ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 820

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥ ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥੧॥ ਰਹਾਉ ॥ ਸੇਵਤ ਸੇਵਿ ਸੇਵਿ ਸਾਧ ਸੇਵਉ ਸਦਾ ਕਰਉ ਕਿਰਤਾਏ ॥ ਅਭੈ ਦਾਨੁ ਪਾਵਉ ਪੁਰਖ ਦਾਤੇ ਮਿਲਿ ਸੰਗਤਿ ਹਰਿ ਗੁਣ ਗਾਏ ॥੧॥ ਰਸਨਾ ਅਗਹ ਅਗਹ ਗੁਨ ਰਾਤੀ ਨੈਨ ਦਰਸ ਰੰਗੁ ਲਾਏ ॥ ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਮੋਹਿ ਚਰਣ ਰਿਦੈ ਵਸਾਏ ॥੨॥ ਸਭਹੂ ਤਲੈ ਤਲੈ ਸਭ ਊਪਰਿ ਏਹ ਦ੍ਰਿਸਟਿ ਦ੍ਰਿਸਟਾਏ ॥ ਅਭਿਮਾਨੁ ਖੋਇ ਖੋਇ ਖੋਇ ਖੋਈ ਹਉ ਮੋ ਕਉ ਸਤਿਗੁਰ ਮੰਤ੍ਰੁ ਦ੍ਰਿੜਾਏ ॥੩॥ ਅਤੁਲੁ ਅਤੁਲੁ ਅਤੁਲੁ ਨਹ ਤੁਲੀਐ ਭਗਤਿ ਵਛਲੁ ਕਿਰਪਾਏ ॥ ਜੋ ਜੋ ਸਰਣਿ ਪਰਿਓ ਗੁਰ ਨਾਨਕ ਅਭੈ ਦਾਨੁ ਸੁਖ ਪਾਏ ॥੪॥੧॥੮੧॥ {ਪੰਨਾ 820}

ਪਦਅਰਥ: ਮੋਹਨਹੇ ਜੀਵਾਂ ਦੇ ਮਨ ਨੂੰ ਮੋਹ ਲੈਣ ਵਾਲੇ! ਹੇ ਸੋਹਣੇ! ਸ੍ਰਵਨੀ—(ਮੇਰੇ) ਕੰਨਾਂ ਵਿਚ। ਨ ਸੁਨਾਏਨਾਹ ਸੁਣਾਇ। ਸਾਕਤਪਰਮਾਤਮਾ ਨਾਲੋਂ ਟੁੱਟੇ ਹੋਏ ਬੰਦੇ। ਧੁਨਿਸੁਰ। ਅਜਾਏਅਜਾਇ, ਵਿਅਰਥ।੧।ਰਹਾਉ।

ਸੇਵਿ ਸੇਵਿਸਦਾ ਸੇਵਾ ਕਰ ਕੇ। ਸਾਧ ਸੇਵਉਸਾਧ ਸੇਵਉਂ, ਮੈਂ ਗੁਰੂ ਦੀ ਸੇਵਾ ਕਰਦਾ ਰਹਾਂ। ਕਰਉਕਰਉਂ, ਮੈਂ ਕਰਦਾ ਰਹਾਂ। ਕਿਰਤਾਏਕਿਰਤ। ਅਭੈਨਿਰਭੈਤਾ। ਪਾਵਉਪਾਵਉਂ। ਪੁਰਖਹੇ ਸਰਬਵਿਆਪਕ! ਮਿਲਿਮਿਲ ਕੇ। ਗਾਏਗਾਇ, ਗਾ ਕੇ।੧।

ਰਸਨਾਜੀਭ। ਅਗਹਅਪਹੁੰਚ। ਰਾਤੀਰੱਤੀ ਰਹੇ। ਨੈਨਅੱਖਾਂ। ਦਰਸ ਰੰਗੁਦਰਸਨ ਦਾ ਆਨੰਦ। ਲਾਏਲਾਇ, ਮਾਣ ਕੇ। ਦੀਨ ਦੁਖ ਭੰਜਨਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੋਹਿ ਰਿਦੈਮੇਰੇ ਹਿਰਦੇ ਵਿਚ। ਵਸਾਏਵਸਾਇ, ਵਸਾਈ ਰੱਖ।੨।

