ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 891

ਰਾਮਕਲੀ ਮਹਲਾ ੫ ॥ ਬੀਜ ਮੰਤ੍ਰੁ ਹਰਿ ਕੀਰਤਨੁ ਗਾਉ ॥ ਆਗੈ ਮਿਲੀ ਨਿਥਾਵੇ ਥਾਉ ॥ ਗੁਰ ਪੂਰੇ ਕੀ ਚਰਣੀ ਲਾਗੁ ॥ ਜਨਮ ਜਨਮ ਕਾ ਸੋਇਆ ਜਾਗੁ ॥੧॥ ਹਰਿ ਹਰਿ ਜਾਪੁ ਜਪਲਾ ॥ ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥੧॥ ਰਹਾਉ ॥ ਨਾਮੁ ਨਿਧਾਨੁ ਧਿਆਇ ਮਨ ਅਟਲ ॥ ਤਾ ਛੂਟਹਿ ਮਾਇਆ ਕੇ ਪਟਲ ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ ॥ ਤਾ ਤੇਰਾ ਹੋਇ ਨਿਰਮਲ ਜੀਉ ॥੨॥ ਸੋਧਤ ਸੋਧਤ ਸੋਧਿ ਬੀਚਾਰਾ ॥ ਬਿਨੁ ਹਰਿ ਭਗਤਿ ਨਹੀ ਛੁਟਕਾਰਾ ॥ ਸੋ ਹਰਿ ਭਜਨੁ ਸਾਧ ਕੈ ਸੰਗਿ ॥ ਮਨੁ ਤਨੁ ਰਾਪੈ ਹਰਿ ਕੈ ਰੰਗਿ ॥੩॥ ਛੋਡਿ ਸਿਆਣਪ ਬਹੁ ਚਤੁਰਾਈ ॥ ਮਨ ਬਿਨੁ ਹਰਿ ਨਾਵੈ ਜਾਇ ਨ ਕਾਈ ॥ ਦਇਆ ਧਾਰੀ ਗੋਵਿਦ ਗਸਾਈ ॥ ਹਰਿ ਹਰਿ ਨਾਨਕ ਟੇਕ ਟਿਕਾਈ ॥੪॥੧੬॥੨੭॥ {ਪੰਨਾ 891}

ਪਦਅਰਥ: ਬੀਜ ਮੰਤ੍ਰੁਮੂਲ ਮੰਤ੍ਰ, ਸਭ ਤੋਂ ਸ੍ਰੇਸ਼ਟ ਮੰਤ੍ਰ। ਆਗੈਪਰਲੋਕ ਵਿਚ। ਸੋਇਆਸੁੱਤਾ ਹੋਇਆ।੧।

ਜਪਲਾਜਪਿਆ। ਤੇਤੋਂ, ਦੀ ਰਾਹੀਂ। ਹਿਰਦੈਹਿਰਦੇ ਵਿਚ। ਪਰਲਾਪਿਆ। ਪਾਰਿ ਤਰਲਾਪਾਰ ਲੰਘ ਗਿਆ।੧।ਰਹਾਉ।

ਨਿਧਾਨੁਖ਼ਜ਼ਾਨਾ। ਮਨਹੇ ਮਨ! ਅਟਲਕਦੇ ਨਾਹ ਟਲਣ ਵਾਲਾ। ਛੂਟਹਿਮੁੱਕ ਜਾਂਦੇ ਹਨ। ਪਟਲਪੜਦੇ। ਅੰਮ੍ਰਿਤਆਤਮਕ ਜੀਵਨ ਦੇਣ ਵਾਲਾ। ਨਿਰਮਲਪਵਿੱਤ੍ਰ। ਜੀਉਜਿੰਦ।੨।

ਸੋਧਤਵਿਚਾਰਦਿਆਂ। ਸੋਧਿਵਿਚਾਰ ਕੇ। ਛੁਟਕਾਰਾਮਾਇਆ ਤੋਂ ਖ਼ਲਾਸੀ। ਸਾਧ ਕੈ ਸੰਗਿਗੁਰੂ ਦੀ ਸੰਗਤਿ ਵਿਚ। ਰਾਪੈਰੰਗਿਆ ਜਾਂਦਾ ਹੈ। ਰੰਗਿਪ੍ਰੇਮਰੰਗ ਵਿਚ।੩।

