ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 818

ਬਿਲਾਵਲੁ ਮਹਲਾ ੫ ॥ ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥ ਭਏ ਪ੍ਰਸੰਨ ਗੋਪਾਲ ਰਾਇ ਭਉ ਕਿਛੁ ਨਹੀ ਕਰਨਾ ॥੧॥ ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ ॥ ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ ॥੧॥ ਰਹਾਉ ॥ ਕਰਣ ਕਾਰਣ ਸਮਰਥੁ ਹੈ ਤਿਸੁ ਬਿਨੁ ਨਹੀ ਹੋਰੁ ॥ ਨਾਨਕ ਪ੍ਰਭ ਸਰਣਾਗਤੀ ਸਾਚਾ ਮਨਿ ਜੋਰੁ ॥੨॥੫॥੬੯॥ {ਪੰਨਾ 818}

ਪਦਅਰਥ: ਜੀਅ ਜੁਗਤਿਜੀਵਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਢੰਗ। ਵਸਿਵੱਸ ਵਿਚ। ਕੈ ਵਸਿਦੇ ਵੱਸ ਵਿਚ। ਕਹੈਆਖਦਾ ਹੈ, ਪ੍ਰੇਰਨਾ ਕਰਦਾ ਹੈ। ਗੋਪਾਲ ਰਾਇਜਗਤ ਦਾ ਪਾਲਕ ਪਾਤਿਸ਼ਾਹ। ਭਉਡਰ।੧।

ਚਿਤਾਰੇਚਿਤਾਰਿ, ਚਿੱਤ ਵਿਚ ਵਸਾਈ ਰੱਖ। ਜਮ ਕੰਕਰੁਜਮ ਕਿੰਕਰੁ, ਜਮ ਦਾ ਸੇਵਕ, ਜਮਦੂਤ। ਆਵਈਆਵਏ, ਆਵੈ, ਆਉਂਦਾ। ਗੁਰ ਸਿਖਹੇ ਗੁਰੂ ਦੇ ਸਿੱਖ! ਪਿਆਰੇਹੇ ਪਿਆਰੇ!੧।ਰਹਾਉ।

ਕਰਣਜਗਤ। ਕਾਰਣਮੂਲ। ਕਰਣ ਕਾਰਣ ਸਮਰਥੁਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ। ਸਾਚਾਸਦਾ ਕਾਇਮ ਰਹਿਣ ਵਾਲਾ। ਮਨਿਮਨ ਵਿਚ। ਜੋਰੁਤਾਕਤ, ਬਲ, ਆਸਰਾ।੨।

ਅਰਥ: ਹੇ ਪਿਆਰੇ ਗੁਰਸਿੱਖ! ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਈ ਰੱਖ, ਤੈਨੂੰ ਕਦੇ ਭੀ ਕੋਈ ਦੁੱਖ ਪੋਹ ਨਹੀਂ ਸਕੇਗਾ, (ਦੁੱਖ ਤਾਂ ਕਿਤੇ ਰਹੇ) ਜਮਦੂਤ (ਭੀ) ਤੇਰੇ ਨੇੜੇ ਨਹੀਂ ਆਵੇਗਾ।੧।ਰਹਾਉ।

ਹੇ ਭਾਈ! ਅਸਾਂ ਜੀਵਾਂ ਦੀ ਜੀਵਨ-ਜੁਗਤਿ ਪਰਮਾਤਮਾ ਦੇ ਵੱਸ ਵਿਚ ਹੈ, ਜੋ ਕੁਝ ਕਰਨ ਵਾਸਤੇ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਉਹੀ ਅਸੀ ਕਰ ਸਕਦੇ ਹਾਂ। ਜਿਸ ਮਨੁੱਖ ਉਤੇ ਜਗਤ-ਪਾਲ ਪਾਤਿਸ਼ਾਹ ਦਇਆਵਾਨ ਹੁੰਦਾ ਹੈ, ਉਸ ਨੂੰ ਕੋਈ ਡਰ ਕਰਨ ਦੀ ਲੋੜ ਨਹੀਂ ਰਹਿੰਦੀ।੧।

