋਂ ਅੱਗ ਪਰੇ ਭੱਜਦੀ ਹੈ (ਲੱਕੜੀ ਵਿਚ ਅੱਗ ਹਰ ਵੇਲੇ ਮੌਜੂਦ ਹੈ, ਪਰ ਉਸ ਨੂੰ ਸਾੜਦੀ ਨਹੀਂ)(ਸਮੁੰਦਰ ਦਾ) ਪਾਣੀ ਧਰਤੀ ਨੂੰ ਹਰ ਪਾਸੇ ਵਲੋਂ ਤਿਆਗੀ ਰੱਖਦਾ ਹੈ (ਧਰਤੀ ਸਮੁੰਦਰ ਦੇ ਵਿਚ ਰਹਿੰਦੀ ਹੈ, ਪਰ ਸਮੁੰਦਰ ਇਸ ਨੂੰ ਡੋਬਦਾ ਨਹੀਂ)(ਰੁੱਖ ਦੇ) ਪੈਰ (ਜੜ੍ਹਾਂ) ਉਪਰ ਵਲ ਹਨ, ਤੇ ਸਿਰ ਹੇਠਲੇ ਪਾਸੇ ਹੈ। ਘੜੇ ਵਿਚ (ਨਿੱਕੇ ਨਿੱਕੇ ਸਰੀਰਾਂ ਵਿਚ) ਸਮੁੰਦਰ-ਪ੍ਰਭੂ ਆਪਣਾ ਆਪ ਪਰਕਾਸ਼ਦਾ ਹੈ।੧।

(ਹੇ ਭਾਈ! ਪਹਿਲਾਂ ਦੁੱਧ ਹੁੰਦਾ ਹੈ, ਉਸ ਨੂੰ ਰਿੜਕਿਆਂ ਉਸ ਦੁੱਧ ਦਾ ਤੱਤ-ਮੱਖਣ ਪਿੱਛੋਂ ਨਿਕਲਦਾ ਹੈ। ਪਰ ਵੇਖ! ਸ੍ਰਿਸ਼ਟੀ ਦਾ ਤੱਤ-) ਮੱਖਣ ਪਰਮਾਤਮਾ ਪਹਿਲਾਂ ਮੌਜੂਦ ਹੈ, ਤੇ (ਉਸ ਦਾ ਪਸਾਰਾ-ਜਗਤ) ਦੁੱਧ ਪਿਛੋਂ (ਬਣਦਾ) ਹੈ (ਜਗਤ-ਪਸਾਰੇ ਰੂਪ ਦੁੱਧ ਵਿਚ ਤੱਤ-ਪ੍ਰਭੂ-ਮੱਖਣ ਸਰਬ-ਵਿਆਪਕ ਹੈ)(ਜੀਵਾਂ ਦੀ ਪਾਲਣਾ ਵਾਸਤੇ) ਮੈਲ ਨੂੰ (ਮਾਂ ਦੇ ਲਹੂ ਨੂੰ) ਸੁੱਧ ਸਾਬਣ ਵਰਗਾ ਚਿੱਟਾ ਦੁੱਧ ਬਣਾ ਦੇਂਦਾ ਹੈ। ਨਿਰਭਉ-ਪ੍ਰਭੂ ਦੀ ਅੰਸ ਜੀਵ ਦੁਨੀਆ ਦੇ ਅਨੇਕਾਂ ਡਰਾਂ ਤੋਂ ਡਰਦਾ ਫਿਰਦਾ ਹੈ, ਮਾਇਆ ਜੀਵ ਨੂੰ ਭਜਾਈ ਫਿਰਦੀ ਹੈ।੨।

