ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 533

ੴ ਸਤਿਗੁਰ ਪ੍ਰਸਾਦਿ ॥ ਦੇਵਗੰਧਾਰੀ ਮਹਲਾ ੫ ॥ ਅਪੁਨੇ ਸਤਿਗੁਰ ਪਹਿ ਬਿਨਉ ਕਹਿਆ ॥ ਭਏ ਕ੍ਰਿਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥ ਕਰੁ ਮਸਤਕਿ ਧਾਰਿ ਸਾਜਿ ਨਿਵਾਜੇ ਮੁਏ ਦੁਸਟ ਜੋ ਖਇਆ ॥੧॥ ਪਰਉਪਕਾਰੀ ਸਰਬ ਸਧਾਰੀ ਸਫਲ ਦਰਸਨ ਸਹਜਇਆ ॥ ਕਹੁ ਨਾਨਕ ਨਿਰਗੁਣ ਕਉ ਦਾਤਾ ਚਰਣ ਕਮਲ ਉਰ ਧਰਿਆ ॥੨॥੨੪॥ {ਪੰਨਾ 533}

ਪਦਅਰਥ: ਪਹਿਪਾਸ। ਬਿਨਉ— {विनय} ਬੇਨਤੀ। ਦੁਖ ਭੰਜਨਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਜੀ।ਰਹਾਉ।

ਸਭੁਸਾਰਾ। ਸਹਿਆਸਹਾਰਿਆ। ਕਰੁਹੱਥ {ਇਕ-ਵਚਨ}ਮਸਤਕਿਮੱਥੇ ਉੱਤੇ। ਧਾਰਿਰੱਖ ਕੇ। ਸਾਜਿ ਨਿਵਾਜੇਪੈਦਾ ਕਰ ਕੇ ਸਵਾਰਦਾ ਹੈ। ਜੋਜੇਹੜੇ। ਖਇਆਨਾਸ ਕਰਨ ਵਾਲੇ।੧।

ਸਰਬ ਸਧਾਰੀਸਭ ਜੀਵਾਂ ਨੂੰ ਸਹਾਰਾ ਦੇਣ ਵਾਲਾ। ਸਹਜਇਆਆਤਮਕ ਅਡੋਲਤਾ ਦੇਣ ਵਾਲਾ। ਉਰਹਿਰਦਾ।੨।

ਅਰਥ: ਹੇ ਭਾਈ! ਜਦੋਂ ਮੈਂ ਆਪਣੇ ਗੁਰੂ ਪਾਸ ਅਰਜ਼ੋਈ ਕਰਨੀ ਸ਼ੁਰੂ ਕੀਤੀ, ਤਾਂ ਦੁੱਖਾਂ ਦੇ ਨਾਸ ਕਰਨ ਵਾਲੇ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਦਇਆਵਾਨ ਹੋਏ (ਪ੍ਰਭੂ ਜੀ ਦੀ ਕਿਰਪਾ ਨਾਲ) ਮੇਰਾ ਸਾਰਾ ਚਿੰਤਾ-ਫ਼ਿਕਰ ਦੂਰ ਹੋ ਗਿਆ।ਰਹਾਉ।

ਹੇ ਭਾਈ! ਅਸੀ ਜੀਵ ਪਾਪੀ ਹਾਂ, ਪਖੰਡੀ ਹਾਂ, ਲੋਭੀ ਹਾਂ (ਪਰਮਾਤਮਾ ਇਤਨਾ ਦਇਆਵਾਨ ਹੈ ਕਿ ਉਹ) ਸਾਡਾ ਹਰੇਕ ਗੁਣ ਔਗੁਣ ਸਹਾਰਦਾ ਹੈ। ਜੀਵਾਂ ਨੂੰ ਪੈਦਾ ਕਰ ਕੇ ਉਹਨਾਂ ਦੇ ਮੱਥੇ ਉਤੇ ਹੱਥ ਰੱਖ ਕੇ ਉਹਨਾਂ ਦੇ ਜੀਵਨ ਸਵਾਰਦਾ ਹੈ (ਜਿਸ ਦੀ ਬਰਕਤਿ ਨਾਲ ਕਾਮਾਦਿਕ) ਵੈਰੀ, ਜੋ ਆਤਮਕ ਜੀਵਨ ਦਾ ਨਾਸ ਕਰਨ ਵਾਲੇ ਹਨ, ਮੁੱਕ ਜਾਂਦੇ ਹਨ।੧।

