ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 724

ਤਿਲੰਗ ਮਹਲਾ ੫ ਘਰੁ ੩ ॥ ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥ {ਪੰਨਾ 724}

ਪਦਅਰਥ: ਮਿਹਰਵਾਨੁਦਇਆਲ। ਸਾਹਿਬੁਮਾਲਕ। ਜੀਅ—{ਲਫ਼ਜ਼ 'ਜੀਵ' ਤੋਂ ਬਹੁ-ਵਚਨ}ਦੇਇਦੇਂਦਾ ਹੈ।ਰਹਾਉ।

ਡੋਲਹਿਤੂੰ ਘਬਰਾਂਦਾ ਹੈਂ। ਪ੍ਰਾਣੀਆਹੇ ਪ੍ਰਾਣੀ! ਤੁਧੁਤੈਨੂੰ। ਸਿਰਜਣਹਾਰੁਪੈਦਾ ਕਰਨ ਵਾਲਾ ਪ੍ਰਭੂ। ਜਿਨਿਜਿਸ (ਪਰਮਾਤਮਾ) ਨੇ। ਤੂਤੈਨੂੰ। ਆਧਾਰੁਆਸਰਾ।੧।

ਮੇਦਨੀਧਰਤੀ। ਸਾਰਸੰਭਾਲ। ਘਟਿ ਘਟਿਹਰੇਕ ਸਰੀਰ ਵਿਚ। ਪਰਵਦਗਾਰੁਪਾਲਣ ਵਾਲਾ।੨।

ਕੀਮਕੀਮਤਿ, ਮੁੱਲ। ਵੇਪਰਵਾਹੁਬੇ ਮੁਥਾਜ। ਘਟ ਮਹਿਸਰੀਰ ਵਿਚ। ਸਾਹੁਸੁਆਸ।੩।

ਸਮਰਥੁਸਭ ਤਾਕਤਾਂ ਦਾ ਮਾਲਕ। ਅਗੋਚਰੁ—{ਗੋਚਰੁ। ਗੋਗਿਆਨ ਇੰਦ੍ਰੇ} ਜਿਸ ਤਕ ਗਿਆਨਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਉਜਿੰਦ। ਪਿੰਡੁਸਰੀਰ। ਰਾਸਿਪੂੰਜੀ, ਸਰਮਾਇਆ। ਰਹਮਰਹਿਮਤ, ਕਿਰਪਾ।੪।

ਅਰਥ: ਹੇ ਭਾਈ! ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ।ਰਹਾਉ।

ਹੇ ਭਾਈ! ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ) ਰੱਖਿਆ ਕਰੇਗਾ। ਜਿਸ (ਪ੍ਰਭੂ) ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ) ਆਸਰਾ (ਭੀ) ਦੇਂਦਾ ਹੈ।੧।

ਹੇ ਭਾਈ! ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ) ਸੰਭਾਲ ਕਰਦਾ ਹੈ। ਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ) ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ।੨।

ਹੇ ਭਾਈ! ਉਸ ਮਾਲਕ ਦੀ ਕੁਦਰਤਿ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ। ਹੇ ਬੰਦੇ! ਜਿਤਨਾ ਚਿਰ ਤੇਰੇ ਸਰੀਰ ਵਿਚ ਸੁਆਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੁ।੩।

ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ। ਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ (ਤੇਰੇ ਦਰ ਤੋਂ ਬੰਦਗੀ ਦਾ) ਸੁਖ ਮਿਲਦਾ ਹੈ। ਨਾਨਕ ਦੀ ਭੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ (ਕਿ ਤੇਰੀ ਬੰਦਗੀ ਦਾ ਸੁਖ ਮਿਲੇ)੪।੩।

ਤਿਲੰਗ ਮਹਲਾ ੫ ਘਰੁ ੩ ॥ ਕਰਤੇ ਕੁਦਰਤੀ ਮੁਸਤਾਕੁ ॥ ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥ ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥ ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥੧॥ ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥ ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥੨॥ ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥ ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥੩॥ ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥ ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥੪॥੪॥ {ਪੰਨਾ 724}