ਤਲੈਹੇਠਾਂ। ਦ੍ਰਿਸਟਿਨਿਗਾਹ। ਦ੍ਰਿਸਟਾਏਦ੍ਰਿਸਟਾਇ, ਵਿਖਾਲ। ਖੋਈਦੂਰ ਕਰ ਕੇ। ਖੋਇ ਖੋਇ ਖੋਈ ਹਉਮੈਂ ਬਿਲਕੁਲ ਦੂਰ ਕਰ ਦਿਆਂ। ਮੋ ਕਉਮੈਨੂੰ। ਮੰਤ੍ਰੁਉਪਦੇਸ਼। ਦ੍ਰਿੜਾਏਦ੍ਰਿੜਾਇ, ਪੱਕਾ ਕਰ।੩।

ਭਗਤਿ ਵਛਲੁਭਗਤੀ ਨਾਲ ਪਿਆਰ ਕਰਨ ਵਾਲਾ। ਸਰਣਿ ਗੁਰਗੁਰੂ ਦੀ ਸਰਨ। ਪਾਏਪਾਂਦਾ ਹੈ।੪।

ਅਰਥ: ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਜੇਹੜੇ ਗੰਦੇ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਂਦੇ ਹਨ ਉਹ (ਆਤਮਕ ਜੀਵਨ ਵਾਸਤੇ) ਵਿਅਰਥ ਹਨ। ਹੇ ਮੇਰੇ ਮੋਹਨ! ਇਹੋ ਜਿਹੇ ਬੋਲ ਮੇਰੀ ਕੰਨੀਂ ਨਾਹ ਪੈਣ।੧।ਰਹਾਉ।

ਹੇ ਸਰਬ-ਵਿਆਪਕ ਦਾਤਾਰ! ਹੇ ਹਰੀ! (ਮੇਹਰ ਕਰ) ਗੁਰੂ ਦੀ ਸੰਗਤਿ ਵਿਚ ਮਿਲ ਕੇ, ਤੇਰੇ ਗੁਣ ਗਾ ਕੇ ਮੈਂ (ਤੇਰੇ ਦਰ ਤੋਂ) ਨਿਰਭੈਤਾ ਦੀ ਦਾਤਿ ਪ੍ਰਾਪਤ ਕਰਾਂ। ਮੈਂ ਸਦਾ ਹੀ ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ, ਮੈਂ ਸਦਾ ਇਹੀ ਕਾਰ ਕਰਦਾ ਰਹਾਂ।੧।

ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! (ਮੇਰੇ ਉਤੇ) ਦਇਆਵਾਨ ਹੋ, ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ, ਮੇਰੀਆਂ ਅੱਖਾਂ ਤੇਰੇ ਦਰਸਨ ਦਾ ਆਨੰਦ ਮਾਣ ਮਾਣ ਕੇ ਮੇਰੀ ਜੀਭ ਤੈਂ ਅਪਹੁੰਚ ਦੇ ਗੁਣਾਂ ਵਿਚ ਰੱਤੀ ਰਹੇ।੨।

ਹੇ ਮੋਹਨ! ਮੇਰੀ ਨਿਗਾਹ ਵਿਚ ਇਹੋ ਜਿਹੀ ਜੋਤਿ ਪੈਦਾ ਕਰ ਕਿ ਮੈਂ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ ਸਮਝਾਂ ਅਤੇ ਸਭ ਨੂੰ ਆਪਣੇ ਨਾਲੋਂ ਉੱਚਾ ਜਾਣਾਂ। ਹੇ ਮੋਹਨ! ਮੇਰੇ ਹਿਰਦੇ ਵਿਚ ਗੁਰੂ ਦਾ ਉਪਦੇਸ਼ ਪੱਕਾ ਕਰ ਦੇ, ਤਾ ਕਿ ਮੈਂ ਸਦਾ ਲਈ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਦਿਆਂ।੩।

