ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 558

ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥ ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥ {ਪੰਨਾ 558}

ਪਦਅਰਥ: ਭੰਨੁਤੋੜ ਦੇ। ਸਿਉਨਾਲ। ਮੁੰਧੇਹੇ ਇਸਤ੍ਰੀਏ! ਸਣੁਸਮੇਤ। ਬਾਹੀਪਲੰਘ ਦੀਆਂ ਹੀਆਂ। ਏਤੇਇਤਨੇ, ਇਹ ਕਈ। ਵੇਸਸਿੰਗਾਰ। ਕਰੇਦੀਏਕਰਨ ਵਾਲੀਏ! ਰਾਤੋਰੱਤਾ ਹੋਇਆ ਹੈ, ਪਿਆਰ ਕਰ ਰਿਹਾ ਹੈ। ਅਵਰਾਹਾਹੋਰਨਾਂ ਨਾਲ। ਮਨੀਆਰੁਚੂੜੀਆਂ ਚਾੜਨ ਵਾਲਾ। ਨਾ ਸੇ ਵੰਗੁੜੀਆਹਾਨਾਹ ਹੀ ਉਹ ਵੰਗਾਂ ਸੋਹਣੀਆਂ ਜਾਣੋ। ਸਹ ਕੰਠਿਖਸਮ ਦੇ ਗਲ ਨਾਲ। ਜਲਨੁਸੜ ਜਾਣ {ਵਿਆਕਰਨ ਅਨੁਸਾਰ ਲਫ਼ਜ਼ 'ਜਲਨੁ' ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ ਹੈ। ਇਸ ਦਾ ਇਕ-ਵਚਨ ਹੈ 'ਜਲਉ' ਜਿਵੇਂ "ਕਲਮ ਜਲਉ ਸਣੁ ਮਸਵਾਣੀਐ"}ਸਭਿਸਾਰੀਆਂ। ਰਾਵਣਿਪ੍ਰਸੰਨ ਕਰਨ। ਹਉਮੈਂ। ਦਾਧੀਤੱਤੀ, (ਵਿਕਾਰਾਂ ਵਿਚ) ਸੜੀ ਹੋਈ। ਕੈ ਦਰਿਕਿਸ ਦੇ ਦਰ ਤੇ? ਅੰਮਾਲੀ—{अम् आली} ਹੇ ਸਖੀ! ਖਰੀਬਹੁਤ। ਸੁਚਜੀਚੰਗੇ ਚੱਜ ਵਾਲੀ, ਚੰਗੀ ਕਰਤੂਤ ਵਾਲੀ। ਏਕਿਇੱਕ ਦੇ ਕਾਰਨ, ਇੱਕ ਭੀ ਗੁਣ ਦੇ ਕਾਰਨ। ਮਾਠਿਸਵਾਰ ਕੇ। ਗੁੰਦਾਈਮੈਂ ਗੁੰਦਾਂਦੀ ਹਾਂ। ਮਾਗਪੱਟੀਆਂ ਵਿਚਲਾ ਚੀਰ। ਨ ਮੰਨੀਆਮੈਨੂੰ ਆਦਰ ਨਹੀਂ ਮਿਲਦਾ। ਮਰਉਮੈਂ ਮਰਦੀ ਹਾਂ। ਵਿਸੂਰਿ ਵਿਸੂਰੇਵਿਸੂਰਿ, ਵਿਸੂਰਿ ਝੁਰ ਝੁਰ ਕੇ, ਧੁਖ ਧੁਖ ਕੇ।

