ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 627

ਸੋਰਠਿ ਮਹਲਾ ੫ ॥ ਹਰਿ ਨਾਮੁ ਰਿਦੈ ਪਰੋਇਆ ॥ ਸਭੁ ਕਾਜੁ ਹਮਾਰਾ ਹੋਇਆ ॥ ਪ੍ਰਭ ਚਰਣੀ ਮਨੁ ਲਾਗਾ ॥ ਪੂਰਨ ਜਾ ਕੇ ਭਾਗਾ ॥੧॥ ਮਿਲਿ ਸਾਧਸੰਗਿ ਹਰਿ ਧਿਆਇਆ ॥ ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥ ਪਰਾ ਪੂਰਬਲਾ ਅੰਕੁਰੁ ਜਾਗਿਆ ॥ ਰਾਮ ਨਾਮਿ ਮਨੁ ਲਾਗਿਆ ॥ ਮਨਿ ਤਨਿ ਹਰਿ ਦਰਸਿ ਸਮਾਵੈ ॥ ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥ {ਪੰਨਾ 627}

ਪਦਅਰਥ: ਰਿਦੈਹਿਰਦੇ ਵਿਚ। ਪਰੋਇਆਚੰਗੀ ਤਰ੍ਹਾਂ ਵਸਾ ਲਿਆ। ਸਭੁਸਾਰਾ। ਕਾਜੁਜੀਵਨਮਨੋਰਥ। ਜਾ ਕੇਜਿਸ ਮਨੁੱਖ ਦੇ।੧।

ਮਿਲਿਮਿਲ ਕੇ। ਸਾਧ ਸੰਗਿਸਾਧ ਸੰਗਤਿ ਵਿਚ। ਅਰਾਧਿਓਸਿਮਰਿਆ। ਮਨ ਚਿੰਦਿਆਮਨਇੱਛਤ।ਰਹਾਉ।

ਪਰਾ ਪੂਰਬਲਾਅਨੇਕਾਂ ਪਹਿਲੇ ਜਨਮਾਂ ਦਾ। ਅੰਕੁਰੁਅੰਗੂਰ। ਜਾਗਿਆਫੁੱਟ ਪਿਆ। ਨਾਮਿਨਾਮ ਵਿਚ। ਮਨਿ ਤਨਿਮਨ ਦੀ ਰਾਹੀਂ ਤਨ ਦੀ ਰਾਹੀਂ, ਪੂਰਨ ਤੌਰ ਤੇ। ਦਰਸਿਦਰਸਨ ਵਿਚ। ਸਚੇਸਦਾ-ਥਿਰ ਹਰੀ ਦੇ।੨।

ਅਰਥ: (ਹੇ ਭਾਈ! ਜਿਸ ਭੀ ਮਨੁੱਖ ਨੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕੀਤਾ, ਉਸ ਨੇ ਹਰੇਕ ਮਨ-ਮੰਗੀ ਮੁਰਾਦ ਪਾ ਲਈ।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਭਾਗ ਚੰਗੀ ਤਰ੍ਹਾਂ ਜਾਗ ਪੈਂਦੇ ਹਨ, ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ। ਹੇ ਭਾਈ! ਜਦੋਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਚੰਗੀ ਤਰ੍ਹਾਂ ਵਸਾ ਲਿਆ ਜਾਂਦਾ ਹੈ, ਤਦੋਂ ਅਸਾਂ ਜੀਵਾਂ ਦਾ ਸਾਰਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।੧।

ਹੇ ਦਾਸ ਨਾਨਕ! (ਆਖ-ਸਾਧ ਸੰਗਤਿ ਵਿਚ ਮਿਲ ਕੇ ਜਦੋਂ ਕਿਸੇ ਮਨੁੱਖ ਦੇ) ਅਨੇਕਾਂ ਪੂਰਬਲੇ ਜਨਮਾਂ ਦੇ ਸੰਸਕਾਰਾਂ ਦਾ ਬੀਜ ਉੱਗ ਪੈਂਦਾ ਹੈ (ਪੂਰਬਲੇ ਸੰਸਕਾਰ ਜਾਗ ਪੈਂਦੇ ਹਨ, ਤਦੋਂ ਉਸ ਦਾ) ਮਨ ਪਰਮਾਤਮਾ ਦੇ ਨਾਮ ਵਿਚ ਲੱਗਣ ਲੱਗ ਪੈਂਦਾ ਹੈ, ਉਹ ਮਨੁੱਖ ਮਨੋਂ ਤਨੋਂ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।੨।੮।੭੨।

