ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 536

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੭    ੴ ਸਤਿਗੁਰ ਪ੍ਰਸਾਦਿ ॥ ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥ ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥੧॥ ਰਹਾਉ ॥ ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤ ਅਨੂਪੈ ਠਾਉ ॥੧॥ ਰਿਧਿ ਸਿਧਿ ਨਿਧਿ ਕਰ ਤਲ ਜਗਜੀਵਨ ਸ੍ਰਬ ਨਾਥ ਅਨੇਕੈ ਨਾਉ ॥ ਦਇਆ ਮਇਆ ਕਿਰਪਾ ਨਾਨਕ ਕਉ ਸੁਨਿ ਸੁਨਿ ਜਸੁ ਜੀਵਾਉ ॥੨॥੧॥੩੮॥੬॥੪੪॥ {ਪੰਨਾ 536}

ਪਦਅਰਥ: ਸਭ ਦਿਨ ਕੇਸਦਾ ਹੀ। ਸਮਰਥ ਪੰਥਜੀਵਨਰਾਹ ਦੱਸਣ ਦੀ ਸਮਰਥਾ ਵਾਲੇ। ਬਿਠੁਲੇਹੇ ਬੀਠੁਲ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! {ਬਿਠੁਲवि-सथल, विष्ठल। ਮਾਇਆ ਦੇ ਪ੍ਰਭਾਵ ਤੋਂ ਪਰੇ ਖਲੋਤਾ ਹੋਇਆ}ਹਉ ਜਾਉਮੈਂ ਜਾਂਦਾ ਹਾਂ, ਜਾਉਂ। ਬਲਿ ਬਲਿਕੁਰਬਾਨ। ਉਵਾ ਕੇ ਚਰਨ ਪਾਉਉਹਨਾਂ ਦੇ ਚਰਨਾਂ ਤੇ ਪਿਆ ਰਹਾਂ। ਪਾਉਪਾਉਂ, ਮੈਂ ਪਿਆ ਰਿਹਾਂ।੧।ਰਹਾਉ।

ਜਾਸਜਿਨ੍ਹਾਂ ਨੂੰ। ਬਾਸਨਵਾਸਨਾ। ਸਹਜ ਕੇਲਆਤਮਕ ਅਡੋਲਤਾ ਦੇ ਆਨੰਦ। ਕਰੁਣਾ ਮੈਹੇ ਤਰਸਸਰੂਪ! ਕਰੁਣਾਤਰਸ। ਮੈਮਯ, ਭਰਪੂਰ। ਅਨੂਪੈਅਨੂਪ ਵਿਚ। ਠਾਉਥਾਂ।੧।

ਰਿਧਿ ਸਿਧਿਕਰਾਮਾਤੀ ਤਾਕਤਾਂ। ਨਿਧਿਖ਼ਜ਼ਾਨੇ। ਕਰ ਤਲਹੱਥਾਂ ਦੀਆਂ ਤਲੀਆਂ ਉੱਤੇ। ਜਗ ਜੀਵਨਹੇ ਜਗਤ ਦੇ ਜੀਵਨ ਪ੍ਰਭੂ! ਸ੍ਰਬ ਨਾਥਹੇ ਸਭਨਾਂ ਦੇ ਖਸਮ! ਮਇਆਕਿਰਪਾ। ਸੁਨਿਸੁਣ ਕੇ। ਜੀਵਾਉਜੀਵਉਂ।੨।

ਅਰਥ: ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ, ਤੇ ਉਹਨਾਂ ਸੰਤਾਂ ਤੋਂ ਸਦਕੇ ਜਾਂਦਾ ਰਹਾਂ, ਜੋ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜੋ ਤੈਨੂੰ ਚੰਗੇ ਲੱਗਦੇ ਹਨ, ਤੇ, ਜੋ ਸਦਾ ਹੀ ਜੀਵਨ-ਰਾਹ ਦੱਸਣ ਦੇ ਸਮਰੱਥ ਹਨ।੧।ਰਹਾਉ।