ਅਰਥ: ਹੇ ਭੋਲੀ ਇਸਤ੍ਰੀਏ! (ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿਚ ਚੂੜਾ ਪਾਇਆ, ਤੇ ਹੋਰ ਭੀ ਕਈ ਸਿੰਗਾਰ ਕੀਤੇ, ਪਰ) ਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?, ਫਿਰ) ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ। ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ। (ਭਾਵ, ਜੇ ਜੀਵ-ਇਸਤ੍ਰੀ ਸਾਰੀ ਉਮਰ ਧਾਰਮਿਕ ਭੇਖ ਕਰਨ ਵਿਚ ਹੀ ਗੁਜ਼ਾਰ ਦੇਵੇ, ਇਸ ਨੂੰ ਧਰਮ-ਉਪਦੇਸ਼ ਦੇਣ ਵਾਲਾ ਭੀ ਜੇ ਬਾਹਰਲੇ ਭੇਖ ਵਲ ਹੀ ਪ੍ਰੇਰਦਾ ਰਹੇ, ਤਾਂ ਇਹ ਸਾਰੇ ਉੱਦਮ ਵਿਅਰਥ ਚਲੇ ਗਏ, ਕਿਉਂਕਿ ਧਾਰਮਿਕ ਭੇਖਾਂ ਨਾਲ ਪਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੀਦਾ। ਉਸ ਦੇ ਨਾਲ ਤਾਂ ਸਿਰਫ਼ ਆਤਮਕ ਮਿਲਾਪ ਹੀ ਹੋ ਸਕਦਾ ਹੈ)

(ਪ੍ਰਭੂ-ਚਰਨਾਂ ਵਿਚ ਜੁੜਨ ਵਾਲੀਆਂ) ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ (ਪਰ ਮੈਂ ਜੇਹੜੀ ਨਿਰੇ ਵਿਖਾਵੇ ਦੇ ਹੀ ਧਰਮ-ਭੇਖ ਕਰਦੀ ਰਹੀ) ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ? ਹੇ ਸਖੀ! ਮੈਂ (ਇਹਨਾਂ ਧਰਮ-ਭੇਖਾਂ ਤੇ ਹੀ ਟੇਕ ਰੱਖ ਕੇ) ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ। ਪਰ, ਪ੍ਰਭੂ ਪਤੀ! ਕਿਸੇ ਇੱਕ ਭੀ ਗੁਣ ਕਰ ਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ। ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ, ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।

ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥ ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥ ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥ ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥ ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥ ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥ {ਪੰਨਾ 558}

ਪਦਅਰਥ: ਰੁੰਨਾਰੋ ਪਿਆ ਹੈ, ਤਰਸ ਕਰ ਰਿਹਾ ਹੈ। ਵਣਹੁਜੰਗਲ ਵਿਚੋਂ। ਪੰਖੇਰੂਪੰਛੀ। ਇਕੁਸਿਰਫ਼। ਮੇਰੇ ਤਨ ਕਾ ਬਿਰਹਾਮੇਰੇ ਅੰਦਰਲਾ ਤੇਰੇ ਚਰਨਾਂ ਤੋਂ ਵਿਛੋੜਾ। ਜਿਨਿਜਿਸ (ਵਿਛੋੜੇ) ਨੇ। ਪਿਰਹੁਪਤੀ (-ਪ੍ਰਭੂ) ਤੋਂ। ਸੁਪਨੈਸੁਪਨੇ ਵਿਚ। ਭੀਮੁੜ। ਜਲੁ ਭਰਿਆ ਰੋਇਹੰਝੂ ਭਰ ਕੇ ਰੋਈ। ਤੁਝ ਕਨਿਤੇਰੇ ਪਾਸ। ਕੋਇਕਿਸੇ ਨੂੰ। ਮਤੁ ਦੇਖਾਸ਼ਾਇਦ ਮੈਂ ਵੇਖ ਲਵਾਂ। ਜਿਜੇਹੜਾ ਮਨੁੱਖ। ਦੀਜੈਦੇਣਾ ਚਾਹੀਦਾ ਹੈ। ਵਢੇ ਕਰਿਵੱਢ ਕੇ। ਬੈਸਣੁਬੈਠਣ ਲਈ ਥਾਂ। ਕਿਉ ਨ ਮਰੀਜੈਆਪਾਭਾਵ ਕਿਉਂ ਨ ਮਾਰੀਏ? ਕਿਉ ਜੀਅੜਾ ਨ ਦੀਜੈਜਿੰਦ ਕਿਉਂ ਨ ਸਦਕੇ ਕਰੀਏ? ਵਿਡਾਣਾਓਪਰਾ, ਬਿਗਾਨਾ।੧।

