ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 562

ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ ॥ ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ॥ ਗੁਣ ਗਾਵਾ ਨਿਤ ਨਿਤ ਸਦ ਹਰਿ ਕੇ ਮਨੁ ਜੀਵੈ ਨਾਮੁ ਸੁਣਿ ਤੇਰਾ ॥ ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥੫॥ {ਪੰਨਾ 562}

ਪਦਅਰਥ: ਮੇਲਿਮਿਲਾ। ਹਰਿਹੇ ਹਰੀ! ਜਿਤੁਜਿਸੁ ਵਿਚ। ਮਿਲਿਮਿਲ ਕੇ। ਧਿਆਵਾਧਿਆਵਾਂ, ਮੈਂ ਧਿਆਵਾਂ। ਗੋਸਟਿਮਿਲਾਪ। ਹਰਿ ਗੋਸਟਿਪਰਮਾਤਮਾ ਦਾ ਮਿਲਾਪ। ਕਰਿਕਰ ਕੇ। ਸਾਂਝੀਮੇਲਮਿਲਾਪ, ਸੰਗਤਿ। ਸਦਸਦਾ। ਜੀਵੈਜੀਊ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰਦਾ ਹੈ। ਜਿਤੁ ਵੇਲਾਜਿਸ ਵੇਲੇ ਵਿਚ, ਜਦੋਂ। ਜੀਉਜਿੰਦ। ਮਰਿ ਜਾਇਮਰ ਜਾਂਦੀ ਹੈ, ਆਤਮਕ ਮੌਤ ਸਹੇੜ ਲੈਂਦੀ ਹੈ।੫।

ਅਰਥ: ਹੇ ਹਰੀ! ਮੈਨੂੰ ਮੇਰਾ ਮਿੱਤਰ ਗੁਰੂ ਮਿਲਾ, ਜਿਸ (ਦੇ ਚਰਨਾਂ) ਵਿਚ ਲੀਨ ਹੋ ਕੇ ਮੈਂ ਹਰਿ-ਨਾਮ ਸਿਮਰਦਾ ਰਹਾਂ, ਗੁਰੂ ਪਾਸੋਂ ਮੈਂ ਹਰਿ-ਮਿਲਾਪ (ਦੀਆਂ ਗੱਲਾਂ) ਪੁੱਛਦਾ ਰਹਾਂ, ਗੁਰੂ ਦੀ ਸੰਗਤਿ ਕਰ ਕੇ ਮੈਂ ਹਰਿ-ਗੁਣ ਗਾਂਦਾ ਰਹਾਂ। (ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਮੈਂ ਸਦਾ ਹੀ ਸਦਾ ਹੀ ਹਰੀ ਦੇ ਗੁਣ ਗਾਂਦਾ ਰਹਾਂ। ਹੇ ਹਰੀ! ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਹੇ ਨਾਨਕ! (ਆਖ-) ਜਦੋਂ ਮੈਨੂੰ ਮੇਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ, ਉਸ ਵੇਲੇ ਮੇਰੀ ਜਿੰਦ ਆਤਮਕ ਮੌਤੇ ਮਰ ਜਾਂਦੀ ਹੈ।੫।

ਹਰਿ ਵੇਖਣ ਕਉ ਸਭੁ ਕੋਈ ਲੋਚੈ ਸੋ ਵੇਖੈ ਜਿਸੁ ਆਪਿ ਵਿਖਾਲੇ ॥ ਜਿਸ ਨੋ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਹਰਿ ਸਦਾ ਸਮਾਲੇ ॥ ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ ॥ ਨਾਨਕ ਹਰਿ ਜਨ ਹਰਿ ਇਕੇ ਹੋਏ ਹਰਿ ਜਪਿ ਹਰਿ ਸੇਤੀ ਰਲਿਆ ॥੬॥੧॥੩॥ {ਪੰਨਾ 562}