ਹੇ ਤਰਸ-ਸਰੂਪ ਪ੍ਰਭੂ! (ਮੇਹਰ ਕਰ, ਮੈਂ ਉਹਨਾਂ ਸੰਤਾਂ ਦੇ ਚਰਨਾਂ ਵਿਚ ਪਿਆ ਰਹਾਂ) ਜਿਨ੍ਹਾਂ ਨੂੰ ਹੋਰ ਕੋਈ ਵਾਸਨਾ ਨਹੀਂ, ਜੋ ਸਦਾ ਆਤਮਕ ਅਡੋਲਤਾ ਦੇ ਰੰਗ ਮਾਣਦੇ ਹਨ, ਜੋ ਸਦਾ ਤੇਰੇ ਬੇਅੰਤ ਤੇ ਸੋਹਣੇ ਸਰੂਪ ਵਿਚ ਟਿਕੇ ਰਹਿੰਦੇ ਹਨ।੧।

ਹੇ ਜਗਤ ਦੇ ਜੀਵਨ ਪ੍ਰਭੂ! ਹੇ ਸਭਨਾਂ ਦੇ ਖਸਮ ਪ੍ਰਭੂ! ਹੇ ਅਨੇਕਾਂ ਨਾਮਾਂ ਵਾਲੇ ਪ੍ਰਭੂ! ਰਿਧੀਆਂ ਸਿਧੀਆਂ ਤੇ ਨਿਧੀਆਂ ਤੇਰੇ ਹੱਥਾਂ ਦੀਆਂ ਤਲੀਆਂ ਉਤੇ (ਸਦਾ ਟਿਕੀਆਂ ਰਹਿੰਦੀਆਂ ਹਨ। ਹੇ ਪ੍ਰਭੂ! (ਆਪਣੇ) ਦਾਸ ਨਾਨਕ ਉੱਤੇ ਦਇਆ ਕਰ, ਮੇਹਰ ਕਰ, ਕਿਰਪਾ ਕਰ ਕਿ (ਤੇਰੇ ਸੰਤ ਜਨਾਂ ਤੋਂ ਤੇਰੀ) ਸਿਫ਼ਤਿ-ਸਾਲਾਹ ਸੁਣ ਸੁਣ ਕੇ ਮੈਂ ਨਾਨਕ ਆਤਮਕ ਜੀਵਨ ਹਾਸਲ ਕਰਦਾ ਰਹਾਂ।੨।੧।੩੮।੬।੪੪।

ਨੋਟ: ਅੰਕ ੧-'ਘਰੁ ੭' ਦਾ ਇਹ ਇਕ ਸ਼ਬਦ ਹੈ।

ਸ਼ਬਦ ਮ: - ---
ਸ਼ਬਦ ਮ: --- ੩੮
 . . . . . . . . . .----
 . .ਜੋੜ . . . . . . ੪੪

ੴ ਸਤਿਗੁਰ ਪ੍ਰਸਾਦਿ ॥ ਰਾਗੁ ਦੇਵਗੰਧਾਰੀ ਮਹਲਾ ੯ ॥ ਯਹ ਮਨੁ ਨੈਕ ਨ ਕਹਿਓ ਕਰੈ ॥ ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥ ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥ ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥ ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥ {ਪੰਨਾ 536}

ਪਦਅਰਥ: ਯਹ ਮਨੁਇਹ ਮਨ। ਨੈਕਰਤਾ ਭਰ ਭੀ। ਕਹਿਓਕਿਹਾ ਹੋਇਆ ਉਪਦੇਸ਼, ਦਿੱਤੀ ਹੋਈ ਸਿੱਖਿਆ। ਸੀਖਸਿੱਖਿਆ। ਰਹਿਓਮੈਂ ਥੱਕ ਗਿਆ ਹਾਂ। ਅਪਨੀ ਸੀਆਪਣੇ ਵਲੋਂ। ਤੇਤੋਂ। ਟਰੈਟਲਦਾ, ਟਲੈ।੧।ਰਹਾਉ।