ਅਰਥ: (ਪ੍ਰਭੂ-ਪਤੀ ਤੋਂ ਵਿਛੁੜ ਕੇ) ਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ (ਮੇਰੀ ਦੁਖੀ ਹਾਲਤ ਤੇ) ਤਰਸ ਕਰ ਰਹੇ ਹਨ। ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ (ਜੋ ਮੇਰੀ ਖ਼ਲਾਸੀ ਨਹੀਂ ਕਰਦਾ), ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ।

(ਹੇ ਪਤੀ!) ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ। ਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ। ਨੀਂਦ ਅੱਗੇ ਹੀ ਤਰਲੇ ਕਰਦੀ ਹਾਂ-) ਹੇ ਭਾਗਾਂ ਵਾਲੀ ਸੋਹਣੀ ਨੀਂਦ! ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ।

ਹੇ ਨਾਨਕ! (ਪ੍ਰਭੂ-ਦਰ ਤੇ) ਆਖ-ਹੇ ਮੇਰੇ ਮਾਲਕ! ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ! ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ।

ਜਦੋਂ ਸਾਡਾ ਪ੍ਰਭੂ-ਪਤੀ (ਸਾਡੀ ਮੂਰਖਤਾ ਦੇ ਕਾਰਨ) ਸਾਥੋਂ ਓਪਰਾ ਹੋ ਜਾਏ (ਤਾਂ ਉਸ ਨੂੰ ਮੁੜ ਆਪਣਾ ਬਨਾਣ ਲਈ ਇਹੀ ਇਕ ਤਰੀਕਾ ਹੈ ਕਿ) ਅਸੀ ਆਪਾ-ਭਾਵ ਮਾਰ ਦੇਈਏ, ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ।੧।੩।

ਵਡਹੰਸੁ ਮਹਲਾ ੩ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥ ਜਪਿ ਮਨ ਮੇਰੇ ਤੂ ਏਕੋ ਨਾਮੁ ॥ ਸਤਗੁਰਿ ਦੀਆ ਮੋ ਕਉ ਏਹੁ ਨਿਧਾਨੁ ॥੧॥ ਰਹਾਉ ॥ ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥ ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ ॥੨॥ ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ ॥ ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨ ਜਾਇ ॥੩॥ ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸਬਦਿ ਫਿਰਿ ਜੀਵੈ ਕੋਇ ॥ ਮਮਤਾ ਕੀ ਮਲੁ ਉਤਰੈ ਇਹੁ ਮਨੁ ਹਛਾ ਹੋਇ ॥੪॥੧॥ {ਪੰਨਾ 558}

ਪਦਅਰਥ: ਮਨਿ ਮੈਲੈ—(ਵਿਕਾਰਾਂ ਨਾਲ) ਮੈਲੇ ਮਨ ਦੀ ਰਾਹੀਂ। ਤਨਿ ਧੋਤੈਧੋਤੇ ਹੋਏ ਸਰੀਰ ਦੀ ਰਾਹੀਂ, ਜੇ ਸਰੀਰ ਨੂੰ (ਤੀਰਥਾਂ ਆਦਿਕ ਤੇ) ਇਸ਼ਨਾਨ ਕਰਾ ਲਿਆ ਜਾਏ। ਭਰਮਿਭੁਲੇਖੇ ਵਿਚ (ਪੈ ਕੇ)੧।

ਮਨਹੇ ਮਨ! ਸਤਗੁਰਿਗੁਰੂ ਨੇ। ਮੋ ਕਉਮੈਨੂੰ। ਨਿਧਾਨੁਖ਼ਜ਼ਾਨਾ।੧।

ਸਿਖੈਸਿੱਖ ਲਏ। ਵਸਿ ਕਰਿਵੱਸ ਵਿਚ ਕਰ ਕੇ।੨।

ਸੰਜਮੁਜਤਨ, ਤਰੀਕਾ। ਸਤਗੁਰਿ ਮਿਲਿਐਜੇ ਗੁਰੂ ਮਿਲ ਪਏ।੩।

ਭਣਤਿਆਖਦਾ ਹੈ। ਕਉਨੂੰ। ਮਰੈ—(ਵਿਕਾਰਾਂ ਵਲੋਂ) ਅਛੋਹ ਹੋ ਜਾਏ। ਸਬਦਿਸ਼ਬਦ ਦੀ ਰਾਹੀਂ।੪।

ਅਰਥ: ਹੇ ਮੇਰੇ ਮਨ! ਤੂੰ (ਵਿਕਾਰਾਂ ਤੋਂ ਬਚਣ ਲਈ) ਸਿਰਫ਼ ਪਰਮਾਤਮਾ ਦਾ ਨਾਮ ਜਪਿਆ ਕਰ। ਇਹ (ਨਾਮ-) ਖ਼ਜ਼ਾਨਾ ਮੈਨੂੰ ਗੁਰੂ ਨੇ ਬਖ਼ਸ਼ਿਆ ਹੈ।੧।ਰਹਾਉ।