ਹੇ ਭਾਈ! ਸਰੀਰ ਦਾ ਮਾਲਕ ਆਤਮਾ (ਸਰੀਰ ਵਿਚ) ਲੁਕਿਆ ਰਹਿੰਦਾ ਹੈ, ਸਿਰਫ਼ ਸਰੀਰ ਦਿੱਸਦਾ ਹੈ। ਸਾਰੇ ਜੀਵਾਂ ਨੂੰ ਪੈਦਾ ਕਰ ਕੇ ਜਗਤ ਦਾ ਮਾਲਕ ਪ੍ਰਭੂ (ਅਨੇਕਾਂ ਕੌਤਕ) ਕਰਦਾ ਰਹਿੰਦਾ ਹੈ। ਠਗਣੀ-ਮਾਇਆ ਜੀਵ ਨੂੰ ਸਦਾ ਠੱਗਦੀ ਰਹਿੰਦੀ ਹੈ। ਨਾਮ ਦੀ ਪੂੰਜੀ ਤੋਂ ਸੱਖਣਾ ਜੀਵ ਮੁੜ ਮੁੜ ਮਾਇਆ ਨੂੰ ਚੰਬੜਦਾ ਹੈ।੩।

ਹੇ ਨਾਨਕ! (ਆਖ-ਹੇ ਭਾਈ!) ਸੰਤ-ਸਭਾ ਵਿਚ ਮਿਲ ਕੇ ਸਿੰਮ੍ਰਿਤੀਆਂ ਸ਼ਾਸਤ੍ਰਾਂ ਵੇਦਾਂ ਪੁਰਾਣਾਂ ਦੀ ਵਿਆਖਿਆ ਕਰ ਕੇ (ਬੇਸ਼ੱਕ) ਵੇਖ ਲਵੋ (ਇਸ ਠਗਣੀ ਮਾਇਆ ਤੋਂ ਬਚਾਉ ਨਹੀਂ ਹੋ ਸਕਦਾ)ਜਿਹੜਾ ਕੋਈ ਮਨੁੱਖ ਸਤਸੰਗ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਿਚਾਰਦਾ ਹੈ ਉਸੇ ਦੀ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਬਣਦੀ ਹੈ।੪।੪੩।੫੪।

ਰਾਮਕਲੀ ਮਹਲਾ ੫ ॥ ਜੋ ਤਿਸੁ ਭਾਵੈ ਸੋ ਥੀਆ ॥ ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥ ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ ॥ ਬਿਖੈ ਠਗਉਰੀ ਖਾਇ ਭੁਲਾਨਾ ਮਾਇਆ ਮੰਦਰੁ ਤਿਆਗਿ ਗਇਆ ॥੧॥ ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥ ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥ ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ ॥ ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ ॥੩॥ ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥ ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥ {ਪੰਨਾ 900}

ਪਦਅਰਥ: ਤਿਸੁਉਸ (ਪਰਮਾਤਮਾ) ਨੂੰ। ਭਾਵੈਚੰਗਾ ਲੱਗਦਾ ਹੈ, ਪਸੰਦ ਆਉਂਦਾ ਹੈ। ਥੀਆਹੋ ਰਿਹਾ ਹੈ। ਆਨ—{अन्य} ਕੋਈ ਹੋਰ। ਬੀਆਦੂਜਾ।੧।ਰਹਾਉ।

ਕਲਤ੍ਰੁਇਸਤ੍ਰੀ {कलत्र}ਦੀਸੈ—(ਜੋ ਕੁਝ) ਦਿੱਸਦਾ ਹੈ। ਕਿਛੂਕੁਝ ਭੀ। ਸੰਗਿਨਾਲ। ਬਿਖੈ ਠਗਉਰੀਵਿਸ਼ਿਆਂ ਦੀ ਠਗਬੂਟੀ (ਧਤੂਰਾ)ਖਾਇਖਾ ਕੇ। ਭੁਲਾਨਾਸਹੀ ਰਸਤੇ ਤੋਂ ਭੁੱਲਿਆ ਰਹਿੰਦਾ ਹੈ। ਮੰਦਰੁਸੋਹਣਾ ਘਰ।੧।

ਕਰਿ ਕਰਿਮੁੜ ਮੁੜ ਕਰ ਕੇ। ਵਿਗੂਤਾਖ਼ੁਆਰ ਹੁੰਦਾ ਹੈ। ਕਿਰਤਿਕੀਤੇ ਅਨੁਸਾਰ। ਪਇਆਪੈ ਗਿਆ। ਪੁਰਬ ਕਮਾਣੇਪੂਰਬਲੇ ਜਨਮਾਂ ਦੇ ਕੀਤੇ ਕਰਮ। ਜਮਦੂਤਿਜਮਦੂਤ ਨੇ। ਗ੍ਰਾਸਿਓਕਾਬੂ ਕਰ ਲਿਆ। ਭਇਆਭਇਆਨਕ।੨।