ਹੇ ਨਾਨਕ! ਪ੍ਰਭੂ ਹੀ ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ। ਅਸੀ ਜੀਵ ਉਸ ਪ੍ਰਭੂ ਦੀ ਸਰਨ ਵਿਚ ਹੀ ਰਹਿ ਸਕਦੇ ਹਾਂ, (ਸਾਡੇ) ਮਨ ਵਿਚ ਉਸੇ ਦਾ ਹੀ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ।੨।੫।੬੯।

ਬਿਲਾਵਲੁ ਮਹਲਾ ੫ ॥ ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥ ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ ਧਾਉ ॥੧॥ ਬਲਿਹਾਰੀ ਗੁਰ ਆਪਨੇ ਚਰਨਨ੍ਹ੍ਹ ਬਲਿ ਜਾਉ ॥ ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ ਰਹਾਉ ॥ ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥ ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥ {ਪੰਨਾ 818}

ਪਦਅਰਥ: ਸਿਮਰਿਸਿਮਰ ਕੇ। ਨਾਠਾਨੱਸ ਗਿਆ ਹੈ। ਦੁਖ ਠਾਉਦੁੱਖਾਂ ਦਾ ਥਾਂ। ਬਿਸ੍ਰਾਮਟਿਕਾਣਾ। ਮਿਲਿਮਿਲ ਕੇ। ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਤਾ ਤੇਉਸ (ਸਾਧ ਸੰਗਤਿ) ਤੋਂ। ਬਹੁੜਿਮੁੜ। ਨ ਧਾਉਨ ਧਾਉਂ, ਮੈਂ ਨਹੀਂ ਦੌੜਦਾ।੧।

ਬਲਿਹਾਰੀਕੁਰਬਾਨ। ਬਲਿ ਜਾਉਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ। ਪੇਖਤਦਰਸਨ ਕਰਕੇ। ਗਾਉਗਾਉਂ, ਮੈਂ ਗਾਂਦਾ ਹਾਂ।੧।ਰਹਾਉ।

ਧੁਨਿ—{ध्वनि} ਸੁਰ, ਲਗਨ। ਸੁਆਉਸੁਆਰਥ, ਮਨੋਰਥ। ਸੁਪ੍ਰਸੰਨਬਹੁਤ ਖ਼ੁਸ਼। ਪਾਉਪਾਉਂ, ਮੈਂ ਪਾ ਰਿਹਾ ਹਾਂ।੨।

ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਮੈਂ (ਆਪਣੇ ਗੁਰੂ ਦੇ) ਚਰਨਾਂ ਤੋਂ ਸਦਕੇ ਜਾਂਦਾ ਹਾਂ। ਗੁਰੂ ਦਾ ਦਰਸਨ ਕਰ ਕੇ ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਤੇ ਮੇਰੇ ਅੰਦਰ ਸਾਰੇ ਆਨੰਦ, ਸਾਰੇ ਸੁਖ ਸਾਰੇ ਚਾਉ-ਹੁਲਾਰੇ ਬਣੇ ਰਹਿੰਦੇ ਹਨ।੧।ਰਹਾਉ।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਪ੍ਰਾਪਤ ਕਰ ਲਿਆ ਹੈ (ਇਸ ਵਾਸਤੇ) ਉਸ (ਸਾਧ ਸੰਗਤਿ) ਤੋਂ ਕਦੇ ਪਰੇ ਨਹੀਂ ਭੱਜਦਾ। (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਆਪਣੇ ਪ੍ਰਭੂ ਦਾ ਹਰ ਵੇਲੇ ਸਿਮਰਨ ਕਰ ਕੇ (ਅਜੇਹੀ ਅਵਸਥਾ ਤੇ ਪਹੁੰਚ ਗਿਆ ਹਾਂ ਕਿ ਮੇਰੇ ਅੰਦਰੋਂ) ਦੁੱਖਾਂ ਦਾ ਟਿਕਾਣਾ ਹੀ ਦੂਰ ਹੋ ਗਿਆ ਹੈ।੧।