ਹੇ ਮੋਹਨ! ਤੂੰ ਅਤੁੱਲ ਹੈਂ, ਤੂੰ ਅਤੁੱੱਲ ਹੈਂ, ਤੂੰ ਅਤੁੱਲ ਹੈਂ, (ਤੇਰੇ ਵਡੱਪਣ ਨੂੰ) ਤੋਲਿਆ ਨਹੀਂ ਜਾ ਸਕਦਾ, ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ, ਤੂੰ ਸਭ ਉਤੇ ਕਿਰਪਾ ਕਰਦਾ ਹੈਂ। ਹੇ ਨਾਨਕ! (ਮੋਹਨ-ਪ੍ਰਭੂ ਦੀ ਕਿਰਪਾ ਨਾਲ) ਜੇਹੜਾ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਨਿਰਭੈਤਾ ਦੀ ਦਾਤਿ ਹਾਸਲ ਕਰ ਲੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ।੪।੧।੮੧।

ਨੋਟ: ਇਸ ਸੰਗ੍ਰਹ ਦਾ ਸਿਰਲੇਖ ਹੈ 'ਚਉਪਦੇ ਦੁਪਦੇ'ਪਰ ਇਸ ਵਿਚ ਸਿਰਫ਼ ਪਹਿਲਾ ਸ਼ਬਦ ਹੀ ਚਾਰ ਬੰਦਾਂ ਵਾਲਾ ਹੈ।

ਬਿਲਾਵਲੁ ਮਹਲਾ ੫ ॥ ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥ ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥੧॥ ਰਹਾਉ ॥ ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥ ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ॥੧॥ ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ ਤੁਮਹਿ ਮੇਰੈ ਪਰਵਾਰੈ ॥ ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ ਨਾਨਕ ਸੁਖ ਚਰਨਾਰੈ ॥੨॥੨॥੮੨॥ {ਪੰਨਾ 820}

ਪਦਅਰਥ: ਪ੍ਰਾਨ ਅਧਾਰੈਜਿੰਦ ਦਾ ਆਸਰਾ। ਡੰਡਉਤਿ ਬੰਦਨਾਡੰਡੇ ਵਾਂਗ ਸਿੱਧਾ ਚੁਫਾਲ ਲੰਮਾ ਪੈ ਕੇ ਨਮਸਕਾਰ {दण्डवत}ਬਾਰਵਾਰੀ। ਬਾਰੈਵਾਰਨੇ, ਸਦਕੇ।੧।ਰਹਾਉ।

ਤੁਝਹਿਤੈਨੂੰ ਹੀ। ਚਿਤਾਰੈਚੇਤੇ ਕਰਦਾ ਹੈ, ਯਾਦ ਕਰਦਾ ਹੈ। ਬਿਰਥਾ—{व्यथा} ਪੀੜਾ। ਸਾਰੈਸੰਭਾਲਦਾ ਹੈ, ਪੇਸ਼ ਕਰਦਾ ਹੈ।੧।

ਓਟਆਸਰਾ। ਬਲਤਾਣ। ਤੁਮਹਿਤੁਮ ਹੀ, ਤੂੰ ਹੀ। ਮੇਰੈਮੇਰੇ ਵਾਸਤੇ। ਪਰਵਾਰੈਪਰਵਾਰ। ਭਲਭਲਾ, ਚੰਗਾ। ਹਮਾਰੈਸਾਡੇ ਵਾਸਤੇ, ਮੇਰੇ ਵਾਸਤੇ। ਪੇਖਿ ਚਰਨਾਰੈ—(ਤੇਰੇ) ਚਰਨਾਂ ਦਾ ਦਰਸਨ ਕਰ ਕੇ।੨।

ਅਰਥ: ਹੇ ਪ੍ਰਭੂ! ਤੂੰ (ਹੀ) ਮੇਰੀ ਜਿੰਦ ਦਾ ਸਹਾਰਾ ਹੈਂ। ਹੇ ਪ੍ਰਭੂ! ਮੈਂ ਤੇਰੇ ਹੀ ਅੱਗੇ ਨਮਸਕਾਰ ਕਰਦਾ ਹਾਂ, ਚੁਫਾਲ ਲੰਮਾ ਪੈ ਕੇ ਨਮਸਕਾਰ ਕਰਦਾ ਹਾਂ। ਮੈਂ ਅਨੇਕਾਂ ਵਾਰੀ ਤੈਥੋਂ ਸਦਕੇ ਜਾਂਦਾ ਹਾਂ।੧।ਰਹਾਉ।