ਅਵਰਾਹੋਰ ਹੋਰ। ਕਮਾਵੈਕਰਮ ਕਰਦਾ ਹੈ। ਹਇਆ—'ਹੈ ਹੈ', 'ਹਾਇ ਹਾਇ' (ਹਾਇ ਮਾਇਆ, ਹਾਇ ਮਾਇਆਇਹ ਅੱਗ ਲੱਗੀ ਰਹਿੰਦੀ ਹੈ)ਅਸਾਧਲਾਇਲਾਜ, ਜਿਸ ਦਾ ਇਲਾਜ ਨਾਹ ਹੋ ਸਕੇ। ਦੂਖਨਿਨਿੰਦਾ ਦੇ ਕਾਰਨ। ਦੇਹਸਰੀਰ। ਖਇਆਖਈ ਰੋਗ।੩।

ਜਿਨਹਿਜਿਸ (ਪ੍ਰਭੂ) ਨੇ। ਨਿਵਾਜੇਆਦਰਸਤਕਾਰ ਦਿੱਤਾ ਹੋਇਆ ਹੈ। ਤਿਨ ਹੀ—{ਤਿਨਿ ਹੀ} ਉਸ (ਪ੍ਰਭੂ) ਨੇ ਹੀ। ਸਾਜੇਪੈਦਾ ਕੀਤੇ ਹੋਏ ਹਨ। ਆਪੇਆਪ ਹੀ। ਜਇਆਜਈ, ਜਿੱਤ ਦੇ ਮਾਲਕ। ਕੰਠਿਗਲ ਨਾਲ। ਲਾਇਲਾ ਕੇ। ਕਰਿਕਰ ਕੇ। ਮਇਆਦਇਆ।੪।

ਅਰਥ: ਹੇ ਭਾਈ! ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ। (ਇਸ ਵਾਸਤੇ) ਸਦਾ ਹੀ ਉਸ ਪ੍ਰਭੂ ਦੀ ਸਰਨ ਪਿਆ ਰਹੁ। ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ (ਕੁਝ ਕਰਨ-ਜੋਗਾ) ਨਹੀਂ ਹੈ।੧।ਰਹਾਉ।

ਹੇ ਭਾਈ! ਪੁੱਤਰ, ਇਸਤ੍ਰੀ, ਮਾਇਆ-ਇਹ ਜੋ ਕੁਝ ਦਿੱਸ ਰਿਹਾ ਹੈ, ਇਹਨਾਂ ਵਿਚੋਂ ਕੁਝ ਭੀ (ਅੰਤ ਵੇਲੇ ਜੀਵ) ਆਪਣੇ ਨਾਲ ਨਹੀਂ ਲੈ ਜਾਂਦਾ। ਵਿਸ਼ੇ-ਵਿਕਾਰਾਂ ਦੀ ਠਗਬੂਟੀ ਖਾ ਕੇ ਜੀਵ ਕੁਰਾਹੇ ਪਿਆ ਰਹਿੰਦਾ ਹੈ, ਆਖ਼ਰ ਇਹ ਮਾਇਆ, ਇਹ ਸੋਹਣਾ ਘਰ (ਸਭ ਕੁਝ) ਛੱਡ ਕੇ ਤੁਰ ਜਾਂਦਾ ਹੈ।੧।

ਹੇ ਭਾਈ! ਜੀਵ ਦੂਜਿਆਂ ਦੀ ਨਿੰਦਾ ਕਰ ਕਰ ਕੇ ਬਹੁਤ ਖ਼ੁਆਰ ਹੁੰਦਾ ਰਹਿੰਦਾ ਹੈ, ਤੇ ਆਪਣੇ ਇਸ ਕੀਤੇ ਅਨੁਸਾਰ ਜਨਮ ਮਰਨ ਦੇ ਗੇੜ ਵਿਚ ਜਾ ਪੈਂਦਾ ਹੈ। (ਇਹ ਆਮ ਅਸੂਲ ਦੀ ਗੱਲ ਹੈ ਕਿ) ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ, ਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ।