ਹੇ ਨਾਨਕ! (ਆਖ-ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪ੍ਰਭੂ ਦੀਆਂ ਕਥਾ-ਕਹਾਣੀਆਂ, ਕੀਰਤਨ, ਸਿਫ਼ਤਿ-ਸਾਲਾਹ ਦੀ ਲਗਨ-ਇਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਬਣ ਗਏ ਹਨ। (ਗੁਰੂ ਦੀ ਮੇਹਰ ਨਾਲ) ਪ੍ਰਭੂ ਜੀ (ਮੇਰੇ ਉਤੇ) ਬਹੁਤ ਖ਼ੁਸ਼ ਹੋ ਗਏ ਹਨ, ਮੈਂ ਹੁਣ ਮਨ-ਮੰਗਿਆ ਫਲ ਪ੍ਰਾਪਤ ਕਰ ਰਿਹਾ ਹਾਂ।੨।੬।੭੦।

ਬਿਲਾਵਲੁ ਮਹਲਾ ੫ ॥ ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ ॥ ਤੁਮ੍ਹ੍ਹਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥੧॥ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥ ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥੧॥ ਰਹਾਉ ॥ ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ ॥੨॥੭॥੭੧॥ {ਪੰਨਾ 818}

ਪਦਅਰਥ: ਰਿਦਰਿਦੈ, ਹਿਰਦੇ ਵਿਚ। ਪਰਗਾਸੁ—(ਆਤਮਕ ਜੀਵਨ ਦਾ) ਚਾਨਣ। ਤੇਤੋਂ, ਨਾਲ। ਪਾਰਬ੍ਰਹਮਹੇ ਪਰਮਾਤਮਾ। ਦੋਖਐਬ, ਵਿਕਾਰ। ਦੋਖਨ ਕੋਵਿਚਾਰਾਂ ਦਾ।੧।

ਪ੍ਰਭਹੇ ਪ੍ਰਭੂ! ਪੁਰਖਹੇ ਸਰਬਵਿਆਪਕ! ਗੁਣਤਾਸੁਗੁਣਾਂ ਦਾ ਭਾਂਡਾ। ਰਹਉਰਹਉਂ। ਸਿਮਰਤ ਰਹਉਮੈਂ ਸਿਮਰਦਾ ਰਹਾਂ। ਘਟਿ—(ਮੇਰੇ) ਸਰੀਰ ਵਿਚ। ਸਾਸੁਸਾਹ।੧।ਰਹਾਉ।

ਮਾਤਮਾਂ। ਬੰਧਪਰਿਸ਼ਤੇਦਾਰ। ਸਰਬਸਾਰੇ ਜੀਵਾਂ ਵਿਚ। ਜਾ ਕੋਜਿਸ (ਪ੍ਰਭੂ) ਦਾ। ਜਾਸੁਜਸੁ, ਸਿਫ਼ਤਿ-ਸਾਲਾਹ। ਨਿਰਮਲਪਵਿੱਤਰ।੨।

ਅਰਥ: ਹੇ ਸਰਬ-ਵਿਆਪਕ ਪ੍ਰਭੂ! ਤੂੰ (ਹੀ) ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਮੈਨੂੰ (ਤੇਰੇ) ਹੀ ਸੋਹਣੇ ਚਰਣਾਂ ਦਾ ਆਸਰਾ ਹੈ। (ਮੇਰੇ ਉਤੇ ਮੇਹਰ ਕਰ) ਜਦ ਤਕ (ਮੇਰੇ) ਸਰੀਰ ਵਿਚ ਸਾਹ (ਚੱਲ ਰਿਹਾ ਹੈ), ਮੈਂ ਤੇਰਾ ਨਾਮ ਸਿਮਰਦਾ ਰਹਾਂ, ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ।੧।ਰਹਾਉ।

ਹੇ ਪਾਰਬ੍ਰਹਮ! (ਮੈਂ ਤੇਰਾ ਦਾਸ ਹਾਂ) ਤੇਰੇ ਦਾਸ ਦੀ (ਤੇਰੇ ਦਰ ਤੇ) ਅਰਜ਼ੋਈ ਹੈ ਕਿ ਮੇਰੇ ਹਿਰਦੇ ਵਿਚ (ਆਤਮਕ ਜੀਵਨ ਦਾ) ਚਾਨਣ ਕਰ (ਤਾਂ ਕਿ) ਤੇਰੀ ਕਿਰਪਾ ਨਾਲ (ਮੇਰੇ ਅੰਦਰੋਂ) ਵਿਕਾਰਾਂ ਦਾ ਨਾਸ ਹੋ ਜਾਏ।੧।

ਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ, ਤੂੰ ਹੀ ਮੇਰਾ ਸਾਕ-ਸੈਣ ਹੈਂ, ਤੂੰ ਸਾਰੇ ਹੀ ਜੀਵਾਂ ਵਿਚ ਵੱਸਦਾ ਹੈਂ। ਹੇ ਨਾਨਕ! ਜਿਸ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਨ) ਪਵਿੱਤਰ ਕਰ ਦੇਂਦੀ ਹੈ, ਉਸ ਦੀ ਸਰਨ ਪਏ ਰਹਿਣਾ ਚਾਹੀਦਾ ਹੈ।੨।੭।੭੧।

ਬਿਲਾਵਲੁ ਮਹਲਾ ੫ ॥ ਸਰਬ ਸਿਧਿ ਹਰਿ ਗਾਈਐ ਸਭਿ ਭਲਾ ਮਨਾਵਹਿ ॥ ਸਾਧੁ ਸਾਧੁ ਮੁਖ ਤੇ ਕਹਹਿ ਸੁਣਿ ਦਾਸ ਮਿਲਾਵਹਿ ॥੧॥ ਸੂਖ ਸਹਜ ਕਲਿਆਣ ਰਸ ਪੂਰੈ ਗੁਰਿ ਕੀਨ੍ਹ੍ਹ ॥ ਜੀਅ ਸਗਲ ਦਇਆਲ ਭਏ ਹਰਿ ਹਰਿ ਨਾਮੁ ਚੀਨ੍ਹ੍ਹ ॥੧॥ ਰਹਾਉ ॥ ਪੂਰਿ ਰਹਿਓ ਸਰਬਤ੍ਰ ਮਹਿ ਪ੍ਰਭ ਗੁਣੀ ਗਹੀਰ ॥ ਨਾਨਕ ਭਗਤ ਆਨੰਦ ਮੈ ਪੇਖਿ ਪ੍ਰਭ ਕੀ ਧੀਰ ॥੨॥੮॥੭੨॥ {ਪੰਨਾ 818}

ਪਦਅਰਥ: ਸਰਬ ਸਿਧਿ ਹਰਿਸਾਰੀਆਂ ਸਿੱਧੀਆਂ ਦਾ ਮਾਲਕ ਪਰਮਾਤਮਾ। ਗਾਈਐ—(ਜੇ) ਸਿਫ਼ਤਿ-ਸਾਲਾਹ ਕਰਦੇ ਰਹੀਏ। ਸਭਿਸਾਰੇ ਲੋਕ। ਭਲਾ ਮਨਾਵਹਿਭਲਾ ਮੰਗਦੇ ਹਨ। ਸਾਧੁਭਲਾ ਮਨੁੱਖ, ਗੁਰਮੁਖਿ। ਤੇਤੋਂ। ਕਰਹਿਆਖਦੇ ਹਨ। ਸੁਣਸੁਣਿ ਕੇ। ਮਿਲਾਵਹਿਮਿਲਦੇ ਹਨ, ਮਿਲਹਿ।੧।

ਸਹਜਆਤਮਕ ਅਡੋਲਤਾ। ਰਸਸੁਆਦ। ਪੂਰੈ ਗੁਰਿਪੂਰੇ ਗੁਰੂ ਨੇ। ਜੀਅ ਸਗਲਸਾਰੇ ਜੀਵਾਂ ਉਤੇ। ਦਇਆਲਦਇਆਵਾਨ। ਚੀਨ੍ਹ੍ਹ—(ਜੇਹੜਾ ਮਨੁੱਖ) ਪਛਾਣਦਾ ਹੈ, ਸਾਂਝ ਪਾਂਦਾ ਹੈ।੧।ਰਹਾਉ।

ਪੂਰਿ ਰਹਿਓਭਰਪੂਰ ਹੈ, ਮੌਜੂਦ ਹੈ। ਸਰਬਤ੍ਰ ਮਹਿਸਭਨਾਂ ਵਿਚ। ਗੁਣੀਗੁਣਾਂ ਦਾ ਮਾਲਕ। ਗਹੀਰਡੂੰਘਾ, ਅਥਾਹ। ਆਨੰਦ ਮੈਆਨੰਦਮਯ, ਆਨੰਦਭਰਪੂਰ। ਪੇਖਿਵੇਖ ਕੇ। ਧੀਰਧਿਰ, ਆਸਰਾ।੨।

