ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 844

ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥ ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥ ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥ ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥ ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥ ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥ {ਪੰਨਾ 844}

ਪਦਅਰਥ: ਭਿੰਨੜੀ—(ਹਰਿਨਾਮ ਦੇ ਰਸ ਨਾਲ) ਭਿੱਜੀ ਹੋਈ (ਜੀਵਇਸਤ੍ਰੀ) ਨੂੰ। ਰੈਣਿਰਾਤ। ਸੁਹਾਏਸੁਹਾਵਣੇ, ਸੁਖ ਦੇਣ ਵਾਲੇ। ਨਿਜ ਘਰਿਆਪਣੇ ਘਰ ਵਿਚ, ਆਪਣੇ ਆਪ ਵਿਚ। ਸੂਤੜੀਏਸੁੱਤੀ ਜੀਵਇਸਤ੍ਰੀਏ! ਹਰਿਨਾਮ ਵਲੋਂ ਬੇਪਰਵਾਹ ਹੋ ਰਹੀ ਜੀਵਇਸਤ੍ਰੀਏ! ਪਿਰਮੁਪ੍ਰਭੂ ਦਾ ਪ੍ਰੁੇਮ। ਜਗਾਏ—(ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ। ਹਾਣਿ—(हायन) ਸਾਲ, ਵਰ੍ਹਾ। ਨਵ ਹਾਣਿਨਵੀਂ ਉਮਰ ਵਾਲੀ, ਵਿਕਾਰਾਂ ਤੋਂ ਬਚੀ ਹੋਈ। ਧਨਜੀਵਇਸਤ੍ਰੀ। ਨਵਨਵੀਂ। ਸਬਦਿਗੁਰੂ ਦੇ ਸ਼ਬਦ ਦੀ ਰਾਹੀਂ। ਜਾਗੀ—(ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ। ਪਿਰ ਭਾਣੀਆਪ੍ਰਭੂ ਨੂੰ ਪਿਆਰੀ ਲੱਗਦੀ ਹੈ। ਤਜਿਤਿਆਗ ਕੇ। ਕੂੜੁਝੂਠ, ਨਾਸਵੰਤ ਪਦਾਰਥਾਂ ਦਾ ਮੋਹ। ਸੁਭਾਉ ਦੂਜਾਪ੍ਰਭੂ ਨੂੰ ਛੱਡ ਕੇ ਹੋਰ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ। ਲੋਕਾਣੀਆਲੋਕਾਂ ਦੀ। ਚਾਕਰੀਖ਼ੁਸ਼ਾਮਦ, ਮੁਥਾਜੀ। ਕੰਠੇਗਲੇ ਵਿਚ। ਸਾਚ ਸਬਦੁਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ। ਨੀਸਾਣਿਆਪਰਵਾਨਾ, ਰਾਹਦਾਰੀ, ਜ਼ਿੰਦਗੀ ਦੀ ਅਗਵਾਈ ਕਰਨ ਵਾਲਾ ਪਰਵਾਨਾ। ਕਰਹੱਥ {ਬਹੁ-ਵਚਨ}ਸਾਚੁਸਦਾ-ਥਿਰ ਹਰਿਨਾਮ। ਨਦਰਿਮਿਹਰ ਦੀ ਨਿਗਾਹ। ਤੁਧੁ ਭਾਣਿਆਜੇ ਤੈਨੂੰ ਚੰਗਾ ਲੱਗੇ।੨।

ਅਰਥ: ਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! (ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ, ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ। ਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।

ਹੇ ਸਹੇਲੀਏ! (ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ। ਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ-ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ)੨।

ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥ ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥ ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥ ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥ ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥ {ਪੰਨਾ 844}