ਹੇ ਭਾਈ! ਪ੍ਰਭੂ ਜੀ ਪਰ-ਉਪਕਾਰੀ ਹਨ, ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲੇ ਹਨ, ਪ੍ਰਭੂ ਦਾ ਦੀਦਾਰ ਮਨੁੱਖਾ ਜੀਵਨ ਦਾ ਫਲ ਦੇਣ ਵਾਲਾ ਹੈ, ਆਤਮਕ ਅਡੋਲਤਾ ਦੀ ਦਾਤਿ ਕਰਨ ਵਾਲਾ ਹੈ।

ਹੇ ਨਾਨਕ: ਆਖ-ਪ੍ਰਭੂ ਗੁਣ-ਹੀਨ ਜੀਵਾਂ ਨੂੰ ਭੀ ਦਾਤਾਂ ਦੇਣ ਵਾਲਾ ਹੈ। ਮੈਂ ਉਸ ਦੇ ਸੋਹਣੇ ਕੋਮਲ ਚਰਨ (ਗੁਰੂ ਦੀ ਕਿਰਪਾ ਨਾਲ ਆਪਣੇ) ਹਿਰਦੇ ਵਿਚ ਟਿਕਾ ਲਏ ਹਨ।੨।੨੪।

ਦੇਵਗੰਧਾਰੀ ਮਹਲਾ ੫ ॥ ਅਨਾਥ ਨਾਥ ਪ੍ਰਭ ਹਮਾਰੇ ॥ ਸਰਨਿ ਆਇਓ ਰਾਖਨਹਾਰੇ ॥ ਰਹਾਉ ॥ ਸਰਬ ਪਾਖ ਰਾਖੁ ਮੁਰਾਰੇ ॥ ਆਗੈ ਪਾਛੈ ਅੰਤੀ ਵਾਰੇ ॥੧॥ ਜਬ ਚਿਤਵਉ ਤਬ ਤੁਹਾਰੇ ॥ ਉਨ ਸਮ੍ਹ੍ਹਾਰਿ ਮੇਰਾ ਮਨੁ ਸਧਾਰੇ ॥੨॥ ਸੁਨਿ ਗਾਵਉ ਗੁਰ ਬਚਨਾਰੇ ॥ ਬਲਿ ਬਲਿ ਜਾਉ ਸਾਧ ਦਰਸਾਰੇ ॥੩॥ ਮਨ ਮਹਿ ਰਾਖਉ ਏਕ ਅਸਾਰੇ ॥ ਨਾਨਕ ਪ੍ਰਭ ਮੇਰੇ ਕਰਨੈਹਾਰੇ ॥੪॥੨੫॥ {ਪੰਨਾ 533}

ਪਦਅਰਥ: ਅਨਾਥ ਨਾਥਹੇ ਨਿਖਸਮਿਆਂ ਦੇ ਖਸਮ! ਰਾਖਨਹਾਰੇਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ!ਰਹਾਉ।

ਸਰਬ ਪਾਖਸਾਰੇ ਪੱਖ। ਮੁਰਾਰੇਹੇ ਮੁਰਾਰੀ! ਆਗੈਪਰਲੋਕ ਵਿਚ। ਪਾਛੈ ਇਸ ਲੋਕ ਵਿਚ।੧।

ਚਿਤਵਉਚਿਤਵਉਂ, ਮੈਂ ਚੇਤੇ ਕਰਦਾ ਹਾਂ। ਉਨ ਸਮ੍ਹ੍ਹਾਰਿ—(ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ। ਸਧਾਰੇਸਹਾਰਾ ਫੜਦਾ ਹੈ।੨।

ਸੁਨਿਸੁਣ ਕੇ। ਗਾਵਉਗਾਵਉਂ, ਮੈਂ ਗਾਂਦਾ ਹਾਂ। ਜਾਉਜਾਉਂ, ਮੈਂ ਜਾਂਦਾ ਹਾਂ। ਬਲਿਕੁਰਬਾਨ। ਸਾਧਗੁਰੂ।੩।

ਰਾਖਉਰਾਖਉਂ, ਮੈਂ ਰੱਖਦਾ ਹਾਂ। ਅਸਾਰੇਆਸ। ਕਰਨੈਹਾਰੇਹੇ ਕਰਤਾਰ!੪।

ਅਰਥ: ਹੇ ਅਨਾਥਾਂ ਦੇ ਨਾਥ! ਹੇ ਮੇਰੇ ਰੱਖਣ ਹਾਰ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।ਰਹਾਉ।