ਮਦਿਨਸ਼ੇ ਵਿਚ। ਬਾਵਰੇਝੱਲਾ। ਜਸੁਸਿਫ਼ਤਿ-ਸਾਲਾਹ। ਉਚਰੈਉਚਾਰਦਾ। ਪਰਪੰਚੁਵਿਖਾਵਾ, ਠੱਗੀ। ਕਉਨੂੰ। ਡਹਕੈਠੱਗਦਾ ਹੈ, ਛਲ ਰਿਹਾ ਹੈ। ਉਦਰੁਪੇਟ।੧।

ਸੁਆਨਕੁੱਤਾ। ਜਿਉਵਾਂਗ। ਸੂਧੋਸਿੱਧਾ, ਸੁੱਚੇ ਜੀਵਨ ਵਾਲਾ। ਨ ਕਾਨ ਧਰੈਕੰਨਾਂ ਵਿਚ ਨਹੀਂ ਧਰਦਾ, ਧਿਆਨ ਨਾਲ ਨਹੀਂ ਸੁਣਦਾ। ਭਜੁਭਜਨ ਕਰ। ਜਾ ਤੇਜਿਸ ਨਾਲ। ਕਾਜੁ—(ਮਨੁੱਖਾ ਜੀਵਨ ਦਾ ਜ਼ਰੂਰੀ) ਕੰਮ। ਸਰੈਸਿਰੇ ਚੜ੍ਹ ਜਾਏ।੨।

ਅਰਥ: ਹੇ ਭਾਈ! ਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ। ਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮਤਿ ਵਲੋਂ ਹਟਦਾ ਨਹੀਂ।੧।ਰਹਾਉ।

ਹੇ ਭਾਈ! ਮਾਇਆ ਦੇ ਨਸ਼ੇ ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, ਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ, ਤੇ, (ਠੱਗੀ ਨਾਲ ਇਕੱਠੇ ਕੀਤੇ ਧਨ ਦੀ ਰਾਹੀਂ) ਆਪਣਾ ਪੇਟ ਭਰਦਾ ਰਹਿੰਦਾ ਹੈ।੧।

ਹੇ ਭਾਈ! ਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ ਹੁੰਦਾ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ। ਹੇ ਨਾਨਕ! (ਮੁੜ ਇਸ ਨੂੰ) ਆਖ-(ਹੇ ਮਨ!) ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ ਤੇਰਾ ਜਨਮ-ਮਨੋਰਥ ਹੱਲ ਹੋ ਜਾਏ।੨।੧।

ਦੇਵਗੰਧਾਰੀ ਮਹਲਾ ੯ ॥ ਸਭ ਕਿਛੁ ਜੀਵਤ ਕੋ ਬਿਵਹਾਰ ॥ ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥ ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥ ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥ {ਪੰਨਾ 536}

ਪਦਅਰਥ: ਬਿਵਹਾਰਵਰਤਣਵਿਹਾਰ। ਸਭ ਕਿਛੁਸਾਰਾ। ਕੋਦਾ। ਜੀਵਤ ਕੋਜਿਊਂਦਿਆਂ ਦਾ। ਮਾਤਮਾਂ। ਭਾਈਭਰਾ। ਸੁਤਪੁੱਤਰ। ਬੰਧਪਰਿਸ਼ਤੇਦਾਰ। ਅਰੁਅਤੇ। ਫੁਨਿਮੁੜ। ਗ੍ਰਿਹ ਕੀ ਨਾਰਿਘਰ ਦੀ ਇਸਤ੍ਰੀ।੧।ਰਹਾਉ।

ਤੇਤੋਂ, ਨਾਲੋਂ। ਪ੍ਰਾਨਜਿੰਦ। ਨਿਆਰੇਵੱਖਰੇ। ਟੇਰਤਆਖਦੇ ਹਨ। ਪ੍ਰੇਤਗੁਜ਼ਰ ਚੁੱਕਾ, ਕਰ ਚੁੱਕਾ। ਪੁਕਾਰਿਪੁਕਾਰ ਕੇ। ਕੋਊਕੋਈ ਭੀ ਸਨਬੰਧੀ। ਘਰ ਤੇਘਰ ਤੋਂ। ਨਿਕਾਰਿਨਿਕਾਲ।੧।