ਪਦਅਰਥ: ਜਾਗੁ—(ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ। ਲੋਇਣਅੱਖਾਂ। ਸਲੋਨੜੀਏਹੇ ਸੋਹਣੇ ਨੇਤ੍ਰਾਂ ਵਾਲੀ ਜੀਵਇਸਤ੍ਰੀਏ! ਬੋਲੈਬੋਲਦੀ ਹੈ, ਜਗਾਂਦੀ ਹੈ, ਸਾਵਧਾਨ ਕਰਦੀ ਹੈ। ਜਿਨਿਜਿਸ ਨੇ। ਸੁਣਿਸੁਣ ਕੇ। ਅਕਥ ਕਹਾਣੀਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ। ਅਕਥਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਪਦੁਆਤਮਕ ਦਰਜਾ। ਨਿਰਬਾਣਵਾਸਨਾਰਹਿਤ। ਕੋਕੋਈ। ਗੁਰਮੁਖਿਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬੂਝਏਬੂਝੈ, ਸਮਝਦਾ ਹੈ। ਸਬਦਿਗੁਰੂ ਦੇ ਸ਼ਬਦ ਵਿਚ। ਆਪੁਆਪਾਭਾਵ। ਤ੍ਰਿਭਵਣ ਸੋਝੀਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀ ਸੂਝ। ਅਤੀਤੁਵਿਰਕਤ, ਮਾਇਆ ਦੇ ਮੋਹ ਤੋਂ ਪਰੇ। ਅਪਰੰਪਰਿਪਰੇ ਤੋਂ ਪਰੇ ਪ੍ਰਭੂ ਵਿਚ, ਬੇਅੰਤ ਪ੍ਰਭੂ ਵਿਚ। ਰਾਤਾਮਸਤ। ਸਾਚੁਸਦਾ-ਥਿਰ ਪ੍ਰਭੂ। ਮਨਿਮਨ ਵਿਚ। ਸਾਰਿਆਸੰਭਾਲਦਾ ਹੈ। ਓਹੁਉਹ (ਅਪਰੰਪਰ ਪ੍ਰਭੂ। ਸਰਬ ਠਾਈਸਭਨੀਂ ਥਾਈਂ। ਉਰਿਹਿਰਦੇ ਵਿਚ।੩।

ਅਰਥ: ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ, (ਤੈਨੂੰ) ਗੁਰੂ ਦੀ ਬਾਣੀ ਜਗਾ ਰਹੀ ਹੈ। ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਬਾਣੀ) ਸੁਣ ਕੇ (ਉਸ ਵਿਚ) ਸਰਧਾ ਬਣਾਈ ਹੈ, ਉਹ ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੀ ਹੈ। ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਉਹ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।

ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ, ਉਹ (ਗੁਰਮੁਖ) ਮਨੁੱਖ ਗੁਰੂ ਦੇ ਸਬਦ ਵਿਚ ਲੀਨ ਰਹਿੰਦਾ ਹੈ, (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਜਗਤ ਵਿਚ ਵਿਆਪਕ ਪਰਮਾਤਮਾ ਨਾਲ ਉਸ ਦੀ ਡੂੰਘੀ ਸਾਂਝ ਹੋ ਜਾਂਦੀ ਹੈ। ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਬੇਅੰਤ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹਰ ਵੇਲੇ ਉਸ ਦੇ) ਮਨ ਵਿਚ (ਵੱਸਿਆ ਰਹਿੰਦਾ ਹੈ), ਉਹ (ਪਰਮਾਤਮਾ ਦੇ) ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। ਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ਜਿਹੜਾ ਸਭਨੀਂ ਥਾਈਂ ਵਿਆਪਕ ਹੋ ਰਿਹਾ ਹੈ।੩।

ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥ ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥ ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥ ਮਨੁ ਡੀਗਿ ਡੋਲਿ ਨ ਜਾਇ ਕਤ ਹੀ ਆਪਣਾ ਪਿਰੁ ਜਾਣਏ ॥ ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥ ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ ॥੪॥੨॥ {ਪੰਨਾ 844}