(ਮਾਇਆ ਦੇ ਮੋਹ ਦੀ ਠਗਬੂਟੀ ਖਾ ਕੇ ਮਾਇਆ ਦੀ ਖ਼ਾਤਰ ਜੀਵ) ਝੂਠ ਬੋਲਦਾ ਹੈ (ਮੂੰਹੋਂ ਆਖਦਾ ਹੋਰ ਹੈ, ਤੇ) ਕਮਾਂਦਾ ਕੁਝ ਹੋਰ ਹੈ, ਇਸ ਦੀ ਮਾਇਆ ਦੀ ਤ੍ਰਿਸ਼ਨਾ ਬੁੱਝਦੀ ਨਹੀਂ, ਮਾਇਆ ਦੀ 'ਹਾਇ ਹਾਇ' ਸਦਾ ਇਸ ਨੂੰ ਲੱਗੀ ਰਹਿੰਦੀ ਹੈ। ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ (ਮਾਇਆ ਦੀ ਤ੍ਰਿਸ਼ਨਾ ਦਾ) ਲਾ-ਇਲਾਜ ਰੋਗ (ਜੀਵ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਇਸ ਵੱਡੇ ਖਈ ਰੋਗ ਦੇ ਵਿਚ ਹੀ ਇਸ ਦਾ ਸਰੀਰ ਨਾਸ ਹੋ ਜਾਂਦਾ ਹੈ।੩।

(ਪਰ, ਹੇ ਭਾਈ! ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ) ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ, ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ-ਸਤਕਾਰ ਦਿੱਤਾ ਹੋਇਆ ਹੈ। ਹੇ ਨਾਨਕ! ਪਰਮਾਤਮਾ ਮਿਹਰ ਕਰ ਕੇ ਦਇਆ ਕਰ ਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ।੪।੪੪।੫੫।

ਰਾਮਕਲੀ ਮਹਲਾ ੫ ॥ ਐਸਾ ਪੂਰਾ ਗੁਰਦੇਉ ਸਹਾਈ ॥ ਜਾ ਕਾ ਸਿਮਰਨੁ ਬਿਰਥਾ ਨ ਜਾਈ ॥੧॥ ਰਹਾਉ ॥ਦਰਸਨੁ ਪੇਖਤ ਹੋਇ ਨਿਹਾਲੁ ॥ ਜਾ ਕੀ ਧੂਰਿ ਕਾਟੈ ਜਮ ਜਾਲੁ ॥ ਚਰਨ ਕਮਲ ਬਸੇ ਮੇਰੇ ਮਨ ਕੇ ॥ ਕਾਰਜ ਸਵਾਰੇ ਸਗਲੇ ਤਨ ਕੇ ॥੧॥ ਜਾ ਕੈ ਮਸਤਕਿ ਰਾਖੈ ਹਾਥੁ ॥ ਪ੍ਰਭੁ ਮੇਰੋ ਅਨਾਥ ਕੋ ਨਾਥੁ ॥ ਪਤਿਤ ਉਧਾਰਣੁ ਕ੍ਰਿਪਾ ਨਿਧਾਨੁ ॥ ਸਦਾ ਸਦਾ ਜਾਈਐ ਕੁਰਬਾਨੁ ॥੨॥ ਨਿਰਮਲ ਮੰਤੁ ਦੇਇ ਜਿਸੁ ਦਾਨੁ ॥ ਤਜਹਿ ਬਿਕਾਰ ਬਿਨਸੈ ਅਭਿਮਾਨੁ ॥ ਏਕੁ ਧਿਆਈਐ ਸਾਧ ਕੈ ਸੰਗਿ ॥ ਪਾਪ ਬਿਨਾਸੇ ਨਾਮ ਕੈ ਰੰਗਿ ॥੩॥ ਗੁਰ ਪਰਮੇਸੁਰ ਸਗਲ ਨਿਵਾਸ ॥ ਘਟਿ ਘਟਿ ਰਵਿ ਰਹਿਆ ਗੁਣਤਾਸ ॥ ਦਰਸੁ ਦੇਹਿ ਧਾਰਉ ਪ੍ਰਭ ਆਸ ॥ ਨਿਤ ਨਾਨਕੁ ਚਿਤਵੈ ਸਚੁ ਅਰਦਾਸਿ ॥੪॥੪੫॥੫੬॥ {ਪੰਨਾ 900}