ਹੇ ਮੁਰਾਰੀ! ਪਰਲੋਕ ਵਿਚ, ਇਸ ਲੋਕ ਵਿਚ, ਅਖ਼ੀਰਲੇ ਵੇਲੇ-ਹਰ ਥਾਂ ਮੇਰੀ ਸਹਾਇਤਾ ਕਰ।੧।

ਹੇ ਪ੍ਰਭੂ! ਮੈਂ ਜਦੋਂ ਭੀ ਚੇਤੇ ਕਰਦਾ ਹਾਂ ਤਦੋਂ ਤੇਰੇ ਗੁਣ ਹੀ ਚੇਤੇ ਕਰਦਾ ਹਾਂ। (ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ ਮੇਰਾ ਮਨ ਧੀਰਜ ਫੜਦਾ ਹੈ।੨।

ਹੇ ਪ੍ਰਭੂ! ਮੈਂ ਗੁਰੂ ਦੇ ਦੀਦਾਰ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਗੁਰੂ ਦੇ ਬਚਨ ਸੁਣ ਕੇ ਹੀ (ਹੇ ਪ੍ਰਭੂ!) ਮੈਂ (ਤੇਰੀ ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਹਾਂ।੩।

ਹੇ ਨਾਨਕ! (ਆਖ-) ਹੇ ਪ੍ਰਭੂ! ਹੇ ਮੇਰੇ ਕਰਤਾਰ! ਮੈਂ ਆਪਣੇ ਮਨ ਵਿਚ ਸਿਰਫ਼ ਤੇਰੀ ਹੀ ਸਹਾਇਤਾ ਦੀ ਆਸ ਰੱਖਦਾ ਹਾਂ।੪।੨੫।

ਦੇਵਗੰਧਾਰੀ ਮਹਲਾ ੫ ॥ ਪ੍ਰਭ ਇਹੈ ਮਨੋਰਥੁ ਮੇਰਾ ॥ ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥ ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ ॥ ਤਨੁ ਮਨੁ ਅਰਪਿ ਕਰਉ ਜਨ ਸੇਵਾ ਰਸਨਾ ਹਰਿ ਗੁਨ ਗਾਵਉ ॥੧॥ ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ ਸੰਤਸੰਗਿ ਨਿਤ ਰਹੀਐ ॥ ਏਕੁ ਅਧਾਰੁ ਨਾਮੁ ਧਨੁ ਮੋਰਾ ਅਨਦੁ ਨਾਨਕ ਇਹੁ ਲਹੀਐ ॥੨॥੨੬॥ {ਪੰਨਾ 533}

ਪਦਅਰਥ: ਮਨੋਰਥੁਮਨ ਦੀ ਤਾਂਘ। ਕ੍ਰਿਪਾ ਨਿਧਾਨਹੇ ਕਿਰਪਾ ਦੇ ਖ਼ਜ਼ਾਨੇ! ਮੋਹਿਮੈਨੂੰ। ਦੀਜੈਦੇਹ। ਚੇਰਾਦਾਸ।ਰਹਾਉ।

ਪ੍ਰਾਤਹਕਾਲਸਵੇਰਸਾਰ, ਸਵੇਰੇ ਹੀ। ਲਾਗਉਲਾਗਉਂ, ਮੈਂ ਲੱਗਾਂ। ਨਿਸਰਾਤ। ਬਾਸੁਰਦਿਨ। ਪਾਵਉਪਾਵਉਂ। ਅਰਪਿਭੇਟਾ ਕਰ ਕੇ। ਕਰਉਕਰਉਂ। ਰਸਨਾਜੀਭ (ਨਾਲ। ਗਾਵਉਗਾਵਉਂ।੧।

ਸਾਸਿ ਸਾਸਿਹਰੇਕ ਸਾਹ ਦੇ ਨਾਲ। ਸਿਮਰਉਸਿਮਰਉਂ। ਸੰਗਿਸੰਗਤਿ ਵਿਚ। ਰਹੀਐਰਹਿਣਾ ਚਾਹੀਦਾ ਹੈ। ਅਧਾਰੁਆਸਰਾ। ਮੋਰਾਮੇਰਾ। ਲਹੀਐਲੈਣਾ ਚਾਹੀਦਾ ਹੈ।੨।