ਪਦਅਰਥ: ਕਰਤੇਹੇ ਕਰਤਾਰ! ਕੁਦਰਤੀਕੁਦਰਤਿ ਦੀ ਰਾਹੀਂ, ਤੇਰੀ ਕੁਦਰਤਿ ਵੇਖ ਕੇ। ਮੁਸਤਾਕੁਮੁਸ਼ਤਾਕ, (ਤੇਰੇ ਦਰਸਨ ਦਾ) ਚਾਹਵਾਨ। ਤੇਤੋਂ, ਨਾਲੋਂ। ਪਾਕੁਨਿਰਲੇਪ।ਰਹਾਉ।

ਮਾਹਿਵਿਚ। ਥਾਪਿਬਣਾ ਕੇ, ਪੈਦਾ ਕਰ ਕੇ। ਉਥਾਪਦਾਨਾਸ ਕਰ ਦੇਂਦਾ ਹੈਂ। ਆਚਰਜਹੈਰਾਨ ਕਰ ਦੇਣ ਵਾਲੇ। ਚਲਤਕੌਤਕ। ਦੀਪਦੀਵਾ, ਚਾਨਣ।੧।

ਖੁਦਿਖ਼ੁਦਿ, ਆਪ। ਅਲਹਹੇ ਅੱਲਾ! ਹੇ ਪਰਮਾਤਮਾ! ਜਹਾਨਦੁਨੀਆ। ਖੁਦਾਇਖ਼ੁਦਾਇ, ਪਰਮਾਤਮਾ। ਰੈਣਿਰਾਤ। ਜਿਜੇਹੜਾ। ਤੁਧੁਤੈਨੂੰ। ਦੋਜਕਿਦੋਜ਼ਕ ਵਿਚ।੨।

ਅਜਰਾਈਲੁਅਜ਼ਰਾਈਲੁ, ਮੌਤ ਦਾ ਫ਼ਰਿਸ਼ਤਾ। ਆਧਾਰੁਆਸਰਾ। ਗੁਨਹਗੁਨਾਹ, ਪਾਪ। ਸਗਲਸਾਰੇ। ਆਫੂਅਫ਼ਵ, ਬਖ਼ਸ਼ੇ ਜਾਂਦੇ ਹਨ। ਤੇਰੇ ਜਨਤੇਰੇ ਦਾਸ। ਦੇਖਹਿਵੇਖਦੇ ਹਨ।੩।

ਦੁਨੀਆ ਚੀਜਦੁਨੀਆ ਦੇ ਸਾਰੇ ਪਦਾਰਥ। ਫਿਲਹਾਲਫ਼ਿਲ ਹਾਲ, ਹੁਣੇ ਹੁਣੇ ਵਾਸਤੇ, ਛਿਨਭੰਗਰ, ਛੇਤੀ ਨਾਸ ਹੋ ਜਾਣ ਵਾਲੇ। ਸਚੁਸਦਾ ਕਾਇਮ ਰਹਿਣ ਵਾਲਾ। ਗੁਰ ਮਿਲਿਗੁਰੂ ਨੂੰ ਮਿਲ ਕੇ। ਏਕਸੁਇੱਕ ਨੂੰ ਹੀ। ਗਾਉਗਾਉਂ, ਮੈਂ ਗਾਂਦਾ ਹਾਂ।੪।

ਅਰਥ: ਹੇ ਕਰਤਾਰ! ਤੇਰੀ ਕੁਦਰਤਿ ਨੂੰ ਵੇਖ ਕੇ ਮੈਂ ਤੇਰੇ ਦਰਸਨ ਦਾ ਚਾਹਵਾਨ ਹੋ ਗਿਆ ਹਾਂ। ਮੇਰੀ ਦੀਨ ਅਤੇ ਦੁਨੀਆ ਦੀ ਦੌਲਤ ਇਕ ਤੂੰ ਹੀ ਹੈਂ। ਤੂੰ ਸਾਰੀ ਖ਼ਲਕਤ ਤੋਂ ਨਿਰਲੇਪ ਰਹਿੰਦਾ ਹੈਂ।ਰਹਾਉ।

ਹੇ ਕਰਤਾਰ! ਤੂੰ ਇਕ ਛਿਨ ਵਿਚ (ਜੀਵਾਂ ਨੂੰ) ਬਣਾ ਕੇ ਨਾਸ ਭੀ ਕਰ ਦੇਂਦਾ ਹੈਂ ਤੇਰੇ ਸੂਰਪ ਹੈਰਾਨ ਕਰਨ ਵਾਲੇ ਹਨ। ਕੋਈ ਜੀਵ ਤੇਰੇ ਕੌਤਕਾਂ ਨੂੰ ਸਮਝ ਨਹੀਂ ਸਕਦਾ। (ਅਗਿਆਨਤਾ ਦੇ) ਹਨੇਰੇ ਵਿਚ (ਤੂੰ ਆਪ ਹੀ ਜੀਵਾਂ ਵਾਸਤੇ) ਚਾਨਣ ਹੈਂ।੧।