ਮਨਹੇ ਮਨ! ਜਾਇ ਨਦੂਰ ਨਹੀਂ ਹੁੰਦੀ। ਕਾਈਜਾਲਾ। ਗਸਾਈ—{ਅਸਲ ਲਫ਼ਜ਼ 'ਗੋਸਾਈ' ਹੈ, ਇਥੇ 'ਗੁਸਾਈ' ਪੜ੍ਹਨਾ ਹੈ}ਟੇਕਆਸਰਾ।੪।

ਅਰਥ: (ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ, (ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।੧।ਰਹਾਉ।

(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ। (ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ, ਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ।੧।

ਹੇ ਮਨ! ਪਰਮਾਤਮਾ ਦਾ ਨਾਮ ਕਦੇ ਨਾਹ ਮੁੱਕਣ ਵਾਲਾ ਖ਼ਜ਼ਾਨਾ ਹੈ, ਇਸ ਨੂੰ ਸਿਮਰਦਾ ਰਹੁ, ਤਦੋਂ ਹੀ ਤੇਰੇ ਮਾਇਆ (ਦੇ ਮੋਹ) ਦੇ ਪੜਦੇ ਪਾਟਣਗੇ। ਹੇ ਮਨ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਨੂੰ ਪੀਂਦਾ ਰਹੁ, ਤਦੋਂ ਹੀ ਤੇਰੀ ਜਿੰਦ ਪਵਿੱਤ੍ਰ ਹੋਵੇਗੀ।੨।

ਹੇ ਮਨ! ਅਸਾਂ ਬਹੁਤ ਵਿਚਾਰ ਵਿਚਾਰ ਕੇ ਇਹ ਸਿੱਟਾ ਕੱਢਿਆ ਹੈ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਪ੍ਰਭੂ ਦੀ ਉਹ ਭਗਤੀ ਗੁਰੂ ਦੀ ਸੰਗਤਿ ਵਿਚ (ਪ੍ਰਾਪਤ ਹੁੰਦੀ ਹੈ। ਜਿਸ ਨੂੰ ਪ੍ਰਾਪਤੀ ਹੁੰਦੀ ਹੈ, ਉਸ ਦਾ) ਮਨ ਅਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।੩।

ਹੇ ਮਨ! (ਆਪਣੀ) ਸਿਆਣਪ ਅਤੇ ਬਹੁਤੀ ਚਤੁਰਾਈ ਛੱਡ ਦੇ। (ਜਿਵੇਂ ਜਾਲੇ ਦੇ ਕਾਰਨ ਭੁਇਂ ਵਿਚ ਪਾਣੀ ਜੀਊਰਦਾ ਨਹੀਂ, ਇਸੇ ਤਰ੍ਹਾਂ ਹਉਮੈ ਦੇ ਕਾਰਨ ਗੁਰੂ ਦੇ ਉਪਦੇਸ਼ ਦਾ ਅਸਰ ਨਹੀਂ ਹੁੰਦਾ), ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਾਲਾ ਦੂਰ ਨਹੀਂ ਹੁੰਦਾ। ਹੇ ਨਾਨਕ! (ਆਖ-) ਜਿਸ ਮਨੁੱਖ ਉਤੇ ਧਰਤੀ ਦਾ ਖਸਮ ਪ੍ਰਭੂ ਦਇਆ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦਾ ਹੈ।੪।੧੬।੧੭।

