ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 694

ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥ ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥ ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥ ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥ ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥ ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥ {ਪੰਨਾ 694}

ਪਦਅਰਥ: ਪਤਿਤ—(ਵਿਕਾਰਾਂ ਵਿਚ) ਡਿੱਗੇ ਹੋਏ। ਪਾਵਨਪਵਿਤਰ। ਮਾਧਉਹੇ ਮਾਧੋ! ਬਿਰਦੁਮੁੱਢ ਕਦੀਮਾਂ ਦਾ ਸੁਭਾਉ। ਧੰਨਿਭਾਗਾਂ ਵਾਲੇ। ਤੇ ਵੈਉਹ। ਮੁਨਿ ਜਨਮੁਨੀ ਲੋਕ, ਰਿਸ਼ੀ ਲੋਕ। (ਨੋਟ:ਲਫ਼ਜ਼ 'ਜਨ' ਦਾ ਅਰਥ ਵੱਖਰਾ ਨਹੀਂ ਕਰਨਾ, 'ਜਨ' ਇੱਥੇ 'ਮੁਨੀਆਂ' ਦਾ ਸਮੂਹ ਪਰਗਟ ਕਰਦਾ ਹੈ, ਭਾਵ, ਬੇਅੰਤ ਮੁਨੀ, ਬਹੁਤ ਮੁਨੀ; ਇਸੇ ਤਰ੍ਹਾਂ ਲਫ਼ਜ਼ "ਸੰਤ ਜਨ")ਮੇਰਾਪਿਆਰਾ।੧।

ਮਾਥੈਮੱਥੇ ਉੱਤੇ। ਲਾਗੀਲੇਲੱਗੀ ਹੈ। ਧੂਰਿਧੂੜ। ਸੁਰਿ ਨਰਦੇਵਤੇ। ਦੂਰਿਪਰੇ (ਭਾਵ, ਉਹਨਾਂ ਦੇ ਭਾਗਾਂ ਵਿਚ ਨਹੀਂ)ਤੇਤੋਂ।੧।ਰਹਾਉ।

ਗਰਬਅਹੰਕਾਰ। ਪਰਹਾਰੀਦੂਰ ਕਰਨ ਵਾਲਾ। ਬਲਿਸਦਕੇ।੨।

ਅਰਥ: ਹੇ ਮਾਧੋ! (ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ। (ਹੇ ਭਾਈ!) ਉਹ ਮੁਨੀ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ।੧।

(ਉਸ ਗੋਬਿੰਦ ਦੀ ਮਿਹਰ ਨਾਲ) ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ); ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ।੧।ਰਹਾਉ।

ਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ। ਤੂੰ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈਂ। ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ।੨।੫।

ਸ਼ਬਦ ਦਾ ਭਾਵ: ਪ੍ਰਭੂ ਦੇ ਸਿਮਰਨ ਦੀ ਦਾਤ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਜੋ ਸਿਮਰਦੇ ਹਨ ਉਹਨਾਂ ਦੇ ਸਭ ਪਾਪ ਦੂਰ ਹੋ ਜਾਂਦੇ ਹਨ।

ਧਨਾਸਰੀ ਭਗਤ ਰਵਿਦਾਸ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ {ਪੰਨਾ 694}

ਪਦਅਰਥ: ਹਮ ਸਰਿਮੇਰੇ ਵਰਗਾ। ਸਰਿਵਰਗਾ, ਬਰਾਬਰ ਦਾ। ਦੀਨੁਨਿਮਾਣਾ, ਕੰਗਾਲ। ਅਬਹੁਣ। ਪਤੀਆਰੁ—(ਹੋਰ) ਪਰਤਾਵਾ। ਕਿਆ ਕੀਜੈਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰਤੇਰੀਆਂ ਗੱਲਾਂ ਕਰ ਕੇ। ਮੋਰਮੇਰਾ। ਮਾਨੈਮੰਨ ਜਾਏ, ਪਤੀਜ ਜਾਏ। ਪੂਰਨਪੂਰਨ ਭਰੋਸਾ।੧।