ਹੇ ਅੱਲਾ! ਹੇ ਮਿਹਰਬਾਨ ਖ਼ੁਦਾਇ! ਸਾਰੀ ਖ਼ਲਕਤ ਦਾ ਸਾਰੇ ਜਹਾਨ ਦਾ ਤੂੰ ਆਪ ਹੀ ਮਾਲਕ ਹੈਂ। ਜੇਹੜਾ ਮਨੁੱਖ ਦਿਨ ਰਾਤ ਤੈਨੂੰ ਆਰਾਧਦਾ ਹੈ, ਉਹ ਦੋਜ਼ਕ ਵਿਚ ਕਿਵੇਂ ਜਾ ਸਕਦਾ ਹੈ?੨।

ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਮਿਲ ਜਾਂਦਾ ਹੈ, ਮੌਤ ਦਾ ਫ਼ਰਿਸ਼ਤਾ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ) (ਕਿਉਂਕਿ) ਉਸ ਮਨੁੱਖ ਦੇ ਸਾਰੇ ਪਾਪ ਬਖ਼ਸ਼ੇ ਜਾਂਦੇ ਹਨ।੩।

ਹੇ ਪ੍ਰਭੂ! ਦੁਨੀਆ ਦੇ (ਹੋਰ) ਸਾਰੇ ਪਦਾਰਥ ਛੇਤੀ ਨਾਸ ਹੋ ਜਾਣ ਵਾਲੇ ਹਨ। ਸਦਾ ਕਾਇਮ ਰਹਿਣ ਵਾਲਾ ਸੁਖ ਤੇਰਾ ਨਾਮ (ਹੀ ਬਖ਼ਸ਼ਦਾ ਹੈ)ਹੇ ਨਾਨਕ! ਆਖ-ਇਹ ਗੱਲ (ਮੈਂ ਗੁਰੂ ਨੂੰ ਮਿਲ ਕੇ ਸਮਝੀ ਹੈ, ਇਸ ਵਾਸਤੇ) ਮੈਂ ਸਦਾ ਇਕ ਪਰਮਾਤਮਾ ਦਾ ਹੀ ਜਸ ਗਾਂਦਾ ਰਹਿੰਦਾ ਹਾਂ।੪।੪।

ਤਿਲੰਗ ਮਹਲਾ ੫ ॥ ਮੀਰਾਂ ਦਾਨਾਂ ਦਿਲ ਸੋਚ ॥ ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ ॥੧॥ ਰਹਾਉ ॥ ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ ॥ ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ ॥੧॥ ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ ॥ ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ ॥੨॥੫॥ {ਪੰਨਾ 724}

ਪਦਅਰਥ: ਮੀਰਾਂਹੇ ਸਰਦਾਰ! ਦਾਨਾਂਹੇ ਸਿਆਣੇ! ਦਿਲ ਸੋਚਹੇ (ਜੀਵਾਂ ਦੇ) ਦਿਲਾਂ ਨੂੰ ਪਵਿਤ੍ਰ ਕਰਨ ਵਾਲੇ! ਸੋਚਪਵਿਤ੍ਰਤਾ। ਮੁਹਬਤੇਤੇਰੀ ਮੁਹੱਬਤ। ਮਨਿਮਨ ਵਿਚ। ਤਨਿਤਨ ਵਿਚ। ਸਚੁ ਸਾਹਹੇ ਸਦਾ ਕਾਇਮ ਰਹਿਣ ਵਾਲੇ ਸ਼ਾਹ! ਬੰਦੀ ਮੋਚਹੇ ਬੰਧਨਾਂ ਤੋਂ ਛੁਡਾਣ ਵਾਲੇ! ਬੰਦੀਕੈਦ।੧।ਰਹਾਉ।

ਦੀਦਨਵੇਖਣਾ। ਸਾਹਿਬਹੇ ਮਾਲਕ! ਇਸ ਕਾ—{ਲਫ਼ਜ਼ 'ਇਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਪਾਕਹੇ ਪਵਿਤ੍ਰ! ਪਰਵਦਗਾਰਹੇ ਪਾਲਣਹਾਰ! ਖੁਦਿਖ਼ੁਦਿ, ਆਪ।੧।