ਹੇ ਭਾਈ! ਜੇ ਮਨੁੱਖ ਦਾ ਮਨ (ਵਿਕਾਰਾਂ ਦੀ) ਮੈਲ ਨਾਲ ਭਰਿਆ ਰਹੇ (ਤਾਂ ਉਤਨਾ ਚਿਰ ਮਨੁੱਖ ਜੋ ਕੁਝ ਕਰਦਾ ਹੈ। ਸਭ ਕੁਝ ਵਿਕਾਰ ਹੀ ਕਰਦਾ ਹੈ, ਸਰੀਰ ਨੂੰ (ਤੀਰਥਾਂ ਆਦਿਕ ਦੇ) ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ। ਪਰ ਇਹ ਸੰਸਾਰ (ਤੀਰਥ-ਇਸ਼ਨਾਨ ਤੋਂ ਮਨ ਦੀ ਪਵਿਤ੍ਰਤਾ ਮਿਲ ਜਾਣ ਦੇ) ਭੁਲੇਖੇ ਵਿਚ ਪੈ ਕੇ ਕੁਰਾਹੇ ਤੁਰਿਆ ਜਾ ਰਿਹਾ ਹੈ। ਕੋਈ ਵਿਰਲਾ ਮਨੁੱਖ (ਇਸ ਸੱਚਾਈ ਨੂੰ) ਸਮਝਦਾ ਹੈ।੧।

ਜੇ ਮਨੁੱਖ ਕਰਾਮਾਤੀ ਜੋਗੀਆਂ ਵਾਲੇ ਆਸਣ ਕਰਨੇ ਸਿੱਖ ਲਏ, ਜੇ ਕਾਮ-ਵਾਸਨਾ ਨੂੰ ਜਿੱਤ ਕੇ (ਆਸਣਾਂ ਦੇ ਅੱਭਿਆਸ ਦੀ) ਕਮਾਈ ਕਰਨ ਲੱਗ ਪਏ, ਤਾਂ ਭੀ ਮਨ ਦੀ ਮੈਲ ਨਹੀਂ ਲਹਿੰਦੀ, (ਮਨ ਵਿਚੋਂ) ਹਉਮੈ ਦੀ ਮੈਲ ਨਹੀਂ ਜਾਂਦੀ।੨।

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਹੋਰ ਕੋਈ ਜਤਨ ਇਸ ਮਨ ਨੂੰ ਪਵਿਤ੍ਰ ਨਹੀਂ ਕਰ ਸਕਦਾ। ਜੇ ਗੁਰੂ ਮਿਲ ਪਏ ਤਾਂ ਮਨ ਦੀ ਬ੍ਰਿਤੀ ਸੰਸਾਰ ਵਲੋਂ ਉਲਟ ਜਾਂਦੀ ਹੈ (ਤੇ ਮਨ ਦੀ ਐਸੀ ਉੱਚੀ ਦਸ਼ਾ ਬਣ ਜਾਂਦੀ ਹੈ ਜੋ) ਬਿਆਨ ਨਹੀਂ ਕੀਤੀ ਜਾ ਸਕਦੀ।੩।

ਨਾਨਕ ਆਖਦਾ ਹੈ-ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਂਦਾ ਹੈ, ਤੇ, ਫਿਰ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ (ਉਸ ਦੇ ਅੰਦਰੋਂ ਮਾਇਆ ਦੀ) ਮਮਤਾ ਦੀ ਮੈਲ ਲਹਿ ਜਾਂਦੀ ਹੈ, ਉਸ ਦਾ ਇਹ ਮਨ ਪਵਿਤ੍ਰ ਹੋ ਜਾਂਦਾ ਹੈ।੪।੧।