ਰਮਈਆ ਕਾਰਨੇਸੋਹਣੇ ਰਾਮ ਤੋਂ। ਕਵਨਕਿਸ ਕਾਰਨ? ਅਬੋਲਨਹੀਂ ਬੋਲਦਾ।ਰਹਾਉ।

ਮਾਧਉਹੇ ਮਾਧੋ! ਤੁਮ੍ਹ੍ਹਾਰੇ ਲੇਖੇ—(ਭਾਵ,) ਤੇਰੀ ਯਾਦ ਵਿਚ ਬੀਤੇ। ਕਹਿਕਹੇ, ਆਖਦਾ ਹੈ।੨।

ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧।

ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?ਰਹਾਉ।

ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧।

ਭਾਵ: ਪ੍ਰਭੂ-ਦਰ ਤੇ ਉਸ ਦੇ ਦਰਸ਼ਨ ਕਰਨ ਲਈ ਅਰਦਾਸ।

ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥ ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥ ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥ ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥ ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥ ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥ {ਪੰਨਾ 694}

ਪਦਅਰਥ: ਕਰਉਕਰਉਂ, ਮੈਂ ਕਰਾਂ। ਨੈਨਅੱਖਾਂ ਨਾਲ। ਅਵਿਲੋਕਨੋਮੈਂ ਵੇਖਾਂ। ਸ੍ਰਵਨਕੰਨਾਂ ਵਿਚ। ਸੁਜਸੁਸੋਹਣਾ ਜਸ। ਪੂਰਿ ਰਾਖਉਮੈਂ ਭਰ ਰੱਖਾਂ। ਮਧੁਕਰੁਭੌਰਾ। ਕਰਉਮੈਂ ਬਣਾਵਾਂ। ਰਸਨਜੀਭ ਨਾਲ। ਭਾਖਉਮੈਂ ਉਚਾਰਨ ਕਰਾਂ।੧।

ਜਿਨਿਮਤਾਂ। ਜਿਨਿ ਘਟੈਮਤਾਂ ਘਟ ਜਾਏ, ਕਿਤੇ ਘਟ ਨਾਹ ਜਾਏ। ਜੀਅ ਸਟੈਜਿੰਦ ਦੇ ਵੱਟੇ।੧।ਰਹਾਉ।

ਭਾਉਪ੍ਰੇਮ। ਰਾਜਾ ਰਾਮਹੇ ਰਾਜਨ! ਹੇ ਰਾਮ! ਪੈਰਇੱਜ਼ਤ।੨।

ਅਰਥ: (ਮੈਨੂੰ ਡਰ ਰਹਿੰਦਾ ਹੈ ਕਿ) ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾਹ ਜਾਏ, ਮੈਂ ਤਾਂ ਬੜੇ ਮਹਿੰਗੇ ਮੁੱਲ (ਇਹ ਪ੍ਰੀਤ) ਲਈ ਹੈ, ਜਿੰਦ ਦੇ ਕੇ (ਇਹ ਪ੍ਰੀਤ) ਵਿਹਾਝੀ ਹੈ।੧।ਰਹਾਉ।

(ਤਾਹੀਏਂ ਮੇਰੀ ਅਰਜ਼ੋਈ ਹੈ ਕਿ) ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾਂ, ਕੰਨਾਂ ਵਿਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ, ਆਪਣੇ ਮਨ ਨੂੰ ਭੌਰਾ ਬਣਾਈ ਰੱਖਾਂ, ਉਸ ਦੇ (ਚਰਨ-ਕਮਲ) ਹਿਰਦੇ ਵਿਚ ਟਿਕਾ ਰੱਖਾਂ, ਤੇ, ਜੀਭ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾਂ।੧।

(ਪਰ ਇਹ) ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ, ਤੇ, ਹੇ ਪ੍ਰਭੂ! ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਆਉਂਦੀ। ਰਵਿਦਾਸ ਪ੍ਰਭੂ ਅੱਗੇ ਅਰਦਾਸ ਕਰਦਾ ਹੈ-ਹੇ ਰਾਜਨ! ਜੇ ਮੇਰੇ ਰਾਮ! (ਮੈਂ ਤੇਰੀ ਸ਼ਰਨ ਆਇਆ ਹਾਂ) ਮੇਰੀ ਲਾਜ ਰੱਖੀਂ।੨।੨।