ਮ੍ਰਿਗਤ੍ਰਿਸਨਾਠਗਨੀਰਾ (ਚਮਕਦੀ ਰੇਤ ਤ੍ਰਿਹਾਏ ਹਰਨ ਨੂੰ ਪਾਣੀ ਜਾਪਦਾ ਹੈ, ਉਹ ਪਾਣੀ ਪੀਣ ਲਈ ਦੌੜਦਾ ਹੈ, ਚਮਕਦੀ ਰੇਤ ਅਗਾਂਹ ਅਗਾਂਹ ਜਾਂਦਾ ਪਾਣੀ ਹੀ ਜਾਪਦਾ ਹੈ। ਦੌੜ ਦੌੜ ਕੇ ਹਰਨ ਜਿੰਦ ਗਵਾ ਲੈਂਦਾ ਹੈ)ਰਚਨਾਖੇਡ, ਬਣਤਰ। ਯਹਇਹ। ਰਿਦੈਹਿਰਦੇ ਵਿਚ। ਬਿਚਾਰਿਵਿਚਾਰ ਕੇ। ਜਾ ਤੇਜਿਸ ਨਾਲ। ਉਧਾਰੁਪਾਰਉਤਾਰਾ।੨।

ਅਰਥ: ਹੇ ਭਾਈ! ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ ਅਤੇ ਘਰ ਦੀ ਵਹੁਟੀ ਭੀ-ਇਹ ਸਭ ਕੁਝ ਜਿਊਂਦਿਆਂ ਦਾ ਹੀ ਮੇਲ-ਜੋਲ ਹੈ।੧।ਰਹਾਉ।

ਹੇ ਭਾਈ! (ਮੌਤ ਆਉਣ ਤੇ) ਜਦੋਂ ਜਿੰਦ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ, ਤਾਂ (ਇਹ ਸਾਰੇ ਸਨਬੰਧੀ) ਉੱਚੀ ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ ਗੁਜ਼ਰ ਚੁੱਕਾ ਹੈ। ਕੋਈ ਭੀ ਸਨਬੰਧੀ ਅੱਧੀ ਘੜੀ ਲਈ ਭੀ (ਉਸ ਨੂੰ) ਘਰ ਵਿਚ ਨਹੀਂ ਰੱਖਦਾ, ਘਰ ਤੋਂ ਕੱਢ ਦੇਂਦੇ ਹਨ।੧।

ਹੇ ਭਾਈ! ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਇਹ ਜਗਤ-ਖੇਡ ਠਗ-ਨੀਰੇ ਵਾਂਗ ਹੈ (ਤ੍ਰਿਹਾਏ ਹਰਨ ਦੇ ਪਾਣੀ ਪਿੱਛੇ ਦੌੜਨ ਵਾਂਗ ਮਨੁੱਖ ਮਾਇਆ ਪਿੱਛੇ ਦੌੜ ਦੌੜ ਕੇ ਆਤਮਕ ਮੌਤੇ ਮਰ ਜਾਂਦਾ ਹੈ। ਹੇ ਨਾਨਕ! ਆਖ-(ਹੇ ਭਾਈ!) ਸਦਾ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ (ਸੰਸਾਰ ਦੇ ਮੋਹ ਤੋਂ) ਪਾਰ-ਉਤਾਰਾ ਹੁੰਦਾ ਹੈ।੨।੨।

ਦੇਵਗੰਧਾਰੀ ਮਹਲਾ ੯ ॥ ਜਗਤ ਮੈ ਝੂਠੀ ਦੇਖੀ ਪ੍ਰੀਤਿ ॥ ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥ ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥ ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥ {ਪੰਨਾ 536}