ਵਡਹੰਸੁ ਮਹਲਾ ੩ ॥ ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ ॥ ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲੁ ਹੋਇ ॥੧॥ ਮੇਰੇ ਮਨ ਚੇਤਿ ਸਚਾ ਸੋਇ ॥ ਏਕੋ ਚੇਤਹਿ ਤਾ ਸੁਖੁ ਪਾਵਹਿ ਫਿਰਿ ਦੂਖੁ ਨ ਮੂਲੇ ਹੋਇ ॥੧॥ ਰਹਾਉ ॥ ਨਦਰੀ ਮਰਿ ਕੈ ਜੀਵੀਐ ਨਦਰੀ ਸਬਦੁ ਵਸੈ ਮਨਿ ਆਇ ॥ ਨਦਰੀ ਹੁਕਮੁ ਬੁਝੀਐ ਹੁਕਮੇ ਰਹੈ ਸਮਾਇ ॥੨॥ ਜਿਨਿ ਜਿਹਵਾ ਹਰਿ ਰਸੁ ਨ ਚਖਿਓ ਸਾ ਜਿਹਵਾ ਜਲਿ ਜਾਉ ॥ ਅਨ ਰਸ ਸਾਦੇ ਲਗਿ ਰਹੀ ਦੁਖੁ ਪਾਇਆ ਦੂਜੈ ਭਾਇ ॥੩॥ ਸਭਨਾ ਨਦਰਿ ਏਕ ਹੈ ਆਪੇ ਫਰਕੁ ਕਰੇਇ ॥ ਨਾਨਕ ਸਤਗੁਰਿ ਮਿਲਿਐ ਫਲੁ ਪਾਇਆ ਨਾਮੁ ਵਡਾਈ ਦੇਇ ॥੪॥੨॥ {ਪੰਨਾ 558}

ਪਦਅਰਥ: ਨਦਰੀ—(ਪਰਮਾਤਮਾ ਦੀ ਕਿਰਪਾ ਦੀ) ਨਜ਼ਰ ਨਾਲ। ਸੇਵੀਐਸੇਵਾ ਕੀਤੀ ਜਾ ਸਕਦੀ ਹੈ, ਸਰਨ ਲਈ ਜਾ ਸਕਦੀ ਹੈ। ਵਸਿਕਾਬੂ ਵਿਚ। ਨਿਰਮਲੁਪਵਿਤ੍ਰ।੧।

ਚੇਤਿਸਿਮਰ, ਯਾਦ ਕਰਦਾ ਰਹੁ। ਸਚਾਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮੂਲੇਬਿਲਕੁਲ।੧।ਰਹਾਉ।

ਮਰਿ ਕੈਵਿਕਾਰਾਂ ਵਲੋਂ ਅਛੋਹ ਹੋ ਕੇ। ਜੀਵੀਐਆਤਮਕ ਜੀਵਨ ਪ੍ਰਾਪਤ ਕਰੀਦਾ ਹੈ। ਮਨਿਮਨ ਵਿਚ। ਹੁਕਮੇਹੁਕਮਿ ਹੀ, ਹੁਕਮ ਵਿਚ ਹੀ।੨।

ਜਿਨਿਜਿਸ ਨੇ। ਜਿਨਿ ਜਿਹਵਾਜਿਸ ਜੀਭ ਨੇ। ਜਲਿ ਜਾਉਸੜ ਜਾਏ, ਉਹ ਸੜਨਜੋਗ ਹੈ। ਅਨਹੋਰ ਹੋਰ। ਸਾਦੇਸਾਦਿ, ਸੁਆਦ ਵਿਚ। ਦੂਜੈ ਭਾਇਮਾਇਆ ਦੇ ਪਿਆਰ ਵਿਚ।੩।