ਨੋਟ: ਪਿਛਲੇ ਸ਼ਬਦ ਅਤੇ ਇਸ ਸ਼ਬਦ ਵਿਚ ਰਵਿਦਾਸ ਜੀ ਪਰਮਾਤਮਾ ਵਾਸਤੇ ਲਫ਼ਜ਼ 'ਰਮਈਆ', 'ਮਾਧਉ', 'ਰਾਮ', 'ਗੋਬਿੰਦ', 'ਰਾਜਾ ਰਾਮ' ਵਰਤਦੇ ਹਨ। ਲਫ਼ਜ਼ 'ਮਾਧਉ' ਤੇ 'ਗੋਬਿੰਦ', ਸ੍ਰੀ ਕ੍ਰਿਸ਼ਨ ਜੀ ਦੇ ਨਾਮ ਹਨ। ਜੇ ਰਵਿਦਾਸ ਜੀ ਸ੍ਰੀ ਰਾਮ ਅਵਤਾਰ ਦੇ ਪੁਜਾਰੀ ਹੁੰਦੇ ਤਾਂ ਕ੍ਰਿਸ਼ਨ ਜੀ ਦੇ ਨਾਮ ਨਾਹ ਵਰਤਦੇ। ਇਹ ਸਾਂਝੇ ਲਫ਼ਜ਼ ਪਰਮਾਤਮਾ ਵਾਸਤੇ ਹੀ ਹੋ ਸਕਦੇ ਹਨ।

ਸ਼ਬਦ ਦਾ ਭਾਵ: ਪ੍ਰਭੂ ਨਾਲ ਪ੍ਰੀਤਿ ਕਿਵੇਂ ਕਾਇਮ ਰਹਿ ਸਕਦੀ ਹੈ?-ਸਿਮਰਨ ਅਤੇ ਸਾਧ ਸੰਗਤਿ ਦਾ ਸਦਕਾ।

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥ ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥ ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥ ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥ ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥ ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥ {ਪੰਨਾ 694}

ਪਦਅਰਥ: ਆਰਤੀ—{Skt. आरति = Waving lights before an image} ਥਾਲ ਵਿਚ ਫੁੱਲ ਰੱਖ ਕੇ ਜਗਦਾ ਦੀਵਾ ਰੱਖ ਕੇ ਚੰਦਨ ਆਦਿਕ ਸੁਗੰਧੀਆਂ ਲੈ ਕੇ ਕਿਸੇ ਮੂਰਤੀ ਅੱਗੇ ਉਹ ਥਾਲ ਹਿਲਾਈ ਜਾਣਾ ਤੇ ਉਸ ਦੀ ਉਸਤਤਿ ਵਿਚ ਭਜਨ ਗਾਉਣੇਇਹ ਉਸ ਮੂਰਤੀ ਦੀ ਆਰਤੀ ਕਹੀ ਜਾਂਦੀ ਹੈ। ਮੁਰਾਰੇਹੇ ਮੁਰਾਰਿ! {ਮੁਰ+ਅਰਿ। ਅਰਿਵੈਰੀ, ਮੁਰ ਦੈਂਤ ਦਾ ਵੈਰੀ। ਕ੍ਰਿਸ਼ਨ ਜੀ ਦਾ ਨਾਮ ਹੈ} ਹੇ ਪਰਮਾਤਮਾ! ਪਾਸਾਰੇਖਿਲਾਰੇ, ਅਡੰਬਰ {ਨੋਟ:ਉਹਨਾਂ ਅਡੰਬਰਾਂ ਦਾ ਜ਼ਿਕਰ ਬਾਕੀ ਦੇ ਸ਼ਬਦ ਵਿਚ ਹੈਚੰਦਨ ਚੜ੍ਹਾਉਣਾ, ਦੀਵਾ, ਮਾਲਾ, ਨੈਵੇਦ ਦਾ ਭੋਗ}੧।ਰਹਾਉ।

ਆਸਨੋਉੱਨ ਆਦਿਕ ਦਾ ਕੱਪੜਾ ਜਿਸ ਤੇ ਬੈਠ ਕੇ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ। ਉਰਸਾਚੰਦਨ ਰਗੜਨ ਵਾਲੀ ਸਿਲ। ਲੇਲੈ ਕੇ। ਛਿਟਕਾਰੇਛਿੜਕਾਈਦਾ ਹੈ। ਅੰਭੁਲਾ—{Skt. अंभस्water} ਪਾਣੀ। ਜਪੇਜਪਿ, ਜਪ ਕੇ। ਤੁਝਹਿ ਕਉਤੈਨੂੰ ਹੀ। ਚਾਰੇਚੜ੍ਹਾਈਦਾ ਹੈ।੧।

ਬਾਤੀਵੱਟੀ (ਦੀਵੇ ਦੀ)ਮਾਹਿਦੀਵੇ ਮਾਹਿ, ਦੀਵੇ ਵਿਚ। ਪਸਾਰੇਪਾਈਦਾ ਹੈ। ਉਜਿਆਰੋਚਾਨਣ। ਸਗਲਾਰੇਸਾਰੇ। ਭਵਨਭਵਨਾਂ ਵਿਚ, ਮੰਡਲਾਂ ਵਿਚ।੨।