ਰਾਮਕਲੀ ਮਹਲਾ ੫ ॥ ਸੰਤ ਕੈ ਸੰਗਿ ਰਾਮ ਰੰਗ ਕੇਲ ॥ ਆਗੈ ਜਮ ਸਿਉ ਹੋਇ ਨ ਮੇਲ ॥ ਅਹੰਬੁਧਿ ਕਾ ਭਇਆ ਬਿਨਾਸ ॥ ਦੁਰਮਤਿ ਹੋਈ ਸਗਲੀ ਨਾਸ ॥੧॥ ਰਾਮ ਨਾਮ ਗੁਣ ਗਾਇ ਪੰਡਿਤ ॥ ਕਰਮ ਕਾਂਡ ਅਹੰਕਾਰੁ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ ॥੧॥ ਰਹਾਉ ॥ ਹਰਿ ਕਾ ਜਸੁ ਨਿਧਿ ਲੀਆ ਲਾਭ ॥ ਪੂਰਨ ਭਏ ਮਨੋਰਥ ਸਾਭ ॥ ਦੁਖੁ ਨਾਠਾ ਸੁਖੁ ਘਰ ਮਹਿ ਆਇਆ ॥ ਸੰਤ ਪ੍ਰਸਾਦਿ ਕਮਲੁ ਬਿਗਸਾਇਆ ॥੨॥ ਨਾਮ ਰਤਨੁ ਜਿਨਿ ਪਾਇਆ ਦਾਨੁ ॥ ਤਿਸੁ ਜਨ ਹੋਏ ਸਗਲ ਨਿਧਾਨ ॥ ਸੰਤੋਖੁ ਆਇਆ ਮਨਿ ਪੂਰਾ ਪਾਇ ॥ ਫਿਰਿ ਫਿਰਿ ਮਾਗਨ ਕਾਹੇ ਜਾਇ ॥੩॥ ਹਰਿ ਕੀ ਕਥਾ ਸੁਨਤ ਪਵਿਤ ॥ ਜਿਹਵਾ ਬਕਤ ਪਾਈ ਗਤਿ ਮਤਿ ॥ ਸੋ ਪਰਵਾਣੁ ਜਿਸੁ ਰਿਦੈ ਵਸਾਈ ॥ ਨਾਨਕ ਤੇ ਜਨ ਊਤਮ ਭਾਈ ॥੪॥੧੭॥੨੮॥ {ਪੰਨਾ 891}

ਪਦਅਰਥ: ਸੰਤ ਕੈ ਸੰਗਿਗੁਰੂ ਦੀ ਸੰਗਤਿ ਵਿਚ। ਰੰਗਪਿਆਰ। ਕੇਲਖੇਡ। ਆਗੈਪਰਲੋਕ ਵਿਚ। ਸਿਉਨਾਲ। ਅਹੰਬੁਧਿਹਉਮੈ ਵਾਲੀ ਅਕਲ। ਦੁਰਮਤਿਭੈੜੀ ਅਕਲ। ਸਗਲੀਸਾਰੀ।੧।

ਪੰਡਿਤਹੇ ਪੰਡਿਤ! ਕਰਮ ਕਾਂਡਤੀਰਥਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕੰਮਾਂ ਦਾ ਸਿਲਸਿਲਾ। ਨ ਕਾਜੈਕੰਮ ਵਿਚ ਨਹੀਂ ਆਉਂਦਾ। ਕੁਸਲਸੁਖ ਆਨੰਦ। ਸੇਤੀਨਾਲ। ਘਰਿਘਰ ਵਿਚ, ਪ੍ਰਭੂਚਰਨਾਂ ਵਿਚ।੧।ਰਹਾਉ।

ਜਸੁਸਿਫ਼ਤਿ-ਸਾਲਾਹ। ਨਿਧਿਖ਼ਜ਼ਾਨਾ। ਸਾਭਸਭ, ਸਾਰੇ। ਨਾਠਾਨੱਠ ਗਿਆ। ਘਰਿ ਮਹਿਹਿਰਦੇਘਰ ਵਿਚ। ਸੰਤ ਪ੍ਰਸਾਦਿਗੁਰੂਸੰਤ ਦੀ ਕਿਰਪਾ ਨਾਲ। ਕਮਲਹਿਰਦੇ ਦਾ ਕੌਲਫੁੱਲ। ਬਿਗਸਾਇਆਖਿੜ ਪਿਆ।੨।

ਜਿਨਿਜਿਸ (ਮਨੁੱਖ) ਨੇ। ਹੋਏਪ੍ਰਾਪਤ ਹੋ ਗਏ। ਨਿਧਾਨਖ਼ਜ਼ਾਨੇ। ਮਨਿਮਨ ਵਿਚ। ਪੂਰਾਸਾਰੇ ਗੁਣਾਂ ਨਾਲ ਪੂਰਨ ਪ੍ਰਭੂ। ਪਾਇਪਾ ਕੇ, ਲੱਭ ਕੇ। ਮਾਗਨ—(ਜਜਮਾਨ ਤੋਂ) ਮੰਗਣ ਲਈ। ਕਾਹੇਕਿਉਂ?੩।