ਦਸ੍ਤਹੱਥ। ਦਸ੍ਤਗੀਰੀਹੱਥ ਫੜਨ ਦੀ ਕ੍ਰਿਆ, ਸਹਾਇਤਾ। ਦਸ੍ਤਗੀਰੀ ਦੇਹਿ—(ਮੇਰਾ) ਹੱਥ ਫੜ, ਮੇਰੀ ਸਹਾਇਤਾ ਕਰ। ਦਿਲਾਵਰਹੇ ਦਿਲਾਵਰ! ਹੇ ਸੂਰਮੇ ਪ੍ਰਭੂ! ਕਰਤਾਰਹੇ ਕਰਤਾਰ! ਕੁਦਰਤਿ ਕਰਣਹੇ ਕੁਦਰਤਿ ਦੇ ਰਚਨਹਾਰ! ਖਾਲਕਹੇ ਖ਼ਲਕਤ ਦੇ ਮਾਲਕ! ਟੇਕਆਸਰਾ।੨।

ਅਰਥ: ਹੇ ਸਰਦਾਰ! ਹੇ ਸਿਆਣੇ! ਹੇ (ਜੀਵਾਂ ਦੇ) ਦਿਲਾਂ ਨੂੰ ਪਵਿਤ੍ਰ ਕਰਨ ਵਾਲੇ! ਹੇ ਸਦਾ-ਥਿਰ ਸ਼ਾਹ! ਹੇ ਬੰਦਨਾਂ ਤੋਂ ਛੁਡਾਣ ਵਾਲੇ! ਤੇਰੀ ਮੁਹੱਬਤ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੀ ਹੈ।੧।ਰਹਾਉ।

ਹੇ ਮਾਲਕ! ਤੇਰਾ ਦਰਸਨ ਕਰਨਾ (ਇਕ ਅਮੋਲਕ ਦਾਤਿ ਹੈ), ਤੇਰੇ ਇਸ (ਦਰਸਨ) ਦਾ ਕੋਈ ਮੁੱਲ ਨਹੀਂ ਕੀਤਾ ਜਾ ਸਕਦਾ। ਹੇ ਪਵਿਤ੍ਰ! ਹੇ ਪਾਲਣਹਾਰ! ਤੂੰ ਆਪ (ਸਾਡਾ) ਖਸਮ ਹੈਂ ਤੂੰ ਸਭ ਤੋਂ ਵੱਡਾ ਹੈਂ, ਤੇਰੀ ਵੱਡੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ।੧।

ਹੇ ਸੂਰਮੇ ਪ੍ਰਭੂ! ਮੇਰੀ ਸਹਾਇਤਾ ਕਰ, ਇਕ ਤੂੰ ਹੀ (ਮੇਰਾ ਆਸਰਾ) ਹੈਂ। ਹੇ ਨਾਨਕ! (ਆਖ-) ਹੇ ਕਰਤਾਰ! ਹੇ ਕੁਦਰਤਿ ਦੇ ਰਚਨਹਾਰ! ਹੇ ਖ਼ਲਕਤ ਦੇ ਮਾਲਕ! ਮੈਨੂੰ ਤੇਰਾ ਸਹਾਰਾ ਹੈ।੨।੫।

ਤਿਲੰਗ ਮਹਲਾ ੧ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥ ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ॥ ਰਹਾਉ ॥ ਜਿਨਿ ਰੰਗਿ ਕੰਤੁ ਨ ਰਾਵਿਆ ਸਾ ਪਛੋ ਰੇ ਤਾਣੀ ॥ ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥ ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ ॥ ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥ {ਪੰਨਾ 724-725}

ਪਦਅਰਥ: ਜਿਨਿਜਿਸ (ਪਰਮਾਤਮਾ) ਨੇ। ਕੀਆਬਣਾਇਆ ਹੈ। ਤਿਨਿਉਸ (ਪਰਮਾਤਮਾ) ਨੇ। ਦੇਖਿਆਸੰਭਾਲ ਕੀਤੀ ਹੈ। ਰੇ ਭਾਈਹੇ ਭਾਈ! ਕਿਆ ਕਹੀਐ—(ਉਸ ਦੀ ਜਗਤਸੰਭਾਲ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ। ਆਪੇਆਪ ਹੀ। ਵਾੜੀਜਗਤਬਗ਼ੀਚੀ।੧।

