ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 561

ਵਡਹੰਸੁ ਮਹਲਾ ੪ ॥ ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥ ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥ ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥ ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥ ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥ ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥ ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥ ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥ ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥ ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥ ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥ ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥ {ਪੰਨਾ 561}

ਪਦਅਰਥ: ਸਾਰਕਦਰ, ਕੀਮਤ। ਹਉਮੈਂ। ਛੋਡਿਛੱਡ ਕੇ। ਦੂਜੈ ਲੋਭਾਣੀਮਾਇਆ (ਦੇ ਮੋਹ) ਵਿਚ।੧।

ਕਉਨੂੰ। ਮਿਲਉਮਿਲਉਂ, ਮੈਂ ਮਿਲਾਂ। ਇਆਣੀਅੰਞਾਣ, ਮੂਰਖ। ਪਿਰ ਭਾਵੈਪਿਰ ਨੂੰ ਭਾਉਂਦੀ ਹੈ। ਸਾਈਉਹੀ। ਸਿਆਣੀਅਕਲ ਵਾਲੀ।੧।ਰਹਾਉ।

ਮੈ ਵਿਚਿਮੇਰੇ ਅੰਦਰ। ਪਿਰ ਚਿਤਿਪਿਰ ਦੇ ਚਿੱਤ ਵਿਚ, ਹੇ ਪਿਰ! ਤੇਰੇ ਚਿੱਤ ਵਿਚ। ਆਵਾਆਵਾਂ।੨।

ਜਿਨਿਜਿਸ ਨੇ। ਕਰੀਕਰੀਂ, ਮੈਂ ਕਰਾਂ। ਦੁਹਾਗਣਿਮੰਦੇ ਭਾਗਾਂ ਵਾਲੀ।੩।

ਰਾਵੈਯਾਦ ਰੱਖਦੀ ਹੈ, ਹਿਰਦੇ ਵਿਚ ਵਸਾਈ ਰੱਖਦੀ ਹੈ। ਕਰਮਹੀਣਭਾਗਹੀਣ, ਬਦਕਿਸਮਤ। ਗਲਿਗਲ ਨਾਲ।੪।

ਨਿਰਗੁਣਗੁਣ-ਹੀਨ।੫।

ਅਰਥ: ਮੈਂ ਮੂਰਖ ਹਾਂ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਸਕਦੀ ਹਾਂ? ਜੇਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ, ਉਹ ਭਾਗਾਂ ਵਾਲੀ ਹੈ, ਉਹੀ ਅਕਲ ਵਾਲੀ ਹੈ, ਉਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ।੧।ਰਹਾਉ।

ਮੇਰਾ ਹਰੀ ਪ੍ਰਭੂ ਸੋਹਣਾ ਹੈ (ਪਰ) ਮੈਂ (ਉਸ ਦੇ ਸੁਹਣੱਪ ਦੀ) ਕਦਰ ਨਾਹ ਜਾਤੀ, (ਤੇ) ਮੈਂ ਉਸ ਹਰੀ ਨੂੰ ਉਸ ਪ੍ਰਭੂ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਹੀ ਫਸੀ ਰਹੀ।੧।

ਮੇਰੇ ਅੰਦਰ (ਅਨੇਕਾਂ) ਐਬ ਹਨ (ਜਿਨ੍ਹਾਂ ਕਰ ਕੇ) ਮੈਂ ਪ੍ਰਭੂ-ਪਤੀ ਨੂੰ ਮਿਲ ਨਹੀਂ ਸਕਦੀ। ਹੇ ਪ੍ਰਭੂ-ਪਤੀ! ਤੇਰੇ ਨਾਲ ਪਿਆਰ ਕਰਨ ਵਾਲੇ ਅਨੇਕਾਂ ਹੀ ਹਨ, ਮੈਂ ਤੇਰੇ ਚਿੱਤ ਵਿਚ ਨਹੀਂ ਆ ਸਕਦੀ।੨।

ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾ ਲਿਆ, ਉਹ ਨੇਕ ਹੈ, ਉਹ ਭਾਗਾਂ ਵਾਲੀ ਹੈ, ਉਸ ਸੁਹਾਗਣ ਵਾਲੇ ਗੁਣ ਮੇਰੇ ਅੰਦਰ ਨਹੀਂ ਹਨ। ਮੈਂ ਛੁੱਟੜ (ਪ੍ਰਭੂ-ਪਤੀ ਨੂੰ ਮਿਲਣ ਲਈ) ਕੀਹ ਕਰ ਸਕਦੀ ਹਾਂ?੩।

ਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਭਾਗਾਂ ਵਾਲੀ ਹੈ। ਮੇਰੇ ਵਰਗੀ ਮੰਦ-ਭਾਗਣ ਨੂੰ ਉਹ ਕਦੇ (ਕਿਸਮਤ ਨਾਲ) ਹੀ ਆਪਣੇ ਗਲ ਨਾਲ ਲਾਂਦਾ ਹੈ।੪।

ਹੇ ਪ੍ਰਭੂ-ਪਤੀ! ਤੂੰ ਗੁਣਾਂ ਨਾਲ ਭਰਪੂਰ ਹੈਂ, ਪਰ ਮੈਂ ਅਉਗਣਾਂ ਨਾਲ ਭਰਿਆ ਹੋਇਆ ਹਾਂ। (ਤੇਰੇ ਦਰ ਤੇ ਹੀ ਅਰਦਾਸ ਹੈ-) ਮੈਨੂੰ ਗੁਣ-ਹੀਨ ਨਿਮਾਣੇ ਨਾਨਕ ਨੂੰ ਬਖ਼ਸ਼ ਲੈ (ਤੇ, ਆਪਣੇ ਨਾਮ ਦੀ ਦਾਤਿ ਦੇਹ।੫।੨।

ਵਡਹੰਸੁ ਮਹਲਾ ੪ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥ ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥ ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥ ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥ {ਪੰਨਾ 561}

ਪਦਅਰਥ: ਮੈ ਮਨਿਮੇਰੇ ਮਨ ਵਿਚ। ਹਰੇਹੇ ਹਰੀ! ਪਾਵਾਪਾਵਾਂ, ਮੈਂ ਪਾ ਲਵਾਂ। ਪੁਛਾਪੁਛਾਂ, ਮੈਂ ਪੁੱਛਦੀ ਹਾਂ। ਜਾਇਜਾ ਕੇ। ਸਤਗੁਰੈਗੁਰੂ ਨੂੰ। ਪੁਛਿਪੁੱਛ ਕੇ। ਮੁਗਧੁਮੂਰਖ। ਸਮਝਾਵਾਸਮਝਾਵਾਂ, ਮੈਂ ਸਮਝਾਂਦੀ ਹਾਂ।੧।

ਅਰਥ: ਮੇਰੇ ਮਨ ਵਿਚ ਬੜੀ ਤਾਂਘ ਹੈ ਕਿ ਮੈਂ ਕਿਸੇ ਨ ਕਿਸੇ ਤਰ੍ਹਾਂ, ਹੇ ਹਰੀ! ਤੇਰਾ ਦਰਸਨ ਕਰ ਸਕਾਂ। (ਇਸ ਵਾਸਤੇ) ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੀ ਹਾਂ, ਤੇ, ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦੇਂਦੀ ਰਹਿੰਦੀ ਹਾਂ। ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ ਅਕਲ ਸਿੱਖਦਾ ਹੈ, ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਮੇਰਾ ਪਿਆਰਾ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ।੧।

ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥ ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥ ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥ ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥ {ਪੰਨਾ 561}

ਪਦਅਰਥ: ਸਭਿਸਾਰੇ। ਕਰੀਕਰੀਂ, ਮੈਂ ਕਰਦੀ ਹਾਂ। ਪਿਰ ਕਾਰਣਿਪਤੀ ਨੂੰ ਮਿਲਣ ਵਾਸਤੇ। ਜੇਤਾ ਕਿ, ਭਲਾ ਜਿ। ਭਾਵਾਭਾਵਾਂ, ਮੈਂ ਪਸੰਦ ਆ ਜਾਵਾਂ। ਧੀਰਜੁਸ਼ਾਂਤੀ। ਸੀਗਾਰੀਸੀਗਾਰੀਂ, ਮੈਂ ਸਿੰਗਾਰਦੀ ਹਾਂ। ਅਵਰਾਹੋਰਨਾਂ ਵਿਚ। ਧਨੁਸਲਾਹੁਣਜੋਗ। ਜਿਨਿਜਿਸ ਨੇ। ਸਚੁਸਦਾ ਕਾਇਮ ਰਹਿਣ ਵਾਲਾ। ਸਵਰਾਸੰਵਰਾ, ਸੋਹਣਾ।੨।