ਹੇ ਪ੍ਰਭੂ! ਉਠਦਿਆਂ ਬਹਿੰਦਿਆਂ, ਸੁੱਤਿਆਂ, ਜਾਗਦਿਆਂ (ਹਰ ਵੇਲੇ) ਮੇਰਾ ਇਹ ਮਨ ਤੈਨੂੰ ਹੀ ਯਾਦ ਕਰਦਾ ਰਹਿੰਦਾ ਹੈ। ਮੇਰਾ ਇਹ ਮਨ ਆਪਣੇ ਸੁਖ ਆਪਣੇ ਦੁੱਖ ਆਪਣੀ ਹਰੇਕ ਪੀੜਾ ਤੇਰੇ ਹੀ ਅੱਗੇ ਪੇਸ਼ ਕਰਦਾ ਹੈ।੧।

ਹੇ ਪ੍ਰਭੂ! ਤੂੰ ਹੀ ਮੇਰਾ ਸਹਾਰਾ ਹੈਂ, ਤੂੰ ਹੀ ਮੇਰਾ ਤਾਣ ਹੈਂ, ਤੂੰ ਹੀ ਮੇਰੀ ਅਕਲ ਹੈਂ, ਤੂੰ ਹੀ ਮੇਰਾ ਧਨ ਹੈਂ, ਅਤੇ ਤੂੰ ਹੀ ਮੇਰੇ ਵਾਸਤੇ ਮੇਰਾ ਪਰਵਾਰ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ!) ਜੋ ਕੁਝ ਤੂੰ ਕਰਦਾ ਹੈਂ, ਮੇਰੇ ਵਾਸਤੇ ਉਹੀ ਭਲਾਈ ਹੈ। ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।੨।੨।੮੨।

ਨੋਟ: ਨਵੇਂ ਸੰਗ੍ਰਹ ਦਾ ਇਹ ਦੂਜਾ ਸ਼ਬਦ ਹੈ। ਇਸ ਰਾਗ ਵਿਚ ਮ: ੫ ਦੇ ਹੁਣ ਤਕ ੮੨ ਸ਼ਬਦ ਆ ਚੁਕੇ ਹਨ।

ਬਿਲਾਵਲੁ ਮਹਲਾ ੫ ॥ ਸੁਨੀਅਤ ਪ੍ਰਭ ਤਉ ਸਗਲ ਉਧਾਰਨ ॥ ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ ॥੧॥ ਰਹਾਉ ॥ ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ ॥ ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ ॥੧॥ ਇਨ ਤੇ ਕਾਢਿ ਲੇਹੁ ਮੇਰੇ ਸੁਆਮੀ ਹਾਰਿ ਪਰੇ ਤੁਮ੍ਹ੍ਹ ਸਾਰਨ ॥ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧਸੰਗਿ ਰੰਕ ਤਾਰਨ ॥੨॥੩॥੮੩॥ {ਪੰਨਾ 820}

ਪਦਅਰਥ: ਸੁਨੀਅਤਸੁਣੀਦਾ ਹੈ। ਪ੍ਰਭਹੇ ਪ੍ਰਭੂ! ਤਉਤੇਰੀ (ਬਾਬਤ)ਸਗਲਸਾਰੇ ਜੀਵਾਂ ਨੂੰ। ਉਧਾਰਨ—(ਵਿਕਾਰਾਂ ਤੋਂ) ਬਚਾਣ ਵਾਲਾ। ਮਗਨਡੁੱਬੇ ਹੋਏ। ਪਤਿਤ—(ਵਿਕਾਰਾਂ ਵਿਚ) ਡਿੱਗੇ ਹੋਏ। ਸੰਗਿ ਪ੍ਰਾਨੀਪ੍ਰਾਣੀਆਂ ਨਾਲ। ਐਸੇਇਉਂ, ਬੇਪਰਵਾਹੀ ਨਾਲ। ਮਨਹਿਮਨ ਤੋਂ।੧।ਰਹਾਉ।

ਸੰਚਿਇਕੱਠੀ ਕਰ ਕੇ। ਬਿਖਿਆਮਾਇਆ। ਗ੍ਰਾਹਜੁ—{ग्राह्य} ਗ੍ਰਹਿਣ ਕਰਨਜੋਗ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਤੇਤੋਂ। ਡਾਰਨਸੁੱਟ ਦਿੱਤਾ। ਰਤੁਰੱਤਾ ਹੋਇਆ, ਮਸਤ। ਸਤੁਦਾਨ। ਬਿਦਾਰਨਚੀਰ ਪਾੜ ਦਿੱਤਾ, ਲੀਰ ਲੀਰ ਕਰ ਦਿੱਤਾ।੧।