ਸੁਨਤਸੁਣਦਿਆਂ। ਪਵਿਤਪਵਿੱਤਰ। ਜਿਹਵਾਜੀਭ (ਨਾਲ)ਬਕਤਉਚਾਰਦਿਆਂ। ਗਤਿਉੱਚੀ ਆਤਮਕ ਅਵਸਥਾ। ਮਤਿਚੰਗੀ ਅਕਲ। ਜਿਸੁ ਰਿਦੈਜਿਸ ਦੇ ਹਿਰਦੇ ਵਿਚ। ਤੇ ਜਨਉਹ ਬੰਦੇ। ਭਾਈਹੇ ਭਾਈ!੪।

ਅਰਥ: ਹੇ ਪੰਡਿਤ! ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕੰਮਾਂ ਦੇ ਸਿਲਸਿਲੇ ਦਾ ਅਹੰਕਾਰ ਤੇਰੇ ਕਿਸੇ ਕੰਮ ਨਹੀਂ ਆਵੇਗਾ। ਹੇ ਪੰਡਿਤ! ਪਰਮਾਤਮਾ ਦਾ ਨਾਮ (ਜਪਿਆ ਕਰ, ਪਰਮਾਤਮਾ ਦੇ) ਗੁਣ ਗਾਇਆ ਕਰ, (ਇਸ ਤਰ੍ਹਾਂ) ਤੂੰ ਆਨੰਦ ਨਾਲ (ਜੀਵਨ ਬਤੀਤ ਕਰਦਾ ਪ੍ਰਭੂ-ਚਰਨਾਂ ਵਾਲੇ ਅਸਲ) ਘਰ ਵਿਚ ਜਾ ਪਹੁੰਚੇਂਗਾ।੧।ਰਹਾਉ।

ਹੇ ਪੰਡਿਤ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਪ੍ਰੇਮ ਦੀ ਖੇਡ ਖੇਡਿਆ ਕਰ, ਅਗਾਂਹ ਪਰਲੋਕ ਵਿਚ ਤੈਨੂੰ ਜਮਾਂ ਨਾਲ ਵਾਹ ਨਹੀਂ ਪਏਗਾ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੀ) ਹਉਮੈ ਵਾਲੀ ਅਕਲ ਦਾ ਨਾਸ ਹੋ ਜਾਂਦਾ ਹੈ, ਉਸ ਦੇ ਅੰਦਰੋਂ ਖੋਟੀ ਮਤਿ ਸਾਰੀ ਮੁੱਕ ਜਾਂਦੀ ਹੈ।੧।

ਹੇ ਪੰਡਿਤ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦਾ) ਖ਼ਜ਼ਾਨਾ ਲੱਭ ਲਿਆ, ਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ, ਉਸ ਦਾ (ਸਾਰਾ) ਦੁੱਖ ਦੂਰ ਹੋ ਗਿਆ ਉਸ ਦੇ ਹਿਰਦੇ-ਘਰ ਵਿਚ ਸੁਖ ਆ ਵੱਸਿਆ, ਸੰਤ-ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ।੨।

(ਹੇ ਪੰਡਿਤ! ਤੂੰ ਜਜਮਾਨਾਂ ਪਾਸੋਂ ਦਾਨ ਮੰਗਦਾ ਫਿਰਦਾ ਹੈਂ, ਪਰ) ਜਿਸ ਮਨੁੱਖ ਨੇ (ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਰਤਨ ਦਾਨ ਪ੍ਰਾਪਤ ਕਰ ਲਿਆ, ਉਸ ਨੂੰ (ਮਾਨੋ) ਸਾਰੇ ਹੀ ਖ਼ਜ਼ਾਨੇ ਮਿਲ ਗਏ, ਮਨ ਵਿਚ ਪੂਰਨ ਪ੍ਰਭੂ ਨੂੰ ਪ੍ਰਾਪਤ ਕਰ ਕੇ ਉਸ ਦੇ ਅੰਦਰ ਸੰਤੋਖ ਪੈਦਾ ਹੋ ਗਿਆ, ਫਿਰ ਉਹ ਮੁੜ ਮੁੜ (ਜਜਮਾਨਾਂ ਪਾਸੋਂ) ਕਿਉਂ ਮੰਗਣ ਜਾਇਗਾ?੩।