ਅਰਥ: ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਆਲ ਪ੍ਰਭੂ! ਮੇਰੇ ਮਨ ਦੀ ਇਹੀ ਤਾਂਘ ਹੈ ਕਿ ਮੈਨੂੰ ਇਹ ਦਾਨ ਦੇਹ ਜੁ ਮੈਨੂੰ ਆਪਣੇ ਸੰਤ ਜਨਾਂ ਦਾ ਸੇਵਕ ਬਣਾਈ ਰੱਖੋ।ਰਹਾਉ।

ਹੇ ਪ੍ਰਭੂ! ਸਵੇਰੇ (ਉੱਠ ਕੇ) ਮੈਂ ਤੇਰੇ ਸੰਤ ਜਨਾਂ ਦੀ ਚਰਨੀਂ ਲੱਗਾਂ, ਦਿਨ ਰਾਤ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ। ਆਪਣਾ ਸਰੀਰ ਆਪਣਾ ਮਨ ਭੇਟਾ ਕਰ ਕੇ ਮੈਂ (ਸਦਾ) ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਤੇ ਆਪਣੀ ਜੀਭ ਨਾਲ ਮੈਂ ਹਰੀ-ਗੁਣ ਗਾਂਦਾ ਰਹਾਂ।੧।

(ਹੇ ਭਾਈ! ਮੇਰੀ ਤਾਂਘ ਹੈ ਕਿ) ਮੈਂ ਹਰੇਕ ਸਾਹ ਦੇ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹਾਂ। ਹੇ ਭਾਈ! ਸਦਾ ਸੰਤਾਂ ਦੀ ਸੰਗਤਿ ਵਿਚ ਟਿਕੇ ਰਹਿਣਾ ਚਾਹੀਦਾ ਹੈ। ਹੇ ਨਾਨਕ! (ਆਖ-ਮੇਰੀ ਤਾਂਘ ਹੈ ਕਿ) ਸਿਰਫ਼ ਪਰਮਾਤਮਾ ਦਾ ਨਾਮ-ਧਨ ਹੀ ਮੇਰਾ ਜੀਵਨ-ਆਸਰਾ ਬਣਿਆ ਰਹੇ। (ਹੇ ਭਾਈ! ਨਾਮ-ਸਿਮਰਨ ਦਾ) ਇਹ ਆਨੰਦ (ਸਦਾ) ਮਾਣਦੇ ਰਹਿਣਾ ਚਾਹੀਦਾ ਹੈ।੨।੨੬।

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਮੀਤਾ ਐਸੇ ਹਰਿ ਜੀਉ ਪਾਏ ॥ ਛੋਡਿ ਨ ਜਾਈ ਸਦ ਹੀ ਸੰਗੇ ਅਨਦਿਨੁ ਗੁਰ ਮਿਲਿ ਗਾਏ ॥੧॥ ਰਹਾਉ ॥ ਮਿਲਿਓ ਮਨੋਹਰੁ ਸਰਬ ਸੁਖੈਨਾ ਤਿਆਗਿ ਨ ਕਤਹੂ ਜਾਏ ॥ ਅਨਿਕ ਅਨਿਕ ਭਾਤਿ ਬਹੁ ਪੇਖੇ ਪ੍ਰਿਅ ਰੋਮ ਨ ਸਮਸਰਿ ਲਾਏ ॥੧॥ ਮੰਦਰਿ ਭਾਗੁ ਸੋਭ ਦੁਆਰੈ ਅਨਹਤ ਰੁਣੁ ਝੁਣੁ ਲਾਏ ॥ ਕਹੁ ਨਾਨਕ ਸਦਾ ਰੰਗੁ ਮਾਣੇ ਗ੍ਰਿਹ ਪ੍ਰਿਅ ਥੀਤੇ ਸਦ ਥਾਏ ॥੨॥੧॥੨੭॥ {ਪੰਨਾ 533}

ਪਦਅਰਥ: ਐਸੇ ਮੀਤਾਅਜੇਹੇ ਮਿੱਤਰ। ਪਾਏਲੱਭ ਲਏ ਹਨ। ਛੋਡਿਛੱਡ ਕੇ। ਸਦਸਦਾ। ਸੰਗੇਨਾਲ। ਅਨਦਿਨੁਹਰ ਰੋਜ਼। ਗੁਰ ਮਿਲਿਗੁਰੂ ਨੂੰ ਮਿਲ ਕੇ।੧।ਰਹਾਉ।