ਸੋਰਠਿ ਮਹਲਾ ੫ ॥ ਗੁਰ ਮਿਲਿ ਪ੍ਰਭੂ ਚਿਤਾਰਿਆ ॥ ਕਾਰਜ ਸਭਿ ਸਵਾਰਿਆ ॥ ਮੰਦਾ ਕੋ ਨ ਅਲਾਏ ॥ ਸਭ ਜੈ ਜੈ ਕਾਰੁ ਸੁਣਾਏ ॥੧॥ ਸੰਤਹੁ ਸਾਚੀ ਸਰਣਿ ਸੁਆਮੀ ॥ ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥ ਕਰਤਬ ਸਭਿ ਸਵਾਰੇ ॥ ਪ੍ਰਭਿ ਅਪੁਨਾ ਬਿਰਦੁ ਸਮਾਰੇ ॥ ਪਤਿਤ ਪਾਵਨ ਪ੍ਰਭ ਨਾਮਾ ॥ ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥ {ਪੰਨਾ 627}

ਪਦਅਰਥ: ਗੁਰ ਮਿਲਿਗੁਰੂ ਨੂੰ ਮਿਲ ਕੇ। ਸਭਿਸਾਰੇ। ਮੰਦਾ ਕੋਕੋਈ ਭੈੜਾ ਬੋਲ। ਅਲਾਏਬੋਲਦਾ। ਸਭਸਾਰੀ (ਲੁਕਾਈ) ਨੂੰ। ਜੈ ਜੈ ਕਾਰੁਪਰਮਾਤਮਾ ਦੀ ਸਿਫ਼ਤਿ-ਸਾਲਾਹ। ਸੁਣਾਏਸੁਣਾਂਦਾ ਹੈ।੧।

ਸਾਚੀਸਦਾ ਕਾਇਮ ਰਹਿਣ ਵਾਲੀ। ਸਭਿਸਾਰੇ। ਹਾਥਿਹੱਥ ਵਿਚ। ਤਿਸੈ ਕੈ ਹਾਥਿਉਸੇ ਦੇ ਹੱਥ ਵਿਚ। ਅੰਤਰਜਾਮੀਦਿਲ ਦੀ ਜਾਣਨ ਵਾਲਾ।ਰਹਾਉ।

ਪ੍ਰਭਿਪ੍ਰਭੂ ਨੇ। ਬਿਰਦੁਮੁੱਢਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਰੇਚੇਤੇ ਰੱਖਿਆ ਹੋਇਆ ਹੈ। ਪਤਿਤ ਪਾਵਨਵਿਕਾਰਾਂ ਵਿਚ ਡਿੱਗੇ ਮਨੁੱਖਾਂ ਨੂੰ ਪਵਿਤ੍ਰ ਕਰਨ ਵਾਲਾ।੨।

ਅਰਥ: ਹੇ ਸੰਤ ਜਨੋ! ਮਾਲਕ-ਪ੍ਰਭੂ ਦਾ ਆਸਰਾ ਪੱਕਾ ਆਸਰਾ ਹੈ (ਕਿਉਂਕਿ) ਸਾਰੇ ਜੀਵ ਉਸ ਪ੍ਰਭੂ ਦੇ ਹੱਥ ਵਿਚ ਹਨ, ਅਤੇ, ਉਹ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ।ਰਹਾਉ।