ਪਦਅਰਥ: ਮਹਿਵਿਚ। ਪ੍ਰੀਤਿਪਿਆਰ। ਸਿਉਨਾਲ, ਦੀ ਖ਼ਾਤਰ। ਸਭਿਸਾਰੇ (ਸਨਬੰਧੀ। ਕਿਆਕੀਹ, ਚਾਹੇ, ਭਾਵੇਂ। ਦਾਰਾਇਸਤ੍ਰੀ।੧।ਰਹਾਉ।

ਮੇਰਉਮੇਰਾ। ਹਿਤਮੋਹ। ਸਿਉਨਾਲ। ਬਾਧਿਓਬੱਝਾ ਹੋਇਆ। ਅੰਤਿ ਕਾਲਿਅਖ਼ੀਰਲੇ ਸਮੇ। ਸੰਗੀਸਾਥੀ। ਕੋਊਕੋਈ ਭੀ। ਰੀਤਿਮਰਯਾਦਾ, ਜਗਤਚਾਲ।੧।

ਮਨਹੇ ਮਨ! ਅਜਹੂਅਜੇ ਭੀ। ਸਿਖਸਿੱਖਿਆ। ਦੈਦੇ ਕੇ। ਨੀਤਨਿੱਤ, ਸਦਾ। ਭਉਜਲੁਸੰਸਾਰਸਮੁੰਦਰ। ਜਉਜਦੋਂ।੨।

ਅਰਥ: ਹੇ ਭਾਈ! ਦੁਨੀਆ ਵਿਚ (ਸਨਬੰਧੀਆਂ ਦਾ) ਪਿਆਰ ਮੈਂ ਝੂਠਾ ਹੀ ਵੇਖਿਆ ਹੈ। ਚਾਹੇ ਇਸਤ੍ਰੀ ਹੈ ਚਾਹੇ ਮਿੱਤਰ ਹਨ-ਸਾਰੇ ਆਪੋ ਆਪਣੇ ਸੁਖ ਦੀ ਖ਼ਾਤਰ ਹੀ (ਮਨੁੱਖ ਦੇ) ਨਾਲ ਤੁਰੇ ਫਿਰਦੇ ਹਨ।੧।ਰਹਾਉ।

ਹੇ ਭਾਈ! (ਸਭਨਾਂ ਦਾ) ਚਿੱਤ ਮੋਹ ਨਾਲ ਬੱਝਾ ਹੁੰਦਾ ਹੈ (ਉਸ ਮੋਹ ਦੇ ਕਾਰਨ) ਹਰ ਕੋਈ ਇਹੀ ਆਖਦਾ ਹੈ 'ਇਹ ਮੇਰਾ ਹੈ, ਇਹ ਮੇਰਾ ਹੈ'ਪਰ ਅਖ਼ੀਰਲੇ ਵੇਲੇ ਕੋਈ ਭੀ ਸਾਥੀ ਨਹੀਂ ਬਣਦਾ। (ਜਗਤ ਦੀ) ਇਹ ਅਚਰਜ ਮਰਯਾਦਾ ਚਲੀ ਆ ਰਹੀ ਹੈ।੧।

ਹੇ ਮੂਰਖ ਮਨ! ਤੈਨੂੰ ਮੈਂ ਸਦਾ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਤੂੰ ਅਜੇ ਭੀ ਅਕਲ ਨਹੀਂ ਕਰਦਾ। ਹੇ ਨਾਨਕ! (ਆਖ-ਹੇ ਭਾਈ!) ਜਦੋਂ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ, ਤਦੋਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੨।੩।੬।੩੮।੪੭।

ਸ਼ਬਦ ਮ: ----
ਸ਼ਬਦ ਮ: ----
ਸ਼ਬਦ ਮ: -- ੩੮
 . . . . . . . . ----
 . . . . ਜੋੜ . . . ੪੭

TOP OF PAGE

Sri Guru Granth Darpan, by Professor Sahib Singh