ਮਨੋਹਰੁਮਨ ਨੂੰ ਮੋਹ ਲੈਣ ਵਾਲਾ ਹਰੀ। ਸੁਖੈਨਾ— {ਸੁਖਅਯਨ। ਅਯਨਘਰ} ਸੁਖਾਂ ਦਾ ਘਰ, ਸੁਖਦਾਤਾ। ਕਤਹੂਕਿਤੇ ਭੀ। ਪੇਖੇਮੈਂ ਵੇਖੇ ਹਨ। ਪ੍ਰਿਅ ਰੋਮ ਸਮਸਰਿਪਿਆਰੇ ਦੇ ਇਕ ਵਾਲ ਦੇ ਬਰਾਬਰ।੧।

ਮੰਦਰਿਹਿਰਦੇਮੰਦਰ ਵਿਚ। ਸੋਭਸੋਭਾ। ਦੁਆਰੈ—(ਪ੍ਰਭੂ ਦੇ) ਦਰ ਤੇ। ਅਨਹਤਇਕ-ਰਸ, ਲਗਾਤਾਰ। ਰੁਣੁਝੁਣੁਮੱਧਮ ਮੱਧਮ ਹੋ ਰਿਹਾ ਖ਼ੁਸ਼ੀ ਦਾ ਗੀਤ। ਗ੍ਰਿਹ ਥਾਏਗ੍ਰਿਹ ਥਾਇ, ਜਿਸ ਦੇ ਹਿਰਦੇਘਰ ਵਿਚ। ਸਦਸਦਾ। ਪ੍ਰਿਅ ਥੀਤੇਪ੍ਰਭੂ ਜੀ ਟਿਕ ਗਏ।੨।੧।੨੭।

ਅਰਥ: ਹੇ ਭਾਈ! ਮੈਂ ਅਜੇਹੇ ਮਿੱਤਰ ਪ੍ਰਭੂ ਜੀ ਲੱਭ ਲਏ ਹਨ, ਜੋ ਮੈਨੂੰ ਛੱਡ ਕੇ ਨਹੀਂ ਜਾਂਦਾ, ਸਦਾ ਮੇਰੇ ਨਾਲ ਰਹਿੰਦਾ ਹੈ, ਗੁਰੂ ਨੂੰ ਮਿਲ ਕੇ ਮੈਂ ਹਰ ਵੇਲੇ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ।੧।ਰਹਾਉ।

ਹੇ ਭਾਈ! ਮੇਰੇ ਮਨ ਨੂੰ ਮੋਹ ਲੈਣ ਵਾਲਾ, ਮੈਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ, ਮੈਨੂੰ ਛੱਡ ਕੇ ਉਹ ਹੋਰ ਕਿਤੇ ਭੀ ਨਹੀਂ ਜਾਂਦਾ, (ਸੁਖਾਂ ਦੇ ਇਕਰਾਰ ਕਰਨ ਵਾਲੇ) ਹੋਰ ਬਥੇਰੇ ਅਨੇਕਾਂ ਕਿਸਮਾਂ ਦੇ (ਵਿਅਕਤੀ) ਵੇਖ ਲਏ ਹਨ, ਪਰ ਕੋਈ ਭੀ ਪਿਆਰੇ ਪ੍ਰਭੂ ਦੇ ਇਕ ਵਾਲ ਦੀ ਭੀ ਬਰਾਬਰੀ ਨਹੀਂ ਕਰ ਸਕਦਾ।੧।

ਹੇ ਨਾਨਕ! ਆਖ-ਜਿਸ ਜੀਵ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਉਸ ਦੇ ਹਿਰਦੇ-ਘਰ ਵਿਚ ਭਾਗ ਜਾਗ ਪੈਂਦਾ ਹੈ, ਉਸ ਦੇ ਹਿਰਦੇ ਵਿਚ ਇਕ ਰਸ ਧੀਮਾ ਧੀਮਾ ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ, ਉਸ ਨੂੰ ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ।੨।੧।੨੭।

ਨੋਟ: 'ਘਰੁ ੩' ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ। ਵੇਖੋ ਅੰਕ ਨੰ: ੧। ਕੁੱਲ ਜੋੜ ੨੭ ਹੈ।

ਦੇਵਗੰਧਾਰੀ ੫ ॥ ਦਰਸਨ ਨਾਮ ਕਉ ਮਨੁ ਆਛੈ ॥ ਭ੍ਰਮਿ ਆਇਓ ਹੈ ਸਗਲ ਥਾਨ ਰੇ ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥ ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੈ ॥ ਸਾਧਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥੧॥ ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇ ਆਛੈ ॥ ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥ {ਪੰਨਾ 533-534}