ਪਦਅਰਥ: ਮਹਲਿਮਹੱਲ ਵਿਚ, ਪ੍ਰਭੂ ਦੇ ਚਰਨਾਂ ਵਿਚ, ਪ੍ਰਭੂਦਰ ਤੇ। ਬੁਲਾਇੜੀਏਹੇ ਸੱਦੀ ਹੋਈ ਜੀਵਇਸਤ੍ਰੀਏ! ਮਹਲਿ ਬੁਲਾਇੜੀਏਹੇ ਪ੍ਰਭੂਦਰ ਤੇ ਪਹੁੰਚੀ ਹੋਈ ਜੀਵਇਸਤ੍ਰੀਏ! ਸਨੇਹੀਪਿਆਰ ਕਰਨ ਵਾਲਾ। ਭਗਤਿ ਸਨੇਹੀਭਗਤੀ ਨਾਲ ਪਿਆਰ ਕਰਨ ਵਾਲਾ। ਮਨਿਮਨ ਵਿਚ। ਰਹਸੀਪ੍ਰਸੰਨ। ਸੀਝਸਿਸਫਲ ਹੋ ਜਾਂਦੀ ਹੈ। ਦੇਹੀਕਾਇਆਂ, ਸਰੀਰ। ਮਾਰਿਮਾਰ ਕੇ, ਵੱਸ ਵਿਚ ਲਿਆ ਕੇ। ਰੀਝੈਖ਼ੁਸ਼ ਹੁੰਦੀ ਹੈ, ਆਤਮਕ ਆਨੰਦ ਹਾਸਲ ਕਰਦੀ ਹੈ। ਸਬਦਿਸ਼ਬਦ ਦੀ ਰਾਹੀਂ। ਸੀਝੈਕਾਮਯਾਬ ਹੁੰਦੀ ਹੈ। ਪਛਾਣਏਪਛਾਣੈ, ਪਛਾਣਦੀ ਹੈ, ਸਾਂਝ ਪਾਂਦੀ ਹੈ। ਡੀਗਿਡਿੱਗ ਕੇ, ਠੇਡਾ ਖਾ ਕੇ। ਡੋਲਿਡੋਲ ਕੇ। ਕਤਹੀਕਿਤੇ ਭੀ। ਜਾਣਏਜਾਣੈ, ਡੂੰਘੀ ਸਾਂਝ ਪਾਂਦੀ ਹੈ। ਆਧਾਰੁਆਸਰਾ। ਤਾਣੁਬਲ, ਸਹਾਰਾ। ਤਕੀਆਆਸਰਾ। ਤੇਰਓਤੇਰਾ ਹੀ। ਸਾਚਿਸਦਾ-ਥਿਰ ਪ੍ਰਭੂ ਵਿਚ। ਸੂਚਾਸੁੱਚੇ ਜੀਵਨ ਵਾਲਾ। ਝਗਰੁ—(ਮਾਇਆ ਦੇ ਮੋਹ ਦੀ) ਖਹਖਹ। ਨਿਬੇਰਓਮੁਕਾ ਲੈਂਦਾ ਹੈ।੪।

ਅਰਥ: ਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! (ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ, ਉਹ) ਭਗਤੀ ਨਾਲ ਪਿਆਰ ਕਰਨ ਵਾਲਾ ਹੈ। (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਪ੍ਰਭੂ ਦੀ ਭਗਤੀ ਕਰਦੀ ਹੈ, ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, (ਉਹ ਦਾ ਮਨੁੱਖਾ) ਸਰੀਰ ਸਫਲ ਹੋ ਜਾਂਦਾ ਹੈ।

(ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਨੂੰ ਵੱਸ ਵਿਚ ਕਰ ਕੇ ਆਤਮਕ ਆਨੰਦ ਹਾਸਲ ਕਰਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ (ਜੀਵਨ ਵਿਚ) ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ। (ਉਸ ਦਾ ਮਨ) ਕਿਸੇ ਭੀ ਹੋਰ ਪਾਸੇ ਵਲ ਡੋਲਦਾ ਨਹੀਂ, ਉਹ (ਹਰ ਵੇਲੇ) ਆਪਣੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ।

ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ (ਹੀ) ਮੇਰਾ ਖਸਮ ਹੈਂ, ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ (ਸਦਾ ਲੀਨ ਰਹਿੰਦਾ ਹੈ) ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦੀ) ਖਹ-ਖਹ ਮੁਕਾ ਲੈਂਦਾ ਹੈ।੪।੨।

ਛੰਤ ਬਿਲਾਵਲੁ ਮਹਲਾ ੪ ਮੰਗਲ    ੴ ਸਤਿਗੁਰ ਪ੍ਰਸਾਦਿ ॥ ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥ ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ ॥ ਵਡਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ ॥ ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥੧॥ {ਪੰਨਾ 844}