ਅਰਥ: ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਰਸ ਬਖ਼ਸ਼ ਦਿੱਤੇ, ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖਦਾ ਹੈ ਅਤੇ (ਪਰਮਾਤਮਾ ਨੂੰ ਸਰਬ-ਵਿਆਪਕ ਜਾਣਦਾ ਹੋਇਆ) ਸਾਰੇ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ।੧।ਰਹਾਉ।

ਹੇ ਭਾਈ! ਸਾਰੀਆਂ ਸਿੱਧੀਆਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ) ਸਾਰੇ ਲੋਕ (ਉਸ ਦੀ) ਸੁਖ ਮੰਗਦੇ ਹਨ। ਮੂੰਹੋਂ (ਸਾਰੇ ਲੋਕ ਉਸ ਨੂੰ) ਗੁਰਮੁਖਿ ਗੁਰਮੁਖਿ ਆਖਦੇ ਹਨ, (ਉਸ ਦੇ ਬਚਨ) ਸੁਣ ਕੇ ਸੇਵਕ-ਭਾਵ ਨਾਲ ਉਸ ਦੀ ਚਰਨੀਂ ਲੱਗਦੇ ਹਨ।੧।

ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ) ਭਗਤ ਜਨ ਪ੍ਰਭੂ ਦਾ ਆਸਰਾ ਤੱਕ ਕੇ ਸਦਾ ਆਨੰਦ-ਭਰਪੂਰ ਰਹਿੰਦੇ ਹਨ, (ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਸਾਰੇ ਗੁਣਾਂ ਦਾ ਮਾਲਕ ਅਥਾਹ ਪ੍ਰਭੂ ਸਾਰੇ ਜੀਵਾਂ ਵਿਚ ਵੱਸਦਾ ਹੈ।੨।੮।੭੨।

ਬਿਲਾਵਲੁ ਮਹਲਾ ੫ ॥ ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ ਕਿਰਪਾਲ ॥ ਰਾਖਿ ਲੀਆ ਅਪਨਾ ਸੇਵਕੋ ਮੁਖਿ ਨਿੰਦਕ ਛਾਰੁ ॥੧॥ ਤੁਝਹਿ ਨ ਜੋਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ॥ ਪਾਰਬ੍ਰਹਮਿ ਤੂ ਰਾਖਿਆ ਦੇ ਅਪਨੇ ਹਾਥ ॥੧॥ ਰਹਾਉ ॥ ਜੀਅਨ ਕਾ ਦਾਤਾ ਏਕੁ ਹੈ ਬੀਆ ਨਹੀ ਹੋਰੁ ॥ ਨਾਨਕ ਕੀ ਬੇਨੰਤੀਆ ਮੈ ਤੇਰਾ ਜੋਰੁ ॥੨॥੯॥੭੩॥ {ਪੰਨਾ 818}

ਪਦਅਰਥ: ਦਾਤਾਰਿਦਾਤਾਰ ਨੇ। ਪ੍ਰਭਿਪ੍ਰਭੂ ਨੇ। ਰਾਖਿ ਲੀਆਰੱਖਿਆ ਕੀਤੀ। ਮੁਖਿਮੂੰਹ ਉੱਤੇ। ਛਾਰੁਸੁਆਹ।੧।

ਤੁਝਹਿਤੈਨੂੰ। ਜੋਹੈਤੱਕ ਸਕਦਾ, ਮਾੜੀ ਨਿਗਾਹ ਨਾਲ ਤੱਕ ਸਕਦਾ ਹੈ। ਕੋਕੋਈ ਭੀ। ਮੀਤਹੇ ਮਿੱਤਰ! ਪਾਰਬ੍ਰਹਮਿਪਾਰਬ੍ਰਹਮ ਨੇ। ਤੂਤੈਨੂੰ। ਦੇਦੇ ਕੇ।੧।ਰਹਾਉ।