ਪਦਅਰਥ: ਕਉਵਾਸਤੇ। ਸਭੁ ਕੋਈਹਰੇਕ ਜੀਵ। ਲੋਚੈਤਾਂਘ ਕਰਦਾ ਹੈ। ਜਿਸ ਨੋ—{ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਨਦਰਿਨਜ਼ਰ, ਨਿਗਾਹ। ਸਮਾਲੇ—(ਹਿਰਦੇ ਵਿਚ) ਸੰਭਾਲਦਾ ਹੈ। ਇਕੇਇੱਕ ਹੀ, ਇੱਕ ਰੂਪ, ਇੱਕਜੋਤਿ। ਸੇਤੀਨਾਲ। ਜਪਿਜਪ ਕੇ।੬।

ਅਰਥ: ਪਰਮਾਤਮਾ ਦਾ ਦਰਸਨ ਕਰਨ ਵਾਸਤੇ ਹਰੇਕ ਜੀਵ ਤਾਂਘ ਤਾਂ ਕਰ ਲੈਂਦਾ ਹੈ, ਪਰ ਉਹੀ ਮਨੁੱਖ ਦਰਸਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸਨ ਕਰਾਂਦਾ ਹੈ। ਪਿਆਰਾ ਪ੍ਰਭੂ ਜਿਸ ਮਨੁੱਖ ਉੱਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। (ਹੇ ਭਾਈ!) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹੈ। ਹੇ ਨਾਨਕ! ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ (ਇਸ ਤਰ੍ਹਾਂ) ਪਰਮਾਤਮਾ ਤੇ ਪਰਮਾਤਮਾ ਦੇ ਭਗਤ ਇੱਕ-ਰੂਪ ਹੋ ਜਾਂਦੇ ਹਨ।੬।੧।੩।

ਵਡਹੰਸੁ ਮਹਲਾ ੫ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਅਤਿ ਊਚਾ ਤਾ ਕਾ ਦਰਬਾਰਾ ॥ ਅੰਤੁ ਨਾਹੀ ਕਿਛੁ ਪਾਰਾਵਾਰਾ ॥ ਕੋਟਿ ਕੋਟਿ ਕੋਟਿ ਲਖ ਧਾਵੈ ॥ ਇਕੁ ਤਿਲੁ ਤਾ ਕਾ ਮਹਲੁ ਨ ਪਾਵੈ ॥੧॥ ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥੧॥ ਰਹਾਉ ॥ ਲਾਖ ਭਗਤ ਜਾ ਕਉ ਆਰਾਧਹਿ ॥ ਲਾਖ ਤਪੀਸਰ ਤਪੁ ਹੀ ਸਾਧਹਿ ॥ ਲਾਖ ਜੋਗੀਸਰ ਕਰਤੇ ਜੋਗਾ ॥ ਲਾਖ ਭੋਗੀਸਰ ਭੋਗਹਿ ਭੋਗਾ ॥੨॥ ਘਟਿ ਘਟਿ ਵਸਹਿ ਜਾਣਹਿ ਥੋਰਾ ॥ ਹੈ ਕੋਈ ਸਾਜਣੁ ਪਰਦਾ ਤੋਰਾ ॥ ਕਰਉ ਜਤਨ ਜੇ ਹੋਇ ਮਿਹਰਵਾਨਾ ॥ ਤਾ ਕਉ ਦੇਈ ਜੀਉ ਕੁਰਬਾਨਾ ॥੩॥ ਫਿਰਤ ਫਿਰਤ ਸੰਤਨ ਪਹਿ ਆਇਆ ॥ ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥ ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੂੰਚਾ ॥ ਕਹੁ ਨਾਨਕ ਪ੍ਰਭੁ ਮੇਰਾ ਊਚਾ ॥੪॥੧॥ {ਪੰਨਾ 562}

ਪਦਅਰਥ: ਤਾ ਕਾਉਸ (ਪਰਮਾਤਮਾ) ਦਾ। ਪਾਰਾਵਾਰਾਪਾਰ ਅਵਾਰ, ਪਾਰਲਾ ਉਰਲਾ ਬੰਨਾ। ਕੋਟਿਕ੍ਰੋੜਾਂ ਵਾਰੀ। ਲਖਲੱਖ ਵਾਰੀ। ਥਾਵੈਦੌੜਦਾ ਫਿਰੇ, ਜਤਨ ਕਰਦਾ ਫਿਰੇ। ਇਕੁ ਤਿਲੁਰਤਾ ਭਰ ਭੀ।੧।