ਹੇ ਨਾਨਕ! (ਆਖ-ਹੇ ਪੰਡਿਤ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦਿਆਂ (ਜੀਵਨ) ਪਵਿੱਤਰ ਹੋ ਜਾਂਦਾ ਹੈ, ਜੀਭ ਨਾਲ ਉਚਾਰਦਿਆਂ ਉੱਚੀ ਆਤਮਕ ਅਵਸਥਾ ਅਤੇ (ਸੁਚੱਜੀ) ਅਕਲ ਪ੍ਰਾਪਤ ਹੋ ਜਾਂਦੀ ਹੈ। ਹੇ ਪੰਡਿਤ! ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਵਸਾ ਦੇਂਦਾ ਹੈ ਉਹ ਮਨੁੱਖ (ਪਰਮਾਤਮਾ ਦੇ ਦਰ ਤੇ) ਕਬੂਲ ਹੋ ਜਾਂਦਾ ਹੈ। ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਉਹ ਬੰਦੇ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ।੪।੧੭।੨੮।

ਰਾਮਕਲੀ ਮਹਲਾ ੫ ॥ ਗਹੁ ਕਰਿ ਪਕਰੀ ਨ ਆਈ ਹਾਥਿ ॥ ਪ੍ਰੀਤਿ ਕਰੀ ਚਾਲੀ ਨਹੀ ਸਾਥਿ ॥ ਕਹੁ ਨਾਨਕ ਜਉ ਤਿਆਗਿ ਦਈ ॥ ਤਬ ਓਹ ਚਰਣੀ ਆਇ ਪਈ ॥੧॥ ਸੁਣਿ ਸੰਤਹੁ ਨਿਰਮਲ ਬੀਚਾਰ ॥ ਰਾਮ ਨਾਮ ਬਿਨੁ ਗਤਿ ਨਹੀ ਕਾਈ ਗੁਰੁ ਪੂਰਾ ਭੇਟਤ ਉਧਾਰ ॥੧॥ ਰਹਾਉ ॥ ਜਬ ਉਸ ਕਉ ਕੋਈ ਦੇਵੈ ਮਾਨੁ ॥ ਤਬ ਆਪਸ ਊਪਰਿ ਰਖੈ ਗੁਮਾਨੁ ॥ ਜਬ ਉਸ ਕਉ ਕੋਈ ਮਨਿ ਪਰਹਰੈ ॥ ਤਬ ਓਹ ਸੇਵਕਿ ਸੇਵਾ ਕਰੈ ॥੨॥ ਮੁਖਿ ਬੇਰਾਵੈ ਅੰਤਿ ਠਗਾਵੈ ॥ ਇਕਤੁ ਠਉਰ ਓਹ ਕਹੀ ਨ ਸਮਾਵੈ ॥ ਉਨਿ ਮੋਹੇ ਬਹੁਤੇ ਬ੍ਰਹਮੰਡ ॥ ਰਾਮ ਜਨੀ ਕੀਨੀ ਖੰਡ ਖੰਡ ॥੩॥ ਜੋ ਮਾਗੈ ਸੋ ਭੂਖਾ ਰਹੈ ॥ ਇਸੁ ਸੰਗਿ ਰਾਚੈ ਸੁ ਕਛੂ ਨ ਲਹੈ ॥ ਇਸਹਿ ਤਿਆਗਿ ਸਤਸੰਗਤਿ ਕਰੈ ॥ ਵਡਭਾਗੀ ਨਾਨਕ ਓਹੁ ਤਰੈ ॥੪॥੧੮॥੨੯॥ {ਪੰਨਾ 891-892}

ਪਦਅਰਥ: ਗਹੁ ਕਰਿਗਹੁ ਕਰ ਕੇ, ਪੂਰੇ ਧਿਆਨ ਨਾਲ। ਪਕਰੀਫੜੀ। ਹਾਥਿਹੱਥ ਵਿਚ। ਕਰੀਕੀਤੀ। ਸਾਥਿਨਾਲ। ਕਹੁਆਖ। ਨਾਨਕਹੇ ਨਾਨਕ! ਜਉਜਦੋਂ। ਤਿਆਗਿ ਦਈਛੱਡ ਦਿਤੀ। ਓਹ—{ਇਸਤ੍ਰੀ ਲਿੰਗ} ਉਹ (ਮਾਇਆ)੧।