ਤਾਗਾ—(ਮਾਲਾ ਪਰੋਣ ਲਈ) ਧਾਗਾ। ਭਾਰ ਅਠਾਰਹਸਾਰੀ ਬਨਸਪਤੀ, ਜਗਤ ਦੀ ਸਾਰੀ ਬਨਸਪਤੀ ਦੇ ਹਰੇਕ ਕਿਸਮ ਦੇ ਬੂਟੇ ਦਾ ਇੱਕ ਇੱਕ ਪੱਤਰ ਲੈ ਕੇ ਇਕੱਠੇ ਕੀਤਿਆਂ ੧੮ ਭਾਰ ਬਣਦੇ ਹਨ; ਇੱਕ ਭਾਰ ਪੰਜ ਮਣ ਕੱਚੇ ਦਾ ਹੈਇਹ ਪੁਰਾਣਾ ਖ਼ਿਆਲ ਚਲਿਆ ਆ ਰਿਹਾ ਹੈ। ਜੂਠਾਰੇਜੂਠੇ, ਕਿਉਂਕਿ ਭੌਰੇ ਆਦਿਕਾਂ ਨੇ ਸੁੰਘੇ ਹੋਏ ਹਨ। ਅਰਪਉਮੈਂ ਭੇਟਾ ਕਰਾਂ। ਤੁਹੀਤੈਨੂੰ ਹੀ। ਢੋਲਾਰੇਝੁਲਾਈਦਾ ਹੈ।੩।

ਦਸ ਅਠਾ੧੮ ਪੁਰਾਣ। ਅਠਸਠੇ੬੮ ਤੀਰਥ। ਵਰਤਣਿਨਿੱਤ ਦੀ ਕਾਰ, ਪਰਚਾ। ਭੋਗਨੈਵੇਦ, ਦੁਧ ਖੀਰ ਆਦਿਕ ਦੀ ਭੇਟਾ।੪।

ਅਰਥ: ਹੇ ਪ੍ਰਭੂ! (ਅੰਞਾਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ (ਤੇਰੀ) ਆਰਤੀ ਹੈ, ਤੇ ਤੀਰਥਾਂ ਦਾ ਇਸ਼ਨਾਨ ਹੈ। (ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ।੧।ਰਹਾਉ।

ਤੇਰਾ ਨਾਮ (ਮੇਰੇ ਲਈ ਪੰਡਿਤ ਵਾਲਾ) ਆਸਨ ਹੈ (ਜਿਸ ਉੱਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ), ਤੇਰਾ ਨਾਮ ਹੀ (ਚੰਦਨ ਘਸਾਉਣ ਲਈ) ਸਿਲ ਹੈ, (ਮੂਰਤੀ ਪੂਜਣ ਵਾਲਾ ਮਨੁੱਖ ਸਿਰ ਉੱਤੇ ਕੇਸਰ ਘੋਲ ਕੇ ਮੂਰਤੀ ਉੱਤੇ) ਕੇਸਰ ਛਿੜਕਦਾ ਹੈ, ਪਰ ਮੇਰੇ ਲਈ ਤੇਰਾ ਨਾਮ ਹੀ ਕੇਸਰ ਹੈ। ਹੇ ਮੁਰਾਰਿ! ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ, (ਇਸ ਨਾਮ-ਚੰਦਨ ਨੂੰ ਨਾਮ-ਪਾਣੀ ਨਾਲ) ਘਸਾ ਕੇ, ਤੇਰੇ ਨਾਮ ਦਾ ਸਿਮਰਨ-ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ।੧।

ਹੇ ਪ੍ਰਭੂ! ਤੇਰਾ ਨਾਮ ਦੀਵਾ ਹੈ, ਨਾਮ ਹੀ (ਦੀਵੇ ਦੀ) ਵੱਟੀ ਹੈ, ਨਾਮ ਹੀ ਤੇਲ ਹੈ, ਜੋ ਲੈ ਕੇ ਮੈਂ (ਨਾਮ-ਦੀਵੇ ਵਿਚ) ਪਾਇਆ ਹੈ; ਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ (ਜਿਸ ਦੀ ਬਰਕਤਿ ਨਾਲ) ਸਾਰੇ ਭਵਨਾਂ ਵਿਚ ਚਾਨਣ ਹੋ ਗਿਆ ਹੈ।੨।

ਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ ਸਾਰੀ ਬਨਸਪਤੀ (ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ; ਤੇਰੇ ਨਾਮ ਦੇ ਟਾਕਰੇ ਤੇ) ਜੂਠੀ ਹੈ। (ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ ਤੇਰੇ ਅੱਗੇ ਕੀਹ ਰੱਖਾਂ? (ਸੋ,) ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ।੩।

ਭਾਵ: ਆਰਤੀ ਆਦਿਕ ਦੇ ਅਡੰਬਰ ਕੂੜੇ ਹਨ। ਸਿਮਰਨ ਹੀ ਜ਼ਿੰਦਗੀ ਦਾ ਸਹੀ ਰਸਤਾ ਹੈ।

ਸਾਰੇ ਸੰਸਾਰ ਦੀ ਨਿੱਤ ਦੀ ਕਾਰ ਤਾਂ ਇਹ ਹੈ ਕਿ (ਤੇਰਾ ਨਾਮ ਭੁਲਾ ਕੇ) ਅਠਾਰਾਂ ਪੁਰਾਣਾਂ ਦੀਆਂ ਕਹਾਣੀਆਂ ਵਿਚ ਪਰਚੇ ਹੋਏ ਹਨ, ਅਠਾਹਠ ਤੀਰਥਾਂ ਦੇ ਇਸ਼ਨਾਨ ਨੂੰ ਹੀ ਪੁੰਨ-ਕਰਮ ਸਮਝ ਬੈਠੇ ਹਨ, ਤੇ, ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾਂ ਵਿਚ ਭਟਕ ਰਹੇ ਹਨ। ਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰਾ ਨਾਮ ਹੀ (ਮੇਰੇ ਲਈ) ਤੇਰੀ ਆਰਤੀ ਹੈ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ।੪।੩।

ਨੋਟ: ਜਗਤ ਦੀ ਪੈਦਾਇਸ਼ ਦੇ ਚਾਰ ਵਸੀਲੇ ਮੰਨੇ ਗਏ ਹਨ, ਚਾਰ ਖਾਣਾਂ ਮੰਨੀਆਂ ਗਈਆਂ ਹਨ-ਅੰਡਾ, ਜਿਓਰ, ਸ੍ਵੇਤ, ਉਦਕ। ਅੰਡਜ-ਅੰਡੇ ਤੋਂ ਪੈਦਾ ਹੋਏ ਜੀਵ। ਜੇਰਜ-ਜਿਓਰ ਤੋਂ ਜੰਮੇ ਜੀਵ। ਸੇਤਜ-ਮੁੜ੍ਹਕੇ ਤੋਂ ਪੈਦਾ ਹੋਏ ਜੀਵ। ਉਤਭੁਜ-ਪਾਣੀ ਨਾਲ ਧਰਤੀ ਵਿਚੋਂ ਜੰਮੇ ਹੋਏ।

ਨੋਟ: ਇਸ ਆਰਤੀ ਤੋਂ ਸਾਫ਼ ਪਰਗਟ ਹੈ ਕਿ ਰਵਿਦਾਸ ਜੀ ਇੱਕ ਪਰਮਾਤਮਾ ਦੇ ਉਪਾਸ਼ਕ ਹਨ। ਲਫ਼ਜ਼ 'ਮੁਰਾਰਿ' (ਜੋ ਕ੍ਰਿਸ਼ਨ ਜੀ ਦਾ ਨਾਮ ਹੈ) ਵਰਤਣ ਤੋਂ ਇਹ ਭੀ ਪ੍ਰਤੱਖ ਹੈ ਕਿ ਉਹ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਨਹੀਂ ਹਨ, ਜਿਹਾ ਕਿ ਕਈ ਸੱਜਣ ਉਹਨਾਂ ਦੇ ਲਫ਼ਜ਼ "ਰਾਜਾ ਰਾਮ ਚੰਦ" ਵਰਤਣ ਤੋਂ ਸਮਝ ਬੈਠੇ ਹਨ। ਹਰਿ, ਮੁਰਾਰਿ, ਰਾਮ ਆਦਿਕ ਲਫ਼ਜ਼ ਉਹਨਾਂ ਨੇ ਉਸ ਪਰਮਾਤਮਾ ਵਾਸਤੇ ਵਰਤੇ ਹਨ ਜਿਸ ਬਾਰੇ ਉਹ ਕਹਿੰਦੇ ਹਨ "ਤੇਰੋ ਕੀਆ ਤੁਝਹਿ ਕਿਆ ਅਰਪਉ"

TOP OF PAGE

Sri Guru Granth Darpan, by Professor Sahib Singh