ਸੁਹਾਵੀਸੋਹਣੀ (ਘੜੀ)ਜਿਤੁਜਿਸ (ਵੇਲੇ) ਵਿਚ।੧।ਰਹਾਉ।

ਕਉਨੂੰ। ਤਪੀਸਰ—{ਤਪੀਈਸਰ} ਵੱਡੇ ਵੱਡੇ। ਸਾਧਹਿਸਾਧਦੇ ਹਨ।੨।

ਘਟਿ ਘਟਿਹਰੇਕ ਘਟ ਵਿਚ। ਘਟਸਰੀਰ। ਵਸਹਿਤੂੰ ਵੱਸਦਾ ਹੈਂ। ਥੋਰਾਥੋੜੇ ਬੰਦੇ। ਜਾਣਹਿਜਾਣਦੇ ਹਨ। ਕੋਈਕੋਈ ਵਿਰਲਾ। ਤੋਰਾਤੋੜਿਆ। ਕਰਉਕਰਉਂ, ਮੈਂ ਕਰਦਾ ਹਾਂ। ਦੇਈਦੇਈਂ, ਮੈਂ ਦੇਂਦਾ ਹਾਂ।੩।

ਸੰਤਨ ਪਹਿਸੰਤਾਂ ਪਾਸ, ਗੁਰੂ ਪਾਸ। ਹਮਾਰਾਮੇਰਾ। ਸਗਲਸਾਰਾ। ਮਹਲਿਮਹਲ ਵਿਚ, ਹਜ਼ੂਰੀ ਵਿਚ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਭੂੰਚਾਛਕਿਆ, ਪੀਤਾ। ਨਾਨਕਹੇ ਨਾਨਕ!੪।

ਅਰਥ: ਹੇ ਭਾਈ! ਉਹ ਕੈਸਾ ਸੋਹਣਾ ਸਮਾ ਹੁੰਦਾ ਹੈ! ਉਹ ਕੈਸੀ ਸੋਹਣੀ ਘੜੀ ਹੁੰਦੀ ਹੈ, ਜਦੋਂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ।੧।ਰਹਾਉ।

ਹੇ ਭਾਈ! ਪਰਮਾਤਮਾ ਦਾ ਦਰਬਾਰ ਬਹੁਤ ਹੀ ਉੱਚਾ ਹੈ, ਉਸ ਦੇ ਪਾਰਲੇ ਉਰਲੇ ਬੰਨੇ ਦਾ ਕੁਝ ਅੰਤ ਨਹੀਂ ਪੈ ਸਕਦਾ। ਮਨੁੱਖ ਲੱਖਾਂ ਵਾਰੀ ਜਤਨ ਕਰੇ ਕ੍ਰੋੜਾਂ ਵਾਰੀ ਜਤਨ ਕਰੇ, (ਪਰ ਆਪਣੇ ਜਤਨਾਂ ਨਾਲ) ਪਰਮਾਤਮਾ ਦੀ ਹਜ਼ੂਰੀ ਰਤਾ ਭਰ ਭੀ ਹਾਸਲ ਨਹੀਂ ਕਰ ਸਕਦਾ।੧।

ਹੇ ਭਾਈ! ਲੱਖਾਂ ਹੀ ਭਗਤ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ, (ਜਿਸ ਦੇ ਮਿਲਾਪ ਦੀ ਖ਼ਾਤਰ) ਲੱਖਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ, ਲੱਖਾਂ ਹੀ ਵੱਡੇ ਵੱਡੇ ਜੋਗੀ ਜੋਗ-ਸਾਧਨ ਕਰਦੇ ਰਹਿੰਦੇ ਹਨ, ਲੱਖਾਂ ਹੀ ਵੱਡੇ ਵੱਡੇ ਭੋਗੀ (ਜਿਸ ਦੇ ਦਿੱਤੇ) ਪਦਾਰਥ ਭੋਗਦੇ ਰਹਿੰਦੇ ਹਨ (ਉਸ ਦਾ ਅੰਤ ਕੋਈ ਨਹੀਂ ਪਾ ਸਕਿਆ)੨।

ਹੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਵੱਸਦਾ ਹੈਂ, ਪਰ ਬਹੁਤ ਥੋੜੇ ਮਨੁੱਖ (ਇਸ ਭੇਤ ਨੂੰ) ਜਾਣਦੇ ਹਨ (ਕਿਉਂਕਿ ਜੀਵਾਂ ਦੇ ਅੰਦਰ ਤੇਰੇ ਨਾਲੋਂ ਵਿੱਥ ਬਣੀ ਰਹਿੰਦੀ ਹੈ) ਕੋਈ ਵਿਰਲਾ ਹੀ ਗੁਰਮੁਖਿ ਹੁੰਦਾ ਹੈ ਜੇਹੜਾ (ਉਸ) ਵਿੱਥ ਨੂੰ ਦੂਰ ਕਰਦਾ ਹੈ। ਮੈਂ ਉਸ ਗੁਰਮੁਖ ਦੇ ਅੱਗੇ ਆਪਣੀ ਜਿੰਦ ਭੇਟਾ ਕਰਨ ਨੂੰ ਤਿਆਰ ਹਾਂ, ਮੈਂ ਜਤਨ ਕਰਦਾ ਹਾਂ ਕਿ ਉਹ ਗੁਰਮੁਖ ਮੇਰੇ ਉਤੇ ਦਇਆਵਾਨ ਹੋਵੇ।੩।

ਹੇ ਭਾਈ! ਭਾਲ ਕਰਦਾ ਕਰਦਾ ਮੈਂ ਗੁਰੂ ਦੇ ਪਾਸ ਪਹੁੰਚਿਆ, (ਗੁਰੂ ਨੇ) ਮੇਰਾ ਸਾਰਾ ਦੁੱਖ ਤੇ ਭਰਮ ਦੂਰ ਕਰ ਦਿੱਤਾ। (ਗੁਰੂ ਦੀ ਕਿਰਪਾ ਨਾਲ ਪ੍ਰਭੂ ਨੇ ਮੈਨੂੰ) ਆਪਣੀ ਹਜ਼ੂਰੀ ਵਿਚ ਸੱਦ ਲਿਆ (ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ, ਤੇ,) ਮੈਂ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ। ਹੇ ਨਾਨਕ! ਆਖ-ਮੇਰਾ ਪ੍ਰਭੂ ਸਭ ਤੋਂ ਉੱਚਾ ਹੈ।੪।੧।

ਵਡਹੰਸੁ ਮਹਲਾ ੫ ॥ ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥ ਹਉ ਬਲਿਹਾਰੀ ਸਤਿਗੁਰ ਚਰਣਾ ॥੧॥ ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥ ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥ ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥ ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥ ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥ ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ ॥੩॥ ਤੁਮ ਮਿਹਰਵਾਨ ਦਾਸ ਹਮ ਦੀਨਾ ॥ ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥ {ਪੰਨਾ 562}

ਪਦਅਰਥ: ਧਨੁਭਾਗਾਂ ਵਾਲਾ। ਸੁਉਹ। ਜਿਤੁਜਿਸ (ਵੇਲੇ) ਵਿਚ। ਹਉਮੈਂ।੧।

ਜੀਅ ਕੇ ਦਾਤੇਹੇ ਜਿੰਦ ਦੇਣ ਵਾਲੇ! ਪ੍ਰਭਹੇ ਪ੍ਰਭੂ! ਜੀਵੈਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਚਿਤੇਰੇਚੇਤੇ ਕਰ ਕੇ।੧।ਰਹਾਉ।

ਸਚੁਸਦਾ ਕਾਇਮ ਰਹਿਣ ਵਾਲਾ। ਮੰਤ੍ਰੁਉਪਦੇਸ਼। ਅੰਮ੍ਰਿਤਆਤਮਕ ਜੀਵਨ ਦੇਣ ਵਾਲੀ। ਸੀਤਲਸ਼ਾਂਤ। ਸੁਜਾਣੀਚੰਗੀ ਪਰਖ ਵਾਲੀ। ਦ੍ਰਿਸਟਿਨਜ਼ਰ।੨।