ਪਦਅਰਥ: ਗੁਰਦੇਵਗੁਰੂ। ਸਹਾਈਸਹਾਇਤਾ ਕਰਨ ਵਾਲਾ, ਮਦਦਗਾਰ। ਜਾ ਕਾ ਸਿਮਰਨੁਜਿਸ ਦਾ ਦਿੱਤਾ ਹੋਇਆ ਹਰਿਸਿਮਰਨ ਦਾ ਉਪਦੇਸ਼। ਬਿਰਥਾ—{वृथा} ਵਿਅਰਥ।੧।ਰਹਾਉ।

ਪੇਖਤਵੇਖਦਿਆਂ। ਨਿਹਾਲੁਪ੍ਰਸੰਨ। ਜਮ ਜਾਲੁਜਮ ਦੀ ਫਾਹੀ। ਮੇਰੇਮੇਰੇ (ਗੁਰੂ) ਦੇ। ਚਰਨ ਕਮਲਸੋਹਣੇ ਚਰਨ। ਮਨ ਕੇ ਤਨ ਕੇ ਸਗਲੇ ਕਾਰਜ—(ਉਸ ਮਨੁੱਖ ਦੇ) ਮਨ ਅਤੇ ਸਰੀਰ ਦੇ ਸਾਰੇ ਕੰਮ।੧।

ਜਾ ਕੈ ਮਸਤਕਿਜਿਸ (ਮਨੁੱਖ) ਦੇ ਮੱਥੇ ਉਤੇ। ਅਨਾਥ ਕੋ ਨਾਥੁਅਨਾਥਾਂ ਦਾ ਸਹਾਰਾ (ਮਿਲ ਪੈਂਦਾ ਹੈ)ਪਤਿਤੁ ਉਧਾਰਣੁਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਬਚਾਣ ਵਾਲਾ। ਨਿਧਾਨੁਖ਼ਜ਼ਾਨਾ। ਕੁਰਬਾਨੁਸਦਕੇ। ਜਾਈਐਜਾਣਾ ਚਾਹੀਦਾ ਹੈ।੨।

ਨਿਰਮਲ ਮੰਤੁਪਵਿੱਤਰ ਉਪਦੇਸ਼। ਦੇਇਦੇਂਦਾ ਹੈ। ਤਜਹਿਛੱਡ ਜਾਂਦੇ ਹਨ। ਬਿਨਸੈਨਾਸ ਹੋ ਜਾਂਦਾ ਹੈ। ਸਾਧ ਕੈ ਸੰਧਿਗੁਰੂ ਦੀ ਸੰਗਤਿ ਵਿਚ। ਕੈ ਰੰਗਿਦੇ ਰੰਗ ਵਿਚ, ਦੀ ਮੌਜ ਵਿਚ।੩।

ਸਗਲਸਭ ਜੀਵਾਂ ਵਿਚ। ਘਟਿ ਘਟਿਹਰੇਕ ਸਰੀਰ ਵਿਚ। ਗੁਣਤਾਸਗੁਣਾਂ ਦਾ ਖ਼ਜ਼ਾਨਾ। ਦੇਹਿਤੂੰ ਦੇਹ {ਲਫ਼ਜ਼ 'ਦੇਇ' ਅਤੇ 'ਦੇਹਿ' ਦਾ ਫ਼ਰਕ ਚੇਤੇ ਰੱਖਣਜੋਗ ਹੈ}ਧਾਰਉਧਾਰਉਂ, ਮੈਂ ਧਰਦਾ ਹਾਂ, ਮੈਂ ਰੱਖਦਾ ਹਾਂ। ਪ੍ਰਭਹੇ ਪ੍ਰਭੂ! ਨਾਨਕੁ ਚਿਤਵੈਨਾਨਕ ਯਾਦ ਕਰਦਾ ਰਹੇ। ਸਚੁਸਦਾ ਕਾਇਮ ਰਹਿਣ ਵਾਲਾ ਪ੍ਰਭੂ।੪।