ਪਦਅਰਥ: ਸੇਜੈ—(ਹਿਰਦੇ ਦੀ) ਸੇਜ ਉੱਤੇ। ਸੁਖਿਆਨੰਦ ਵਿਚ। ਗੁਰਿ ਤੁਠੈਗੁਰੂ ਦੇ ਮਿਹਰਵਾਨ ਹੋਇਆਂ, ਗੁਰੂ ਦੇ ਪ੍ਰਸੰਨ ਹੋਇਆਂ। ਰੰਗਿਪ੍ਰੇਮ ਵਿਚ। ਰਲੀਆਰਲੀਆਂ, ਮਿਲਾਪ ਦਾ ਸੁਆਦ। ਵਡਭਾਗੀਆਵੱਡੇ ਭਾਗਾਂ ਵਾਲੀਆਂ। ਸੋਹਾਗਣੀਪ੍ਰਭੂਖਸਮ ਵਾਲੀਆਂ। ਮਸਤਕਿਮੱਥੇ ਉੱਤੇ। ਮਾਣਾਮਾਣਕ। ਸੋਹਾਗੁਖਸਮ। ਮਨਿਮਨ ਵਿਚ। ਭਾਣਾਪਿਆਰਾ ਲੱਗਾ।੧।

ਅਰਥ: ਹੇ ਸਹੇਲੀਏ! (ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਦੇ ਹਿਰਦੇ ਦੀ) ਸੇਜ ਉਤੇ ਪਿਆਰਾ ਹਰੀ-ਪ੍ਰਭੂ ਆ ਬੈਠਾ, ਉਸ ਦਾ ਮਨ ਆਤਮਕ ਆਨੰਦ ਵਿਚ ਮਗਨ ਹੋ ਜਾਂਦਾ ਹੈ। ਗੁਰੂ ਦੇ ਪ੍ਰਸੰਨ ਹੋਇਆਂ ਜਿਸ (ਜੀਵ-ਇਸਤ੍ਰੀ) ਨੂੰ ਹਰੀ-ਪ੍ਰਭੂ ਮਿਲ ਪਿਆ, ਉਹ ਪ੍ਰੇਮ ਵਿਚ (ਮਸਤ ਹੋ ਕੇ ਪ੍ਰਭੂ ਦੇ ਮਿਲਾਪ ਦਾ) ਸੁਆਦ ਮਾਣਦੀ ਹੈ।

ਹੇ ਨਾਨਕ! (ਆਖ-ਹੇ ਸਹੇਲੀਏ!) ਜਿਨ੍ਹਾਂ ਦੇ ਮੱਥੇ ਉੱਤੇ ਹਰਿ (-ਮਿਲਾਪ ਦਾ) ਮੋਤੀ (ਚਮਕ ਪੈਂਦਾ) ਹੈ, ਉਹ ਵੱਡੇ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸੁਹਾਗਣਾਂ ਬਣ ਜਾਂਦੀਆਂ ਹਨ। ਹਰੀ-ਪ੍ਰਭੂ ਖਸਮ (ਉਹਨਾਂ ਦੇ ਸਿਰ ਉੱਤੇ) ਕਾਇਮ ਹੋ ਜਾਂਦਾ ਹੈ, ਉਹਨਾਂ ਨੂੰ ਪ੍ਰਭੂ-ਖਸਮ ਮਨ ਵਿਚ ਪਿਆਰਾ ਲੱਗ ਪੈਂਦਾ ਹੈ।੧।

ਨਿੰਮਾਣਿਆ ਹਰਿ ਮਾਣੁ ਹੈ ਹਰਿ ਪ੍ਰਭੁ ਹਰਿ ਆਪੈ ਰਾਮ ॥ ਗੁਰਮੁਖਿ ਆਪੁ ਗਵਾਇਆ ਨਿਤ ਹਰਿ ਹਰਿ ਜਾਪੈ ਰਾਮ ॥ ਮੇਰੇ ਹਰਿ ਪ੍ਰਭ ਭਾਵੈ ਸੋ ਕਰੈ ਹਰਿ ਰੰਗਿ ਹਰਿ ਰਾਪੈ ਰਾਮ ॥ ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ ॥੨॥ {ਪੰਨਾ 844}