ਅਰਥ: ਮੈਂ ਪ੍ਰਭੂ-ਪਤੀ ਮਿਲਣ ਦੀ ਖ਼ਾਤਰ ਸਾਰੇ ਵੇਸ (ਧਾਰਮਿਕ ਪਹਿਰਾਵੇ ਆਦਿਕ) ਕਰਦੀ ਹਾਂ, ਤਾਂ ਕਿ ਮੈਂ ਉਸ ਸਦਾ ਕਾਇਮ ਰਹਿਣ ਵਾਲੇ ਹਰੀ ਪ੍ਰਭੂ ਨੂੰ ਪਸੰਦ ਆ ਜਾਵਾਂ। ਪਰ ਉਹ ਪਿਆਰਾ ਪ੍ਰਭੂ ਮੇਰੇ ਵਲ (ਮੇਰੇ ਇਹਨਾਂ ਵੇਸਾਂ ਵਲ) ਨਿਗਾਹ ਕਰ ਕੇ ਭੀ ਨਹੀਂ ਤੱਕਦਾ, (ਤਾਂ ਫਿਰ ਇਹਨਾਂ ਬਾਹਰਲੇ ਵੇਸਾਂ ਨਾਲ) ਮੈਂ ਕਿਵੇਂ ਸ਼ਾਂਤੀ ਹਾਸਲ ਕਰ ਸਕਦੀ ਹਾਂ? ਜਿਸ ਪ੍ਰਭੂ-ਪਤੀ ਦੀ ਖ਼ਾਤਰ ਮੈਂ (ਇਹ ਬਾਹਰਲਾ) ਸਿੰਗਾਰ ਕਰਦੀ ਹਾਂ, ਮੇਰਾ ਉਹ ਪ੍ਰਭੂ-ਪਤੀ ਤਾਂ ਹੋਰਨਾਂ (ਅੰਦਰਲੇ ਆਤਮਕ ਸੁਹਜਾਂ) ਵਿਚ ਪ੍ਰਸੰਨ ਹੁੰਦਾ ਹੈ। ਹੇ ਨਾਨਕ! (ਆਖ-) ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਭਾਗਾਂ ਵਾਲੀ ਹੈ ਜਿਸ ਨੇ ਉਸ ਸਦਾ ਕਾਇਮ ਰਹਿਣ ਵਾਲੇ ਸੁੰਦਰ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ।੨।

ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥ ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥ ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥ ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥ {ਪੰਨਾ 561}

ਪਦਅਰਥ: ਪੁਛਾਪੁਛਾਂ, ਮੈਂ ਪੁੱਛਦੀ ਹਾਂ। ਜਾਇਜਾ ਕੇ। ਸੋਹਾਗ ਸੁਹਗਣਿਪ੍ਰਭੂਖਸਮ ਦੀ ਪਿਆਰੀ ਨੂੰ। ਕਿਉਕਿਵੇਂ? ਪਿਰਿ ਸਾਚੈਸਦਾ ਕਾਇਮ ਰਹਿਣ ਵਾਲੇ ਪਿਰ ਨੇ। ਜੀਉਜਿੰਦ। ਇਤੁਇਸ ਵਿਚ। ਮਾਰਗਿਰਸਤੇ ਤੇ। ਇਤੁ ਮਾਰਗਿਇਸ ਰਸਤੇ ਉੱਤੇ। ਭੈਣੇਹੇ ਭੈਣ!੩।