ਅਰਥ: ਹੇ ਭਾਈ! ਪੂਰਾ ਗੁਰੂ ਇਹੋ ਜਿਹਾ ਮਦਦਗਾਰ ਹੈ ਕਿ ਉਸ ਦਾ ਦਿੱਤਾ ਹੋਇਆ ਹਰਿ-ਸਿਮਰਨ ਦਾ ਉਪਦੇਸ਼ ਵਿਅਰਥ ਨਹੀਂ ਜਾਂਦਾ।੧।ਰਹਾਉ।

(ਹੇ ਭਾਈ! ਗੁਰੂ ਦਾ) ਦਰਸ਼ਨ ਕਰਦਿਆਂ (ਮਨੁੱਖ ਤਨੋ ਮਨੋ) ਖਿੜ ਜਾਂਦਾ ਹੈ, ਉਸ ਗੁਰੂ ਦੀ ਚਰਨ-ਧੂੜ ਜਮ ਦੀ ਫਾਹੀ ਕੱਟ ਦੇਂਦੀ ਹੈ। ਹੇ ਭਾਈ! ਪਿਆਰੇ ਗੁਰੂ ਦੇ ਸੋਹਣੇ ਚਰਨ (ਜਿਸ ਮਨੁੱਖ ਦੇ ਹਿਰਦੇ ਵਿਚ) ਆ ਵੱਸਦੇ ਹਨ, (ਉਸ ਦੇ) ਮਨ ਦੇ (ਉਸ ਦੇ) ਸਰੀਰ ਦੇ ਸਾਰੇ ਕੰਮ (ਗੁਰੂ) ਸੰਵਾਰ ਦੇਂਦਾ ਹੈ।੧।

ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ ਆਪਣਾ) ਹੱਥ ਰੱਖਦਾ ਹੈ ਉਸ ਨੂੰ ਮੇਰਾ ਉਹ ਪ੍ਰਭੂ (ਮਿਲ ਪੈਂਦਾ ਹੈ) ਜੋ ਨਿਆਸਰਿਆਂ ਦਾ ਆਸਰਾ ਹੈ। ਹੇ ਭਾਈ! ਗੁਰੂ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ, ਗੁਰੂ ਕਿਰਪਾ ਦਾ ਖ਼ਜ਼ਾਨਾ ਹੈ। ਹੇ ਭਾਈ! ਗੁਰੂ ਤੋਂ ਸਦਾ ਹੀ ਸਦਕੇ ਜਾਣਾ ਚਾਹੀਦਾ ਹੈ।੨।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਆਪਣਾ ਪਵਿੱਤਰ ਉਪਦੇਸ਼ ਬਖ਼ਸ਼ਦਾ ਹੈ, ਸਾਰੇ ਵਿਕਾਰ ਉਸ ਨੂੰ ਛੱਡ ਜਾਂਦੇ ਹਨ ਉਸ ਦਾ ਅਹੰਕਾਰ ਦੂਰ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਹਿ ਕੇ ਇੱਕ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ। (ਗੁਰੂ ਦੀ ਰਾਹੀਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰਿਹਾਂ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ।੩।

ਹੇ ਭਾਈ! ਗੁਰੂ-ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ, ਸਾਰੇ ਗੁਣਾਂ ਦਾ ਖ਼ਜ਼ਾਨਾ ਹਰੇਕ ਹਿਰਦੇ ਵਿਚ ਮੌਜੂਦ ਹੈ। ਹੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਦੇਹ, ਮੈਂ ਤੇਰੇ ਦਰਸ਼ਨ ਦੀ ਆਸ ਰੱਖੀ ਬੈਠਾ ਹਾਂ। ਮੇਰੀ ਇਹੀ ਅਰਦਾਸ ਹੈ ਕਿ (ਤੇਰਾ ਸੇਵਕ) ਨਾਨਕ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦਾ ਰਹੇ।੪।੪੫।੫੬।

TOP OF PAGE

Sri Guru Granth Darpan, by Professor Sahib Singh