ਪਦਅਰਥ: ਆਪੈਆਪੇ ਵਿਚ, ਆਤਮਾ ਵਿਚ, ਜਿੰਦ ਵਿਚ। ਗੁਰਮੁਖਿਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਆਪੁਆਪਾਭਾਵ। ਜਾਪੈਜਪਦਾ ਹੈ। ਭਾਵੈਚੰਗਾ ਲੱਗਦਾ ਹੈ। ਰੰਗਿਪ੍ਰੇਮਰੰਗ ਵਿਚ। ਰਾਪੈਰੰਗਿਆ ਜਾਂਦਾ ਹੈ। ਸਹਜਿਆਤਮਕ ਅਡੋਲਤਾ ਵਿਚ। ਧ੍ਰਾਪੈਰੱਜਿਆ ਰਹਿੰਦਾ ਹੈ। ਹਰਿ ਰਸਿਹਰਿਨਾਮਰਸ ਦੀ ਬਰਕਤਿ ਨਾਲ।੨।

ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਅਤੇ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਹਰਿ-ਪ੍ਰਭੂ ਉਸ ਦੇ ਆਪੇ ਵਿਚ (ਜਿੰਦ ਵਿਚ) ਸਦਾ ਟਿਕਿਆ ਰਹਿੰਦਾ ਹੈ (ਉਸ ਨੂੰ ਸਮਝ ਆ ਜਾਂਦੀ ਹੈ ਕਿ) ਜਿਨ੍ਹਾਂ ਨੂੰ ਕੋਈ ਆਦਰ ਨਹੀਂ ਦੇਂਦਾ, ਪਰਮਾਤਮਾ ਉਹਨਾਂ ਦਾ ਆਦਰ-ਸਹਾਰਾ ਬਣ ਜਾਂਦਾ ਹੈ। (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ (ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ) ਮੇਰਾ ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

ਦਾਸ ਨਾਨਕ (ਆਖਦਾ ਹੈ-ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਉਹ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ।੨।

ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ ॥ ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ ॥ ਜਿਨ ਮਾਣਸ ਜਨਮਿ ਨ ਪਾਇਆ ਤਿਨ੍ਹ੍ਹ ਭਾਗੁ ਮੰਦੇਰਾ ਰਾਮ ॥ ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ ॥੩॥ {ਪੰਨਾ 844}

ਪਦਅਰਥ: ਮਾਣਸ ਜਨਮਿਮਨੁੱਖਾ ਜਨਮ ਵਿਚ। ਪਾਈਐਮਿਲ ਸਕੀਦਾ ਹੈ। ਰਾਵਣ ਵੇਰਾਮਿਲਾਪ ਦਾ ਸਮਾ। ਵੇਰਾਵੇਲਾ। ਗੁਰਮੁਖਿਗੁਰੂ ਦੀ ਸਰਨ ਪੈ ਕੇ। ਸੋਹਾਗਣੀਹੇ ਚੰਗੇ ਭਾਗਾਂ ਵਾਲੀ ਜੀਵਇਸਤ੍ਰੀ! ਘਣੇਰਾਬਹੁਤ। ਮੰਦੇਰਾਖੋਟਾ। ਪ੍ਰਭਹੇ ਪ੍ਰਭੂ! ਜਨੁਦਾਸ।੩।

ਅਰਥ: ਹੇ ਭਾਈ! ਮਨੁੱਖਾ ਜਨਮ ਵਿਚ (ਹੀ) ਪਰਮਾਤਮਾ ਨੂੰ ਮਿਲ ਸਕੀਦਾ ਹੈ। (ਮਨੁੱਖਾ ਜਨਮ ਹੀ) ਪਰਮਾਤਮਾ ਦਾ ਮਿਲਾਪ ਮਾਣਨ ਦਾ ਸਮਾ ਹੈ। ਹੇ ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀਏ! ਗੁਰੂ ਦੀ ਰਾਹੀਂ ਪ੍ਰਭੂ ਨੂੰ ਮਿਲ। (ਗੁਰੂ ਦੀ ਸਰਨ ਪਿਆਂ ਮਿਲਾਪ ਦਾ ਪ੍ਰੇਮ-) ਰੰਗ ਬਹੁਤ ਚੜ੍ਹਦਾ ਹੈ।