ਹੇ ਸੰਤ ਜਨੋ! (ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ, ਉਸ ਨੇ ਆਪਣੇ ਸਾਰੇ ਕੰਮ ਸਵਾਰ ਲਏ। ਉਹ ਮਨੁੱਖ (ਕਿਸੇ ਨੂੰ) ਕੋਈ ਭੈੜੇ ਬੋਲ ਨਹੀਂ ਬੋਲਦਾ, ਉਹ ਸਾਰੀ ਲੁਕਾਈ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਸੁਣਾਂਦਾ ਰਹਿੰਦਾ ਹੈ।੧।

ਹੇ ਸੰਤ ਜਨੋ! (ਜਿਸ ਮਨੁੱਖ ਨੇ ਪ੍ਰਭੂ ਦਾ ਪੱਕਾ ਆਸਰਾ ਲਿਆ, ਪ੍ਰਭੂ ਨੇ ਉਸ ਦੇ) ਸਾਰੇ ਕੰਮ ਸਵਾਰ ਦਿੱਤੇ। ਪ੍ਰਭੂ ਨੇ ਆਪਣਾ ਇਹ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਹੀ ਚੇਤੇ ਰੱਖਿਆ ਹੋਇਆ ਹੈ। (ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। ਹੇ ਦਾਸ ਨਾਨਕ! (ਆਖ-ਮੈਂ ਉਸ ਤੋਂ) ਸਦਾ ਸਦਕੇ ਜਾਂਦਾ ਹਾਂ।੨।੯।੭੩।

ਸੋਰਠਿ ਮਹਲਾ ੫ ॥ ਪਾਰਬ੍ਰਹਮਿ ਸਾਜਿ ਸਵਾਰਿਆ ॥ ਇਹੁ ਲਹੁੜਾ ਗੁਰੂ ਉਬਾਰਿਆ ॥ ਅਨਦ ਕਰਹੁ ਪਿਤ ਮਾਤਾ ॥ ਪਰਮੇਸਰੁ ਜੀਅ ਕਾ ਦਾਤਾ ॥੧॥ ਸੁਭ ਚਿਤਵਨਿ ਦਾਸ ਤੁਮਾਰੇ ॥ ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥ ਮੇਰਾ ਪ੍ਰਭੁ ਪਰਉਪਕਾਰੀ ॥ ਪੂਰਨ ਕਲ ਜਿਨਿ ਧਾਰੀ ॥ ਨਾਨਕ ਸਰਣੀ ਆਇਆ ॥ ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥ {ਪੰਨਾ 627}

ਪਦਅਰਥ: ਪਾਰਬ੍ਰਹਮਿਪਰਮਾਤਮਾ ਨੇ। ਸਾਜਿਸਾਜ ਕੇ, ਪੈਦਾ ਕਰ ਕੇ। ਸਵਾਰਿਆਸੋਹਣਾ ਬਣਾ ਦਿੱਤਾ। ਲਹੁੜਾਛੋਟਾ ਬੱਚਾ। ਉਬਾਰਿਆਬਚਾ ਲਿਆ ਹੈ। ਕਰਹੁਕਰਨੁ, ਬੇਸ਼ਕ ਕਰਨ {ਹੁਕਮੀ ਭਵਿਖਤ, ਅੱਨ ਪੁਰਖ, ਬਹੁ-ਵਚਨ}ਪਿਤ ਮਾਤਾਮਾਪੇ। ਜੀਅ ਕਾ ਦਾਤਾਜਿੰਦ ਦਾ ਦੇਣ ਵਾਲਾ।੧।

ਸੁਭਭਲਾਈ, ਸਭ ਦੀ ਭਲਾਈ। ਚਿਤਵਨਿਚਿਤਵਦੇ ਹਨ। ਰਾਖਹਿਤੂੰ ਰੱਖਦਾ ਹੈਂ। ਪੈਜਲਾਜ। ਸਵਾਰੇਸਵਾਰ ਕੇ, ਸਿਰੇ ਚਾੜ੍ਹ ਕੇ।ਰਹਾਉ।