ਤਖਤਿਤਖ਼ਤ ਉਤੇ। ਨਿਵਾਸੀਨਿਵਾਸ ਕਰਨ ਵਾਲਾ। ਅਬਿਨਾਸੀਨਾਸਰਹਿਤ।੩।

ਹਮਅਸੀ। ਦੀਨਨਿਮਾਣੇ। ਨਾਨਕਹੇ ਨਾਨਕ! ਸਾਹਿਬੁਮਾਲਕ। ਭਰਪੁਰਿਭਰਪੂਰ, ਹਰ ਥਾਂ ਮੌਜੂਦ। ਲੀਨਵਿਆਪਕ।੪।

ਅਰਥ: ਹੇ ਜਿੰਦ ਦੇਣ ਵਾਲੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ! ਤੇਰਾ ਨਾਮ ਚੇਤੇ ਕਰ ਕਰ ਕੇ ਮੇਰਾ ਮਨ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੧।ਰਹਾਉ।

ਹੇ ਭਾਈ! ਉਹ ਸਮਾ ਭਾਗਾਂ ਵਾਲਾ ਹੁੰਦਾ ਹੈ ਜਿਸ ਵੇਲੇ ਪ੍ਰਭੂ ਦਾ ਦਰਸਨ ਕਰੀਦਾ ਹੈ, (ਜਿਸ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਦਰਸਨ ਹੁੰਦਾ ਹੈ) ਮੈਂ ਉਸ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ।੧।

ਹੇ ਪ੍ਰਭੂ! ਤੇਰਾ ਨਾਮ-ਮੰਤ੍ਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ। ਹੇ ਸ਼ਾਂਤੀ ਦੇ ਪੁੰਜ ਅਕਾਲ ਪੁਰਖ! ਤੇਰੀ ਨਿਗਾਹ ਚੰਗੀ ਪਰਖ ਵਾਲੀ ਹੈ।੨।

ਹੇ ਪ੍ਰਭੂ! ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਤੂੰ (ਸਦਾ) ਤਖ਼ਤ ਉਤੇ ਨਿਵਾਸ ਰੱਖਣ ਵਾਲਾ ਹੈਂ (ਤੂੰ ਸਦਾ ਸਭ ਦਾ ਹਾਕਮ ਹੈਂ)(ਹੇ ਭਾਈ!) ਮੇਰਾ ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਕਦੇ ਜੰਮਦਾ ਮਰਦਾ ਨਹੀਂ।੩।

ਹੇ ਪ੍ਰਭੂ! ਅਸੀ ਜੀਵ ਤੇਰੇ ਨਿਮਾਣੇ ਸੇਵਕ ਹਾਂ, ਤੂੰ ਸਾਡੇ ਉਤੇ ਦਇਆ ਕਰਨ ਵਾਲਾ ਹੈਂ। ਹੇ ਨਾਨਕ! (ਆਖ-) ਸਾਡਾ ਮਾਲਕ-ਪ੍ਰਭੂ ਹਰ ਥਾਂ ਮੌਜੂਦ ਹੈ, ਸਭ ਵਿਚ ਵਿਆਪਕ ਹੈ।੪।੨।

ਵਡਹੰਸੁ ਮਹਲਾ ੫ ॥ ਤੂ ਬੇਅੰਤੁ ਕੋ ਵਿਰਲਾ ਜਾਣੈ ॥ ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥੧॥ ਸੇਵਕ ਕੀ ਅਰਦਾਸਿ ਪਿਆਰੇ ॥ ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥ ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥ ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥ ਸਦਾ ਸਦਾ ਜਾਈ ਬਲਿਹਾਰੀ ॥ ਇਤ ਉਤ ਦੇਖਉ ਓਟ ਤੁਮਾਰੀ ॥੩॥ ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ॥ ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥੩॥ {ਪੰਨਾ 562-563}

ਪਦਅਰਥ: ਜਾਣੈਡੂੰਘੀ ਸਾਂਝ ਪਾਂਦਾ ਹੈ। ਪ੍ਰਸਾਦਿਕਿਰਪਾ ਨਾਲ। ਕੋਕੋਈ ਵਿਰਲਾ। ਸਬਦਿਸ਼ਬਦ ਦੀ ਰਾਹੀਂ।੧।