ਇਨ ਤੇਇਹਨਾਂ ਤੋਂ। ਸੁਆਮੀਹੇ ਨਾਨਕ! ਹਾਰਿਹਾਰ ਕੇ, ਥੱਕ ਕੇ। ਸਾਰਨਸਰਨ। ਪਹਿਪਾਸ। ਸੰਗਿਸੰਗਤਿ ਵਿਚ। ਰੰਕਕੰਗਾਲ, ਆਤਕਮ ਜੀਵਨ ਤੋਂ ਸੱਖਣੇ।੨।

ਅਰਥ: ਹੇ ਪ੍ਰਭੂ! ਤੇਰੀ ਬਾਬਤ ਸੁਣੀਦਾ ਹੈ ਕਿ ਤੂੰ ਸਾਰੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈਂ, (ਤੂੰ ਉਹਨਾਂ ਨੂੰ ਭੀ ਬਚਾ ਲੈਂਦਾ ਹੈਂ, ਜੇਹੜੇ) ਮੋਹ ਵਿਚ ਡੁੱਬੇ ਹੋਏ ਵਿਕਾਰਾਂ ਵਿਚ ਡਿੱਗੇ ਹੋਏ ਪ੍ਰਾਣੀਆਂ ਨਾਲ ਬਹਿਣ-ਖਲੋਣ ਰੱਖਦੇ ਹਨ ਅਤੇ ਬੜੀ ਬੇ-ਪਰਵਾਹੀ ਨਾਲ ਤੈਨੂੰ ਮਨ ਤੋਂ ਭੁਲਾਈ ਰੱਖਦੇ ਹਨ।੧।ਰਹਾਉ।

ਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ) ਮਾਇਆ ਇਕੱਠੀ ਕਰ ਕੇ ਹੀ ਇਸ ਨੂੰ ਗ੍ਰਹਿਣ ਕਰਨ-ਜੋਗ ਬਣਾਂਦੇ ਹਨ, ਪਰ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਜਲ ਆਪਣੇ ਮਨ ਤੋਂ ਪਰੇ ਸੁੱਟ ਦੇਂਦੇ ਹਨ। ਜੀਵ ਕਾਮ ਕ੍ਰੋਧ ਲੋਭ ਨਿੰਦਾ (ਆਦਿਕ ਵਿਕਾਰਾਂ) ਵਿਚ ਮਸਤ ਰਹਿੰਦੇ ਹਨ ਅਤੇ ਸੇਵਾ ਸੰਤੋਖ ਆਦਿਕ ਗੁਣਾਂ ਨੂੰ ਲੀਰ-ਲੀਰ ਕਰ ਰਹੇ ਹਨ (ਮੇਹਰ ਕਰ, ਇਹਨਾਂ ਨੂੰ ਵਿਕਾਰਾਂ ਤੋਂ ਬਚਾ ਲੈ)੧।

ਹੇ ਮੇਰੇ ਮਾਲਕ-ਪ੍ਰਭੂ! ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾ ਲੈ (ਸਾਡੀ ਇਹਨਾਂ ਦੇ ਟਾਕਰੇ ਤੇ ਪੇਸ਼ ਨਹੀਂ ਜਾਂਦੀ) ਹਾਰ ਕੇ ਤੇਰੀ ਸਰਨ ਆ ਪਏ ਹਾਂ। ਹੇ ਪ੍ਰਭੂ! (ਤੇਰੇ ਦਰ ਦੇ ਸੇਵਕ) ਨਾਨਕ ਦੀ (ਤੇਰੇ ਅੱਗੇ) ਅਰਜ਼ੋਈ ਹੈ ਕਿ ਤੂੰ ਆਤਮਕ ਜੀਵਨ ਤੋਂ ਉੱਕੇ ਸੱਖਣੇ ਬੰਦਿਆਂ ਨੂੰ ਭੀ ਸਾਧ ਸੰਗਤਿ ਵਿਚ ਲਿਆ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ।੨।੩।੮੩।