ਪਰਉਪਕਾਰੀਦੂਜਿਆਂ ਦੀ ਭਲਾਈ ਕਰਨ ਵਾਲਾ। ਕਲਸੱਤਿਆ, ਸ਼ਕਤੀ। ਜਿਨਿਜਿਸ (ਪ੍ਰਭੂ) ਨੇ। ਮਨ ਚਿੰਦਿਆਮਨਇੱਛਤ। ਚਿੰਦਿਆਚਿਤਵਿਆ।੨।

ਅਰਥ: ਹੇ ਪ੍ਰਭੂ! ਤੇਰੇ ਸੇਵਕ ਸਭ ਦਾ ਭਲਾ ਮੰਗਦੇ ਹਨ। (ਆਪਣੇ ਸੇਵਕਾਂ ਦੀ ਮੰਗ ਅਨੁਸਾਰ) ਤੂੰ ਕੰਮ ਸਵਾਰ ਕੇ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਹੈਂ।ਰਹਾਉ।

ਹੇ ਭਾਈ! ਪਰਮਾਤਮਾ ਨੇ ਇਸ ਛੋਟੇ ਬੱਚੇ (ਹਰਗੋਬਿੰਦ) ਨੂੰ ਸਾਜਿਆ ਤੇ ਸਵਾਰਿਆ। ਪਰਮਾਤਮਾ ਹੀ ਜਿੰਦ ਦਾ ਦਾਤਾ ਹੈ (ਰਾਖਾ ਹੈ)(ਸਾਧ ਸੰਗਤਿ ਦੀ ਅਰਦਾਸ ਸੁਣ ਕੇ) ਗੁਰੂ ਨੇ ਇਸ ਨੂੰ ਬਚਾ ਲਿਆ ਹੈ। (ਗੁਰੂ ਪਰਮਾਤਮਾ ਦੀ ਮੇਹਰ ਦਾ ਸਦਕਾ ਇਸ ਦੇ) ਮਾਪੇ ਬੇਸ਼ਕ ਖ਼ੁਸ਼ੀ ਮਨਾਣ।੧।

ਹੇ ਭਾਈ! ਜਿਸ ਮੇਰੇ ਪ੍ਰਭੂ ਨੇ ਸਾਰੇ ਜਗਤ ਵਿਚ ਆਪਣੀ ਸ਼ਕਤੀ ਟਿਕਾਈ ਹੋਈ ਹੈ, ਉਹੀ ਸਭ ਦੀ ਭਲਾਈ ਕਰਨ ਵਾਲਾ ਹੈ। ਹੇ ਨਾਨਕ! (ਆਖ-ਹੇ ਭਾਈ!) ਜੇਹੜਾ ਭੀ ਮਨੁੱਖ (ਉਸ ਪ੍ਰਭੂ ਦੀ) ਸਰਨ ਆ ਪੈਂਦਾ ਹੈ, ਉਹ ਮਨ-ਮੰਗੀ ਮੁਰਾਦ ਪਾ ਲੈਂਦਾ ਹੈ।੨।੧੦।੭੪।

ਸੋਰਠਿ ਮਹਲਾ ੫ ॥ ਸਦਾ ਸਦਾ ਹਰਿ ਜਾਪੇ ॥ ਪ੍ਰਭ ਬਾਲਕ ਰਾਖੇ ਆਪੇ ॥ ਸੀਤਲਾ ਠਾਕਿ ਰਹਾਈ ॥ ਬਿਘਨ ਗਏ ਹਰਿ ਨਾਈ ॥੧॥ ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥ ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥ ਪ੍ਰਭ ਕਰਣ ਕਾਰਣ ਸਮਰਾਥਾ ॥ ਹਰਿ ਸਿਮਰਤ ਸਭੁ ਦੁਖੁ ਲਾਥਾ ॥ ਅਪਣੇ ਦਾਸ ਕੀ ਸੁਣੀ ਬੇਨੰਤੀ ॥ ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥ {ਪੰਨਾ 627}

ਪਦਅਰਥ: ਜਾਪੇਜਾਪਿ, ਜਪਿਆ ਕਰ। ਆਪੇਆਪ ਹੀ। ਠਾਕਿਰੋਕ ਕੇ। ਨਾਈਸਿਫ਼ਤਿ-ਸਾਲਾਹ {स्ना = ਨਾਈ, ਸਿਫ਼ਤਿ ਸਾਲਾਹ}੧।