ਬੀਆਦੂਜਾ। ਮੈਮੈਨੂੰ। ਜੋਰੁਤਾਣ, ਸਹਾਰਾ।੨।

ਅਰਥ: ਹੇ ਮਿੱਤਰ! ਹੇ ਸੱਜਣ! (ਜੇ) ਤੂੰ ਗੁਰੂ ਦਾ ਸੇਵਕ (ਬਣਿਆ ਰਹੇਂ, ਤਾਂ ਨਿਸ਼ਚਾ ਰੱਖ ਕਿ) ਪਰਮਾਤਮਾ ਨੇ ਆਪਣੇ ਹੱਥ ਦੇ ਕੇ ਤੇਰੀ ਸਦਾ ਰੱਖਿਆ ਕਰਨੀ ਹੈ।੧।ਰਹਾਉ।

ਹੇ ਮਿੱਤਰ! ਜਿਸ ਸੇਵਕ ਦੀ ਅਰਦਾਸ ਪ੍ਰਭੂ ਨੇ ਸੁਣ ਲਈ, ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੋ ਗਏ, ਆਪਣੇ ਉਸ ਸੇਵਕ ਦੀ ਪ੍ਰਭੂ ਨੇ (ਸਦਾ) ਰੱਖਿਆ ਕੀਤੀ ਹੈ, ਉਸ ਸੇਵਕ ਦੇ ਦੋਖੀ-ਨਿੰਦਕ ਦੇ ਮੂੰਹ ਉਤੇ ਸੁਆਹ ਹੀ ਪਈ ਹੈ (ਨਿੰਦਕ ਨੂੰ ਸਦਾ ਫਿਟਕਾਰ ਹੀ ਪਈ ਹੈ)੧।

ਹੇ ਮਿੱਤਰ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ (ਦਾਤਾਂ ਦੇਣ ਜੋਗਾ) ਨਹੀਂ ਹੈ (ਉਸ ਪ੍ਰਭੂ ਦੀ ਹੀ ਸਰਨ ਪਿਆ ਰਹੁ)ਨਾਨਕ ਦੀ (ਭੀ ਪ੍ਰਭੂ-ਦਰ ਤੇ ਹੀ ਸਦਾ) ਅਰਦਾਸ ਹੈ (-ਹੇ ਪ੍ਰਭੂ!) ਮੈਨੂੰ ਤੇਰਾ ਹੀ ਆਸਰਾ ਹੈ।੨।੯।੭੩।

ਬਿਲਾਵਲੁ ਮਹਲਾ ੫ ॥ ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ॥ ਨਿੰਦਕ ਮਿਰਤਕ ਹੋਇ ਗਏ ਤੁਮ੍ਹ੍ਹ ਹੋਹੁ ਨਿਚਿੰਦ ॥੧॥ ਰਹਾਉ ॥ਸਗਲ ਮਨੋਰਥ ਪ੍ਰਭਿ ਕੀਏ ਭੇਟੇ ਗੁਰਦੇਵ ॥ ਜੈ ਜੈ ਕਾਰੁ ਜਗਤ ਮਹਿ ਸਫਲ ਜਾ ਕੀ ਸੇਵ ॥੧॥ ਊਚ ਅਪਾਰ ਅਗਨਤ ਹਰਿ ਸਭਿ ਜੀਅ ਜਿਸੁ ਹਾਥਿ ॥ ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੈ ਸਾਥਿ ॥੨॥੧੦॥੭੪॥ {ਪੰਨਾ 818-819}

ਪਦਅਰਥ: ਮੀਤ ਹਮਾਰੇ ਸਾਜਨਾਹੇ ਮੇਰੇ ਮਿੱਤਰੋ! ਹੇ ਮੇਰੇ ਸੱਜਣੋ! ਰਾਖੇਰੱਖਿਆ ਕਰਦਾ ਹੈ। ਗੋਬਿੰਦਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ। ਮਿਰਤਕਆਤਮਕ ਤੌਰ ਤੇ ਮੁਰਦੇ। ਨਿਚਿੰਦਬੇਫ਼ਿਕਰ।੧।ਰਹਾਉ।