ਬਿਲਾਵਲੁ ਮਹਲਾ ੫ ॥ ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ ॥ ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥੧॥ ਰਹਾਉ ॥ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥ ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥੧॥ ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥ ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸੰਤਸੰਗਿ ਮਿਲਾਤ ॥੨॥੪॥੮੪॥ {ਪੰਨਾ 820-821}

ਪਦਅਰਥ: ਸੰਤਨ ਕੈਸੰਤਾਂ ਦੇ ਘਰ ਵਿਚ, ਸੰਤਾਂ ਦੀ ਸੰਗਤਿ ਵਿਚ, ਸਾਧ ਸੰਗਤਿ ਵਿਚ। ਬਾਤਕਥਾਵਾਰਤਾ। ਸੁਨੀਅਤਸੁਣੀ ਜਾਂਦੀ ਹੈ। ਧੁਨਿਰੌ। ਪੂਰਿ ਰਹੀਭਰੀ ਰਹਿੰਦੀ ਹੈ। ਦਿਨਸੁਦਿਨ। ਅਰੁਅਤੇ।੧।ਰਹਾਉ।

ਕਰਿਕਰ ਕੇ। ਪ੍ਰਭਿਪ੍ਰਭੂ ਨੇ। ਤਨ ਤੇਸਰੀਰ ਤੋਂ। ਜਾਤਦੂਰ ਹੋ ਜਾਂਦੇ ਹਨ।੧।

ਤ੍ਰਿਪਤਿਰਜੇਵਾਂ। ਅਘਾਏਰੱਜ ਗਏ। ਪੇਖਿਵੇਖ ਕੇ। ਅੰਮ੍ਰਿਤਆਤਮਕ ਜੀਵਨ ਦੇਣ ਵਾਲਾ। ਪ੍ਰਭਹੇ ਪ੍ਰਭੂ! ਸੰਗਿਸੰਗਤਿ ਵਿਚ।੨।

ਅਰਥ: ਹੇ ਭਾਈ! ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਥਾ-ਵਾਰਤਾ (ਸਦਾ) ਸੁਣੀ ਜਾਂਦੀ ਹੈ। ਉਥੇ ਦਿਨ ਰਾਤ ਹਰ ਵੇਲੇ ਪ੍ਰਭੂ ਦੀਆਂ ਕਥਾ-ਕਹਾਣੀਆਂ ਹੁੰਦੀਆਂ ਹਨ, ਕੀਰਤਨ ਹੁੰਦਾ ਹੈ, ਆਤਮਕ ਆਨੰਦ-ਹੁਲਾਰਾ ਪੈਦਾ ਕਰਨ ਵਾਲੀ ਰੌ ਸਦਾ ਚਲੀ ਰਹਿੰਦੀ ਹੈ।੧।ਰਹਾਉ।

ਹੇ ਭਾਈ! ਸੰਤ ਜਨਾਂ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਸੇਵਕ ਬਣਾ ਲਿਆ ਹੁੰਦਾ ਹੈ, ਉਹਨਾਂ ਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼ੀ ਹੁੰਦੀ ਹੈ। ਅੱਠੇ ਪਹਿਰ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਉਹਨਾਂ ਦੇ) ਇਸ ਸਰੀਰ ਵਿਚੋਂ ਕਾਮ ਕ੍ਰੋਧ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ।੧।

ਹੇ ਭਾਈ! ਸੰਤ ਜਨ ਪ੍ਰਭੂ ਦਾ ਦਰਸਨ ਕਰ ਕੇ (ਮਾਇਆ ਦੀ ਤ੍ਰਿਸਨਾ ਵਲੋਂ) ਪੂਰੇ ਤੌਰ ਤੇ ਰੱਜੇ ਰਹਿੰਦੇ ਹਨ, ਸੰਤ ਜਨ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਦਾ ਸੁਆਦਲਾ ਭੋਜਨ ਖਾਂਦੇ ਹਨ। ਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਚਰਨਾਂ ਦੀ ਸਰਨ ਪੈਂਦੇ ਹਨ, ਤੂੰ ਕਿਰਪਾ ਕਰ ਕੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਮਿਲਾ ਦੇਂਦਾ ਹੈਂ।੨।੪।੮੪।

TOP OF PAGE

Sri Guru Granth Darpan, by Professor Sahib Singh