ਸਭ ਜੀਅਸਾਰੇ ਜੀਵਾਂ ਉੱਤੇ।ਰਹਾਉ।

ਕਰਣ ਕਾਰਣਜਗਤ ਦਾ ਮੂਲ। ਕਰਣਜਗਤ। ਸਮਰਾਥਾਸਭ ਤਾਕਤਾਂ ਦਾ ਮਾਲਕ। ਸੁਖਿਸੁਖ ਵਿਚ, ਸੁਖ ਨਾਲ।੨।

ਅਰਥ: ਹੇ ਭਾਈ! ਮੇਰਾ ਪ੍ਰਭੂ ਸਦਾ ਹੀ ਦਇਆਵਾਨ ਰਹਿੰਦਾ ਹੈ। ਸਾਰੇ ਹੀ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈ। ਉਹ ਆਪਣੇ ਭਗਤ ਦੀ ਅਰਜ਼ੋਈ (ਸਦਾ) ਸੁਣਦਾ ਹੈ।ਰਹਾਉ।

ਹੇ ਭਾਈ! ਸਦਾ ਹੀ (ਸਿਰਫ਼) ਪਰਮਾਤਮਾ ਦਾ ਨਾਮ ਜਪਿਆ ਕਰੋ। ਪ੍ਰਭੂ ਜੀ ਆਪ ਹੀ ਬਾਲਕਾਂ ਦੇ ਰਾਖੇ ਹਨ। (ਬਾਲਕ ਹਰਗੋਬਿੰਦ ਤੋਂ ਪ੍ਰਭੂ ਨੇ ਆਪ ਹੀ) ਸੀਤਲਾ (ਚੇਚਕ) ਰੋਕ ਲਈ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਖ਼ਤਰੇ ਦੂਰ ਹੋ ਗਏ ਹਨ।੧।

ਹੇ ਭਾਈ! ਪ੍ਰਭੂ ਜਗਤ ਦਾ ਮੂਲ ਹੈ, ਤੇ, ਸਭ ਤਾਕਤਾਂ ਦਾ ਮਾਲਕ ਹੈ। ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ। ਹੇ ਨਾਨਕ! ਪ੍ਰਭੂ ਨੇ (ਸਦਾ ਹੀ) ਆਪਣੇ ਸੇਵਕ ਦੀ ਬੇਨਤੀ ਸੁਣ ਲਈ ਹੈ (ਪ੍ਰਭੂ ਦੀ ਮੇਹਰ ਨਾਲ ਹੀ) ਸਾਰੀ ਲੁਕਾਈ ਸੁਖੀ ਵੱਸਦੀ ਹੈ।੨।੧੧।੭੫।

ਸੋਰਠਿ ਮਹਲਾ ੫ ॥ ਅਪਨਾ ਗੁਰੂ ਧਿਆਏ ॥ ਮਿਲਿ ਕੁਸਲ ਸੇਤੀ ਘਰਿ ਆਏ ॥ ਨਾਮੈ ਕੀ ਵਡਿਆਈ ॥ ਤਿਸੁ ਕੀਮਤਿ ਕਹਣੁ ਨ ਜਾਈ ॥੧॥ ਸੰਤਹੁ ਹਰਿ ਹਰਿ ਹਰਿ ਆਰਾਧਹੁ ॥ ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥ ਪ੍ਰੇਮ ਭਗਤਿ ਪ੍ਰਭ ਲਾਗੀ ॥ ਸੋ ਪਾਏ ਜਿਸੁ ਵਡਭਾਗੀ ॥ ਜਨ ਨਾਨਕ ਨਾਮੁ ਧਿਆਇਆ ॥ ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥ {ਪੰਨਾ 627}