ਸੰਤਹੁਹੇ ਸੰਤ ਜਨੋ! ਨਿਰਮਲਪਵਿੱਤਰ। ਗਤਿਉੱਚੀ ਆਤਮਕ ਅਵਸਥਾ। ਭੇਟਤਮਿਲਦਿਆਂ। ਉਧਾਰਪਾਰਉਤਾਰਾ।੧।ਰਹਾਉ।

ਕਉਨੂੰ। ਮਾਨੁਆਦਰ। ਆਪਸ ਊਪਰਿਆਪਣੇ ਆਪ ਉੱਤੇ। ਗੁਮਾਨੁਮਾਣ, ਅਹੰਕਾਰ। ਮਨਿਮਨ ਵਿਚੋਂ। ਪਰਹਰੈਤਿਆਗ ਦੇਂਦਾ ਹੈ, ਦੂਰ ਕਰ ਦੇਂਦਾ ਹੈ। ਸੇਵਕਿਦਾਸੀ (ਬਣ ਕੇ)੨।

ਮੁਖਿਮੂੰਹ ਨਾਲ। ਬੇਰਾਵੈਪਰਚਾਂਦੀ ਹੈ। ਅੰਤਿਆਖ਼ਰ ਨੂੰ। ਠਗਾਵੈਠੱਗੀ ਕਰਦੀ ਹੈ, ਧੋਖਾ ਦੇਂਦੀ ਹੈ। ਇਕਤੁਇੱਕ ਵਿਚ। ਇਕਤੁ ਠਉਰ—(ਕਿਸੇ) ਇਕ ਥਾਂ ਵਿਚ। ਕਹੀਕਿਤੇ ਭੀ। ਉਨਿਉਸ ਨੇ। ਰਾਮ ਜਨੀਸੰਤ ਜਨਾਂ ਨੇ। ਜਨੀਜਨੀਂ, ਜਨਾਂ ਨੇ। ਖੰਡ ਖੰਡਟੋਟੇ ਟੋਟੇ।੩।

ਸੋਉਹ ਮਨੁੱਖ। ਇਸੁ ਸੰਗੀਇਸ (ਮਾਇਆ) ਨਾਲ। ਰਚੈਮਸਤ ਰਹਿੰਦਾ ਹੈ। ਇਸਹਿਇਸ (ਮਾਇਆ ਦੇ ਮੋਹ) ਨੂੰ। ਓਹੁਉਹ ਮਨੁੱਖ {ਪੁਲਿੰਗ}੪।

ਅਰਥ: ਹੇ ਸੰਤ ਜਨੋ! ਜੀਵਨ ਨੂੰ ਪਵਿੱਤਰ ਕਰਨ ਵਾਲੀ ਇਹ ਵਿਚਾਰ ਸੁਣੋ-ਪਰਮਾਤਮਾ ਦੇ ਨਾਮ ਤੋਂ ਬਿਨਾ ਉੱਚੀ ਆਤਮਕ ਅਵਸਥਾ ਰਤਾ ਭੀ ਨਹੀਂ ਹੁੰਦੀ, (ਪਰ ਨਾਮ ਗੁਰੂ ਪਾਸੋਂ ਮਿਲਦਾ ਹੈ) ਪੂਰਾ ਗੁਰੂ ਮਿਲਿਆਂ (ਮਾਇਆ ਦੇ ਮੋਹ ਤੋਂ ਖ਼ਲਾਸੀ ਹੋ ਕੇ) ਪਾਰ-ਉਤਾਰਾ ਹੋ ਜਾਂਦਾ ਹੈ।੧।ਰਹਾਉ।

(ਹੇ ਸੰਤ ਜਨੋ! ਜਿਸ ਮਨੁੱਖ ਨੇ ਇਸ ਮਾਇਆ ਨੂੰ) ਬੜੇ ਧਿਆਨ ਨਾਲ ਭੀ ਫੜਿਆ, ਉਸ ਦੇ ਭੀ ਹੱਥ ਵਿਚ ਨਾਹ ਆਈ, ਜਿਸ ਨੇ (ਇਸ ਨਾਲ) ਬੜਾ ਪਿਆਰ ਭੀ ਪਾਇਆ, ਉਸ ਦੇ ਨਾਲ ਭੀ ਰਲ ਕੇ ਇਹ ਨਾ ਤੁਰੀ (ਸਾਥ ਨਾਹ ਨਿਬਾਹ ਸਕੀ। ਹੇ ਨਾਨਕ! ਆਖ-ਜਦੋਂ ਕਿਸੇ ਮਨੁੱਖ ਨੇ ਇਸ ਨੂੰ (ਮਨੋਂ) ਛੱਡ ਦਿੱਤਾ, ਤਦੋਂ ਇਹ ਆ ਕੇ ਉਸ ਦੀ ਚਰਨੀਂ ਪੈ ਗਈ।੧।