ਹੇ ਭਾਈ! ਜਿਨ੍ਹਾਂ ਨੇ ਮਨੁੱਖਾ ਜਨਮ ਵਿਚ ਪਰਮਾਤਮਾ ਦਾ ਮਿਲਾਪ ਹਾਸਲ ਨਾਹ ਕੀਤਾ, ਉਹਨਾਂ ਦੀ ਖੋਟੀ ਕਿਸਮਤ ਜਾਣੋ। ਹੇ ਹਰੀ! ਹੇ ਪ੍ਰਭੂ! ਨਾਨਕ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਨਾਨਕ ਤੇਰਾ ਦਾਸ ਹੈ।੩।

ਗੁਰਿ ਹਰਿ ਪ੍ਰਭੁ ਅਗਮੁ ਦ੍ਰਿੜਾਇਆ ਮਨੁ ਤਨੁ ਰੰਗਿ ਭੀਨਾ ਰਾਮ ॥ ਭਗਤਿ ਵਛਲੁ ਹਰਿ ਨਾਮੁ ਹੈ ਗੁਰਮੁਖਿ ਹਰਿ ਲੀਨਾ ਰਾਮ ॥ ਬਿਨੁ ਹਰਿ ਨਾਮ ਨ ਜੀਵਦੇ ਜਿਉ ਜਲ ਬਿਨੁ ਮੀਨਾ ਰਾਮ ॥ ਸਫਲ ਜਨਮੁ ਹਰਿ ਪਾਇਆ ਨਾਨਕ ਪ੍ਰਭਿ ਕੀਨਾ ਰਾਮ ॥੪॥੧॥੩॥ {ਪੰਨਾ 844-845}

ਪਦਅਰਥ: ਗੁਰਿਗੁਰੂ ਨੇ। ਅਗਮੁਅਪਹੁੰਚ। ਦ੍ਰਿੜਾਇਆਹਿਰਦੇ ਵਿਚ ਪੱਕਾ ਕਰ ਦਿੱਤਾ। ਰੰਗਿ—(ਪਿਆਰ-) ਰੰਗ ਵਿਚ। ਭੀਨਾਭਿੱਜ ਜਾਂਦਾ ਹੈ। ਭਗਤਿ ਵਛਲੁਭਗਤੀ ਨਾਲ ਪਿਆਰ ਕਰਨ ਵਾਲਾ। ਹਰਿ ਨਾਮੁਹਰੀ ਦਾ ਨਾਮ। ਗੁਰਮੁਖਿਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਲੀਨਾਮਗਨ। ਮੀਨਾਮੱਛੀ। ਸਫਲਕਾਮਯਾਬ। ਪ੍ਰਭਿਪ੍ਰਭੂ ਨੇ।੪।

ਅਰਥ: ਹੇ ਭਾਈ! (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਨੇ ਅਪਹੁੰਚ ਹਰੀ ਪ੍ਰਭੂ (ਦਾ ਨਾਮ) ਪੱਕਾ ਕਰ ਦਿੱਤਾ, ਉਸ ਦਾ ਮਨ ਉਸ ਦਾ ਤਨ (ਪਰਮਾਤਮਾ ਦੇ ਪ੍ਰੇਮ-) ਰੰਗ ਵਿਚ ਭਿੱਜਾ ਰਹਿੰਦਾ ਹੈ। ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦਾ ਨਾਮ ਹੈ 'ਭਗਤੀ ਨੂੰ ਪਿਆਰ ਕਰਨ ਵਾਲਾ'

ਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ, ਤਿਵੇਂ (ਪਰਮਾਤਮਾ ਵਿਚ ਲੀਨ ਰਹਿਣ ਵਾਲੇ ਮਨੁੱਖ) ਪਰਮਾਤਮਾ (ਦੀ ਯਾਦ) ਤੋਂ ਬਿਨਾ ਨਹੀਂ ਜੀਊ ਸਕਦੇ। ਹੇ ਨਾਨਕ! (ਗੁਰੂ ਦੀ ਰਾਹੀਂ ਜਿਸ ਮਨੁੱਖ ਨੇ) ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਪ੍ਰਭੂ ਨੇ ਉਸ ਦੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ।੪।੧।੩।

TOP OF PAGE

Sri Guru Granth Darpan, by Professor Sahib Singh