ਪਦਅਰਥ: ਧਿਆਏਧਿਆਨ ਧਰਦਾ ਹੈ। ਮਿਲਿ—(ਗੁਰੂਚਰਨਾਂ ਵਿਚ) ਜੁੜ ਕੇ। ਕੁਸਲ ਸੇਤੀਆਤਮਕ ਆਨੰਦ ਨਾਲ। ਘਰਿਘਰ ਵਿਚ, ਹਿਰਦੇਘਰ ਵਿਚ, ਅੰਤਰਆਤਮੇ। ਵਡਿਆਈਬਰਕਤਿ।੧।

ਸੰਤਹੁਹੇ ਸੰਤ ਜਨੋ! ਆਰਾਧਿਆਰਾਧ ਕੇ, ਸਿਮਰ ਕੇ। ਸਭੋ ਕਿਛੁਹਰੇਕ ਚੀਜ਼। ਸਾਧਹੁਸਫਲ ਕਰੋ।ਰਹਾਉ।

ਪ੍ਰੇਮ ਭਗਤਿਪਿਆਰਭਰੀ ਭਗਤੀ। ਤਿਨਿਉਸ (ਮਨੁੱਖ) ਨੇ। ਸਰਬ ਸੁਖਾਸਾਰੇ ਸੁਖ ਦੇਣ ਵਾਲੇ।੨।

ਅਰਥ: ਹੇ ਸੰਤ ਜਨੋ! ਸਦਾ ਹੀ ਪਰਮਾਤਮਾ ਦਾ ਨਾਮ ਹੀ ਸਿਮਰਿਆ ਕਰੋ। ਪਰਮਾਤਮਾ ਦਾ ਨਾਮ ਸਿਮਰ ਕੇ ਹਰੇਕ ਚੀਜ਼ ਪ੍ਰਾਪਤ ਕਰ ਲਈਦੀ ਹੈ। (ਤੁਸੀ ਭੀ ਪਰਮਾਤਮਾ ਦਾ ਨਾਮ ਸਿਮਰ ਕੇ ਆਪਣੇ) ਸਾਰੇ ਕੰਮ ਸਵਾਰੋ।ਰਹਾਉ।

ਹੇ ਸੰਤ ਜਨੋ! ਜੇਹੜਾ ਮਨੁੱਖ ਆਪਣੇ ਗੁਰੂ ਦਾ ਧਿਆਨ ਧਰਦਾ ਹੈ, ਉਹ (ਗੁਰੂ-ਚਰਨਾਂ ਵਿਚ) ਜੁੜ ਕੇ ਆਤਮਕ ਆਨੰਦ ਨਾਲ ਹਿਰਦੇ-ਘਰ ਵਿਚ ਟਿਕ ਜਾਂਦਾ ਹੈ (ਬਾਹਰ ਭਟਕਣੋਂ ਬਚ ਜਾਂਦਾ ਹੈ)ਇਹ ਨਾਮ ਦੀ ਹੀ ਬਰਕਤਿ ਹੈ (ਕਿ ਮਨੁੱਖ ਹੋਰ ਹੋਰ ਆਸਰਿਆਂ ਦੀ ਭਾਲ ਛੱਡ ਦੇਂਦਾ ਹੈ)(ਪਰ) ਇਸ (ਹਰਿ-ਨਾਮ) ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ)੧।

(ਹੇ ਸੰਤ ਜਨੋ! ਜੇਹੜਾ ਮਨੁੱਖ ਗੁਰੂ ਦਾ ਧਿਆਨ ਧਰਦਾ ਹੈ) ਪ੍ਰਭੂ ਦੀ ਪਿਆਰ-ਭਰੀ ਭਗਤੀ ਵਿਚ ਉਸ ਦਾ ਮਨ ਲੱਗ ਜਾਂਦਾ ਹੈ। ਪਰ ਇਹ ਦਾਤਿ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਵੱਡੇ ਭਾਗ ਹੋਣ। ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸਾਰੇ ਸੁਖ ਦੇਣ ਵਾਲੇ (ਫਲ ਪ੍ਰਾਪਤ ਕਰ ਲਏ ਹਨ।੨।੧੨।੭੬।

TOP OF PAGE

Sri Guru Granth Darpan, by Professor Sahib Singh