ਹੇ ਸੰਤ ਜਨੋ! ਜਦੋਂ ਕੋਈ ਮਨੁੱਖ ਉਸ (ਮਾਇਆ) ਨੂੰ ਆਦਰ ਦੇਂਦਾ ਹੈ (ਸਾਂਭ ਸਾਂਭ ਕੇ ਰੱਖਣ ਦਾ ਜਤਨ ਕਰਦਾ ਹੈ) ਤਦੋਂ ਉਹ ਆਪਣੇ ਉਤੇ ਬੜਾ ਮਾਣ ਕਰਦੀ ਹੈ (ਰੁੱਸ ਰੁੱਸ ਕੇ ਨੱਸ ਜਾਣ ਦਾ ਜਤਨ ਕਰਦੀ ਹੈ)ਪਰ ਜਦੋਂ ਕੋਈ ਮਨੁੱਖ ਉਸ ਨੂੰ ਆਪਣੇ ਮਨ ਤੋਂ ਲਾਹ ਦੇਂਦਾ ਹੈ, ਤਦੋਂ ਉਹ ਉਸ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ।੨।

ਹੇ ਸੰਤ ਜਨੋ! (ਉਹ ਮਾਇਆ ਹਰੇਕ ਪ੍ਰਾਣੀ ਨੂੰ) ਮੂੰਹ ਨਾਲ ਪਰਚਾਂਦੀ ਹੈ, ਪਰ ਆਖ਼ਰ ਧੋਖਾ ਦੇ ਜਾਂਦੀ ਹੈ; ਕਿਸੇ ਇੱਕ ਥਾਂ ਤੇ ਉਹ ਕਦੇ ਭੀ ਨਹੀਂ ਟਿਕਦੀ। ਉਸ ਮਾਇਆ ਨੇ ਅਨੇਕਾਂ ਬ੍ਰਹਮੰਡਾਂ (ਦੇ ਜੀਵਾਂ) ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ। ਪਰ ਸੰਤ ਜਨਾਂ ਨੇ (ਉਸ ਦੇ ਮੋਹ ਨੂੰ) ਟੋਟੇ ਟੋਟੇ ਕਰ ਦਿੱਤਾ ਹੈ।੩।

ਹੇ ਸੰਤ ਜਨੋ! ਜਿਹੜਾ ਮਨੁੱਖ (ਹਰ ਵੇਲੇ ਮਾਇਆ ਦੀ ਮੰਗ ਹੀ) ਮੰਗਦਾ ਰਹਿੰਦਾ ਹੈ, ਉਹ ਨਹੀਂ ਰੱਜਦਾ (ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮੁੱਕਦੀ), ਜਿਹੜਾ ਮਨੁੱਖ ਇਸ ਮਾਇਆ (ਦੇ ਮੋਹ) ਵਿਚ ਹੀ ਮਸਤ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੇ ਧਨ ਵਿਚੋਂ) ਕੁਝ ਨਹੀਂ ਮਿਲਦਾ। ਪਰ ਹੇ ਨਾਨਕ! ਇਸ (ਮਾਇਆ ਦੇ ਮੋਹ) ਨੂੰ ਛੱਡ ਕੇ ਜਿਹੜਾ ਮਨੁੱਖ ਭਲਿਆਂ ਦੀ ਸੰਗਤਿ ਕਰਦਾ ਹੈ, ਉਹ ਵੱਡੇ ਭਾਗਾਂ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ ਠਿਲ੍ਹਾਂ ਤੋਂ) ਪਾਰ ਲੰਘ ਜਾਂਦਾ ਹੈ।੪।੧੮।੨੯।

TOP OF PAGE

Sri Guru Granth Darpan, by Professor Sahib Singh