ਅਰਥ: ਪ੍ਰਭੂ-ਖਸਮ ਦੀ ਪਿਆਰੀ (ਜੀਵ-ਇਸਤ੍ਰੀ) ਨੂੰ ਮੈਂ ਜਾ ਕੇ ਪੁੱਛਦੀ ਹਾਂ-(ਹੇ ਭੈਣ!) ਤੂੰ ਪਿਆਰਾ ਪ੍ਰਭੂ-ਪਤੀ ਕਿਵੇਂ ਲੱਭਾ? (ਉਹ ਉੱਤਰ ਦੇਂਦੀ ਹੈ-ਹੇ ਭੈਣ!) ਸਦਾ ਕਾਇਮ ਰਹਿਣ ਵਾਲੇ ਪ੍ਰਭੂ-ਪਤੀ ਨੇ ਮੇਰੇ ਉਤੇ ਮੇਹਰ ਦੀ ਨਜ਼ਰ ਕੀਤੀ, ਤਾਂ ਮੈਂ ਮੇਰ-ਤੇਰ (=ਵਿਤਕਰਾ) ਛੱਡ ਦਿੱਤੀ। ਹੇ ਭੈਣ! ਆਪਣਾ ਮਨ, ਆਪਣਾ ਸਰੀਰ, ਆਪਣੀ ਜਿੰਦ-ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਉ-ਇਸ ਰਾਹ ਉਤੇ ਤੁਰਿਆਂ ਹੀ ਉਸ ਨੂੰ ਮਿਲ ਸਕੀਦਾ ਹੈ। ਹੇ ਨਾਨਕ! (ਆਖ-ਹੇ ਭੈਣ!) ਪਿਆਰਾ ਪ੍ਰਭੂ ਜਿਸ ਜੀਵ ਨੂੰ ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ।੩।

ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥ ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥ ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥ ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ ਨਾਨਕ ਮਨਿ ਆਸ ਪੁਜਾਏ ॥੪॥ {ਪੰਨਾ 561-462}

ਪਦਅਰਥ: ਮੈਮੈਨੂੰ। ਦੇਇਦੇਵੇ। ਤਿਸੁਉਸ ਨੂੰ। ਦੇਵਾਦੇਵਾਂ। ਫੇਰੀਫੇਰੀਂ, ਮੈਂ ਫੇਰਾਂ। ਕਰੀਕਰੀਂ, ਮੈਂ ਕਰਾਂ। ਮਨਿਮਨ ਵਿਚ (ਟਿਕੀ ਹੋਈ)ਪੁਜਾਏਪੂਰੀ ਕਰਦਾ ਹੈ।੪।

ਅਰਥ: ਜੇਹੜਾ (ਗੁਰਮੁਖਿ) ਮੈਨੂੰ ਹਰੀ-ਪ੍ਰਭੂ (ਦੀ ਸਿਫ਼ਤਿ-ਸਾਲਾਹ) ਦਾ ਸੁਨੇਹਾ ਦੇਵੇ, ਮੈਂ ਆਪਣਾ ਮਨ ਆਪਣਾ ਹਿਰਦਾ ਉਸ ਦੇ ਹਵਾਲੇ ਕਰਨ ਨੂੰ ਤਿਆਰ ਹਾਂ; ਮੈਂ ਸਦਾ ਉਸ ਨੂੰ ਪੱਖਾ ਝੱਲਣ ਨੂੰ ਤਿਆਰ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ, ਤੇ, ਉਸ ਦੇ ਵਾਸਤੇ ਪਾਣੀ ਢੋਣ ਨੂੰ ਤਿਆਰ ਹਾਂ। ਪਰਮਾਤਮਾ ਦਾ ਜੇਹੜਾ ਭਗਤ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਏ, ਮੈਂ ਉਸ ਦੀ ਸੇਵਾ ਕਰਨ ਨੂੰ ਸਦਾ ਤਿਆਰ ਹਾਂ ਸਦਾ ਤਿਆਰ ਹਾਂ। ਹੇ ਨਾਨਕ! (ਆਖ-) ਧੰਨ ਹੈ ਮੇਰਾ ਗੁਰੂ, ਸ਼ਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ, ਜੇਹੜਾ ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ ਟਿਕੀ ਹੋਈ) ਆਸ ਪੂਰੀ ਕਰਦਾ ਹੈ।੪।

TOP OF PAGE

Sri Guru Granth Darpan, by Professor Sahib Singh