ਆਪੇਆਪ ਹੀ। ਕਰੇਇਕਰਦਾ ਹੈ। ਸਤਗੁਰਿ ਮਿਲਿਐਜੇ ਗੁਰੂ ਮਿਲ ਪਏ। ਦੇਇਦੇਂਦਾ ਹੈ।੪।

ਅਰਥ: ਹੇ (ਮੇਰੇ) ਮਨ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ। ਜੇ ਤੂੰ ਉਸ ਇਕ ਪਰਮਾਤਮਾ ਨੂੰ ਯਾਦ ਕਰਦਾ ਰਹੇਂਗਾ ਤਾਂ ਸੁਖ ਹਾਸਲ ਕਰੇਂਗਾ, ਤੇ, ਤੈਨੂੰ ਕਦੇ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ।੧।ਰਹਾਉ।

(ਹੇ ਭਾਈ!) ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਹੀ ਗੁਰੂ ਦੀ ਸਰਨ ਪੈ ਸਕੀਦਾ ਹੈ, ਮੇਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦੀ ਸੇਵਾ-ਭਗਤੀ ਹੋ ਸਕਦੀ ਹੈ। ਮੇਹਰ ਦੀ ਨਿਗਾਹ ਨਾਲ ਹੀ ਇਹ ਮਨ ਕਾਬੂ ਵਿਚ ਆਉਂਦਾ ਹੈ, ਤੇ, ਪਵਿਤ੍ਰ ਹੋ ਜਾਂਦਾ ਹੈ।੧।

(ਹੇ ਭਾਈ!) ਪਰਮਾਤਮਾ ਦੀ ਕਿਰਪਾ ਦੀ ਨਜ਼ਰ ਨਾਲ ਹੀ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰੀਦਾ ਹੈ, ਤੇ, ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ। ਮੇਹਰ ਦੀ ਨਿਗਾਹ ਨਾਲ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝ ਸਕੀਦਾ ਹੈ, ਤੇ, ਰਜ਼ਾ ਵਿਚ ਹੀ ਸਦਾ ਟਿਕੇ ਰਹੀਦਾ ਹੈ।੨।

ਹੇ ਭਾਈ! ਜਿਸ ਜੀਭ ਨੇ ਕਦੇ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਉਹ ਜੀਭ ਸੜਨ-ਜੋਗੀ ਹੀ ਹੈ, (ਕਿਉਂਕਿ ਜਿਸ ਮਨੁੱਖ ਦੀ ਜੀਭ) ਹੋਰ ਹੋਰ ਰਸਾਂ ਦੇ ਸੁਆਦ ਵਿਚ ਲੱਗੀ ਰਹਿੰਦੀ ਹੈ, ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਦੁੱਖ (ਹੀ) ਪਾਂਦਾ ਰਹਿੰਦਾ ਹੈ।੩।

(ਹੇ ਭਾਈ! ਉਂਞ ਤਾਂ) ਸਭ ਜੀਵਾਂ ਉਤੇ ਇਕ ਪਰਮਾਤਮਾ ਦੀ ਹੀ ਕਿਰਪਾ ਦੀ ਨਜ਼ਰ ਰਹਿੰਦੀ ਹੈ, (ਪਰ ਕੋਈ ਚੰਗਾ ਬਣ ਜਾਂਦਾ ਹੈ ਕੋਈ ਵਿਕਾਰੀ ਹੋ ਜਾਂਦਾ ਹੈ, ਇਹ) ਫ਼ਰਕ (ਭੀ) ਪਰਮਾਤਮਾ ਆਪ ਹੀ ਬਣਾਂਦਾ ਹੈ (ਕਿਉਂਕਿ) ਹੇ ਨਾਨਕ! ਜੇ ਗੁਰੂ ਮਿਲ ਪਏ (ਤਾਂ ਹੀ ਪਰਮਾਤਮਾ ਦੀ ਮੇਹਰ ਦੀ ਨਿਗਾਹ ਦਾ) ਫਲ ਮਿਲਦਾ ਹੈ (ਪਰਮਾਤਮਾ ਗੁਰੂ ਦੀ ਰਾਹੀਂ ਆਪਣਾ) ਨਾਮ ਬਖ਼ਸ਼ਦਾ ਹੈ (ਇਹ ਨਾਮ-ਪ੍ਰਾਪਤੀ ਹੀ ਸਭ ਤੋਂ ਵੱਡੀ) ਇੱਜ਼ਤ (ਹੈ)੪।੨।

TOP OF PAGE

Sri Guru Granth Darpan, by Professor Sahib Singh