ਸਗਲਸਾਰੇ। ਪ੍ਰਭਿਪ੍ਰਭੂ ਨੇ। ਭੇਟੇਮਿਲ ਪਏ। ਜੈ ਜੈਕਾਰੁਸੋਭਾ ਹੀ ਸੋਭਾ। ਜਾ ਕੀ ਸੇਵਜਿਸ (ਪ੍ਰਭੂ) ਦੀ ਸੇਵਾਭਗਤੀ। ਸਫਲਫਲ ਦੇਣ ਵਾਲੀ।੧।

ਅਪਾਰਬੇਅੰਤ {ਪਾਰ}ਅਗਨਤ—{ਗਨਤ} ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ। ਸਭਿਸਾਰੇ। ਜੀਅ—{ਲਫ਼ਜ਼ 'ਜੀਉ' ਤੋਂ ਬਹੁ-ਵਚਨ}ਜਿਸੁ ਹਾਥਿਜਿਸ (ਪ੍ਰਭੂ) ਦੇ ਹੱਥ ਵਿਚ। ਜਤ ਕਤਜਿਥੇ ਕਿੱਥੇ, ਹਰ ਥਾਂ। ਮੇਰੈ ਸਾਥਿਮੇਰੇ ਨਾਲ।੨।

ਅਰਥ: ਹੇ ਮੇਰੇ ਮਿੱਤਰੋ! ਹੇ ਮੇਰੇ ਸੱਜਣੋ! (ਯਕੀਨ ਰੱਖੋ ਕਿ) ਪਰਮਾਤਮਾ (ਆਪਣੇ ਸੇਵਕਾਂ ਦੀ ਜ਼ਰੂਰ) ਰੱਖਿਆ ਕਰਦਾ ਹੈ। (ਸੇਵਕਾਂ ਦੀ) ਨਿੰਦਾ ਕਰਨ ਵਾਲੇ (ਆਪ ਹੀ) ਆਤਮਕ ਮੌਤੇ ਮਰ ਜਾਂਦੇ ਹਨ। (ਇਸ ਵਾਸਤੇ ਤੁਸੀ ਪਰਮਾਤਮਾ ਦਾ ਆਸਰਾ-ਪਰਨਾ ਲਈ ਰੱਖੋ, ਤੇ ਨਿੰਦਕਾਂ ਵਲੋਂ) ਬੇ-ਫ਼ਿਕਰ ਰਹੋ।੧।ਰਹਾਉ।

ਹੇ ਮੇਰੇ ਮਿੱਤਰੋ! ਜਿਸ ਪ੍ਰਭੂ ਦੀ ਸੇਵਾ-ਭਗਤੀ ਮਨੋਰਥ ਪੂਰੇ ਕਰਦੀ ਹੈ, ਉਸ, ਪ੍ਰਭੂ ਨੇ (ਸਦਾ ਹੀ ਉਸ ਸੇਵਕ ਦੇ) ਸਾਰੇ ਮਨੋਰਥ ਪੂਰੇ ਕੀਤੇ ਹਨ ਜਿਸ ਨੂੰ (ਭਾਗਾਂ ਨਾਲ) ਗੁਰੂ ਮਿਲ ਪਿਆ, (ਉਸ ਦੇ ਨਿਰੇ ਮਨੋਰਥ ਹੀ ਪੂਰੇ ਨਹੀਂ ਹੁੰਦੇ) ਸਾਰੇ ਜਗਤ ਵਿਚ ਉਸ ਦੀ ਸੋਭਾ ਪਈ ਹੁੰਦੀ ਹੈ।੧।

ਹੇ ਨਾਨਕ! ਜੇਹੜਾ ਪ੍ਰਭੂ (ਸਭ ਤੋਂ) ਉੱਚਾ ਹੈ, ਬੇਅੰਤ ਹੈ, ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਸਾਰੇ ਹੀ ਜੀਵ ਜਿਸ ਦੇ ਵੱਸ ਵਿਚ ਹਨ। (ਤੂੰ ਉਸ) ਪ੍ਰਭੂ ਦੀ ਸਰਨ ਪਿਆ ਰਹੁ (ਤੇ, ਯਕੀਨ ਰੱਖ ਕਿ) ਉਹ ਪ੍ਰਭੂ ਹਰ ਥਾਂ ਮੇਰੇ ਅੰਗ-ਸੰਗ ਹੈ।੨।੧੦।੭੪।

TOP OF PAGE

Sri Guru Granth Darpan, by Professor Sahib Singh