ਪਿਆਰੇਹੇ ਪਿਆਰੇ! ਜਪਿਜਪ ਕੇ, ਹਿਰਦੇ ਵਿਚ ਵਸਾ ਕੇ। ਜੀਵਾਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਪ੍ਰਭਹੇ ਪ੍ਰਭੂ।੧।ਰਹਾਉ।

ਦਇਆਲਹੇ ਦਇਆ ਦੇ ਘਰ! ਜਿਸਹਿਜਿਸ ਨੂੰ। ਜਨਾਵਹੁਤੂੰ ਸਮਝ ਦੇਂਦਾ ਹੈਂ। ਤਿਨਹਿਉਸ ਨੇ ਹੀ। ਤੁਮ ਜਾਤੇਤੈਨੂੰ ਜਾਣਿਆ ਹੈ, ਤੇਰੇ ਨਾਲ ਸਾਂਝ ਪਾਈ ਹੈ।੨।

ਜਾਈਜਾਈਂ, ਮੈਂ ਜਾਂਦਾ ਹਾਂ। ਇਤਇਸ ਲੋਕ ਵਿਚ। ਉਤਪਰਲੋਕ ਵਿਚ। ਦੇਖਉਦੇਖਉਂ, ਮੈਂ ਵੇਖਦਾ ਹਾਂ।੩।

ਮੋਹਿਮੈਂ। ਸਾਧੂਗੁਰੂ। ਦੇਖਿਵੇਖ ਕੇ, ਦਰਸ਼ਨ ਕਰ ਕੇ। ਰਾਤਾਰੰਗਿਆ ਗਿਆ ਹੈ।੪।

ਅਰਥ: ਹੇ ਪਿਆਰੇ ਪ੍ਰਭੂ! ਮੈਂ ਸੇਵਕ ਦੀ (ਤੇਰੇ ਦਰ ਤੇ) ਅਰਦਾਸ ਹੈ, (ਮੇਹਰ ਕਰ) ਹੇ ਪ੍ਰਭੂ! ਤੇਰੇ ਚਰਨ ਹਿਰਦੇ ਵਿਚ ਵਸਾ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਾਂ।੧।ਰਹਾਉ।

ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕੋਈ ਵਿਰਲਾ ਮਨੁੱਖ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ। ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਕੋਈ ਵਿਰਲਾ ਤੇਰੇ ਨਾਲ ਜਾਣ-ਪਛਾਣ ਪਾਂਦਾ ਹੈ।੧।

ਹੇ ਮੇਰੇ ਦਾਤੇ ਪ੍ਰਭੂ! ਹੇ ਦਇਆ ਦੇ ਘਰ ਅਕਾਲ ਪੁਰਖ! ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਸੇ ਨੇ ਹੀ ਤੇਰੇ ਨਾਲ ਸਾਂਝ ਪਾਈ ਹੈ।੨।

ਹੇ ਪ੍ਰਭੂ! ਮੈਂ ਸਦਾ ਹੀ ਸਦਾ ਹੀ ਤੈਥੋਂ ਸਦਕੇ ਜਾਂਦਾ ਹਾਂ। ਇਸ ਲੋਕ ਵਿਚ ਤੇ ਪਰਲੋਕ ਵਿਚ ਮੈਂ ਤੇਰਾ ਹੀ ਆਸਰਾ ਤੱਕਦਾ ਹਾਂ।੩।

ਹੇ ਪ੍ਰਭੂ! ਮੈਂ ਗੁਣ-ਹੀਣ ਹਾਂ, ਮੈਂ ਤੇਰਾ ਗੁਣ (ਉਪਕਾਰ) ਕੁਝ ਭੀ ਨਹੀਂ ਸਾਂ ਸਮਝ ਸਕਿਆ। ਹੇ ਨਾਨਕ! (ਆਖ-ਹੇ ਪ੍ਰਭੂ!) ਗੁਰੂ ਦਾ ਦਰਸਨ ਕਰ ਕੇ ਮੇਰਾ ਮਨ (ਤੇਰੇ ਪ੍ਰੇਮ ਵਿਚ) ਰੰਗਿਆ ਗਿਆ ਹੈ।੪।੩।

TOP OF PAGE

Sri Guru Granth Darpan, by Professor Sahib Singh