ਰਾਇਸਾ—{ਰਾਇਸੋ} ਜੀਵਨਕਥਾ, ਪ੍ਰਸੰਗ, ਸਿਫ਼ਤਿ-ਸਾਲਾਹ ਦੀਆਂ ਗੱਲਾਂ। ਜਿਤੁਜਿਸ (ਰਾਇਸੋ) ਦੀ ਰਾਹੀਂ।ਰਹਾਉ।

ਜਿਨਿਜਿਸ (ਜੀਵਇਸਤ੍ਰੀ) ਨੇ। ਰੰਗਿਪ੍ਰੇਮ ਵਿਚ। ਰਾਵਿਆਮਾਣਿਆ, ਸਿਮਰਿਆ। ਸਾਉਹ ਜੀਵਇਸਤ੍ਰੀ। ਰੇਹੇ ਭਾਈ! ਪਛੋਤਾਣੀਪਛਤਾਂਦੀ ਹੈ। ਹਾਥ ਪਛੋੜੈਹੱਥ ਮਲਦੀ ਹੈ। ਸਿਰੁ ਧੁਣੈਸਿਰ ਮਾਰਦੀ ਹੈ। ਰੈਣਿਰਾਤ। ਵਿਹਾਣੀਬੀਤ ਜਾਂਦੀ ਹੈ।੨।

ਚੂਕੈਗੀਮੁੱਕ ਜਾਇਗੀ, ਮੁੱਕ ਜਾਂਦੀ ਹੈ। ਸਾਰੀਸਾਰੀ ਉਮਰਰਾਤ। ਰਾਵੀਐਸਿਮਰਿਆ ਜਾ ਸਕਦਾ ਹੈ। ਜਬਜਦੋਂ। ਵਾਰੀਮਨੁੱਖਾ ਜਨਮ ਦੀ ਵਾਰੀ।੩।

ਅਰਥ: ਹੇ ਪਿਆਰੇ (ਭਾਈ)! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਰਾਹੀਂ ਸਦਾ ਆਤਮਕ ਆਨੰਦ ਮਿਲਦਾ ਹੈ।ਰਹਾਉ।

ਹੇ ਭਾਈ! ਜਿਸ ਪਰਮਾਤਮਾ ਨੇ (ਇਹ ਜਗਤ) ਬਣਾਇਆ ਹੈ, ਉਸੇ ਨੇ ਹੀ (ਸਦਾ) ਇਸ ਦੀ ਸੰਭਾਲ ਕੀਤੀ ਹੈ। ਇਹ ਕਿਹਾ ਨਹੀਂ ਜਾ ਸਕਦਾ (ਕਿ ਉਹ ਕਿਵੇਂ ਸੰਭਾਲ ਕਰਦਾ ਹੈ)

ਜਿਸ ਨੇ ਇਹ ਜਗਤ-ਬਗ਼ੀਚੀ ਲਾਈ ਹੈ, ਉਹ ਆਪ ਹੀ (ਇਸ ਦੀਆਂ ਲੋੜਾਂ) ਜਾਣਦਾ ਹੈ, ਤੇ ਆਪ (ਉਹ ਲੋੜਾਂ ਪੂਰੀਆਂ) ਕਰਦਾ ਹੈ।

ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਪ੍ਰੇਮ ਨਾਲ ਖਸਮ-ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਆਖ਼ਰ ਪਛੁਤਾਂਦੀ ਹੈ। ਜਦੋਂ ਉਸ ਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਆਪਣੇ ਹੱਥ ਮਲਦੀ ਹੈ, ਸਿਰ ਮਾਰਦੀ ਹੈ; ;

(ਪਰ) ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ, ਤਦੋਂ ਪਛੁਤਾਵਾ ਕੀਤਿਆਂ ਕੁਝ ਹਾਸਲ ਨਹੀਂ ਹੁੰਦਾ। ਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਿਮਰਿਆ ਜਾ ਸਕਦਾ ਹੈ, ਜਦੋਂ (ਮੁੜ ਕਦੇ) ਮਨੁੱਖਾ ਜੀਵਨ ਦੀ ਵਾਰੀ ਮਿਲੇਗੀ।੩।

TOP OF PAGE

Sri Guru Granth Darpan, by Professor Sahib Singh