ਪਦਅਰਥ: ਕਉਵਾਸਤੇ। ਆਛੈਤਾਂਘਦਾ ਹੈ। ਭ੍ਰਮਿਭਟਕ ਭਟਕ ਕੇ। ਸਗਲ ਥਾਨਸਭਨੀਂ ਥਾਈਂ। ਰੇਹੇ ਭਾਈ! ਆਹਿਤਾਂਘ ਕਰ ਕੇ। ਸੰਤ ਪਾਛੈਸੰਤਾਂ ਦੇ ਪਿੱਛੇ, ਸੰਤਾਂ ਦੀ ਸਰਨ।੧।ਰਹਾਉ।

ਹਉਮੈਂ। ਸੇਵੀਸੇਵੀਂ, ਮੈਂ ਸੇਵਾ ਕਰਾਂ। ਆਰਾਧੀਆਰਾਧੀਂ। ਦਿਸਟੈਦਿਸਦਾ ਹੈ। ਗਾਛੈਨਾਸਵੰਤ ਹੈ। ਪਰੀਐਪੈਣਾ ਚਾਹੀਦਾ ਹੈ। ਰੇਨੁਧੂੜ। ਬਾਛੈਮੰਗਦਾ ਹੈ।੧।

ਜਾਨਾਜਾਨਾਂ, ਮੈਂ ਜਾਣਦਾ। ਦੁਤਰੁ— {दुस्तर} ਜਿਸ ਨੂੰ ਤਰਨਾ ਔਖਾ ਹੈ। ਮਾਇਮਾਇਆ। ਆਛੈ— {अस्ति} ਹੈ। ਤਉਤਦੋਂ। ਦੁਰਾਛੈਦੁਰ ਆਛੈ, ਮੰਦੀ ਵਾਸਨਾ।੨।

ਅਰਥ: ਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ, ਪਰਮਾਤਮਾ ਦਾ ਨਾਮ ਜਪਣ ਵਾਸਤੇ, ਮੇਰਾ ਮਨ ਤਾਂਘਦਾ ਹੈ। ਮੇਰਾ ਇਹ ਮਨ ਭਟਕ ਭਟਕ ਕੇ ਸਭਨੀਂ ਥਾਈਂ ਹੋ ਆਇਆ ਹੈ, ਹੁਣ ਤਾਂਘ ਕਰ ਕੇ ਸੰਤਾਂ ਦੀ ਚਰਨੀਂ ਆ ਪਿਆ ਹੈ।੧।ਰਹਾਉ।

(ਹੇ ਭਾਈ! ਸੰਸਾਰ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, (ਇਸ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ? ਮੈਂ ਕਿਸ ਦਾ ਆਰਾਧਨ ਕਰਾਂ? ਹੇ ਭਾਈ! ਸਾਧ ਸੰਗਤਿ ਦੀ ਸਰਨ ਪੈਣਾ ਚਾਹੀਦਾ ਹੈ। ਮੇਰਾ ਮਨ ਸਾਧ ਜਨਾਂ ਦੇ ਚਰਨਾਂ ਦੀ ਹੀ ਧੂੜ ਮੰਗਦਾ ਹੈ।੧।

ਹੇ ਭਾਈ! ਇਹ ਮਾਇਆ (ਇਕ ਐਸਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਹੀ ਔਖਾ ਹੈ, ਮੈਨੂੰ (ਇਸ ਤੋਂ ਪਾਰ ਲੰਘਣ ਦਾ) ਕੋਈ ਢੰਗ ਨਹੀਂ ਆਉਂਦਾ, ਮੇਰੇ ਵਿਚ ਕੋਈ (ਐਸਾ) ਗੁਣ (ਭੀ) ਨਹੀਂ (ਜਿਸ ਦੀ ਸਹਾਇਤਾ ਨਾਲ ਮੈਂ ਇਸ ਮਾਇਆ-ਸਮੁੰਦਰ ਤੋਂ ਪਾਰ ਲੰਘ ਸਕਾਂ)ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਚਰਨੀਂ ਆ ਪੈਂਦਾ ਹੈ ਤਦੋਂ (ਇਸ ਦੇ ਅੰਦਰੋਂ) ਸਾਰੀ ਮੰਦੀ ਵਾਸਨਾ ਦੂਰ ਹੋ ਜਾਂਦੀ ਹੈ (ਤੇ, ਇਹ ਹਰੀ-ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ)੨।੨।੨੮।

TOP OF PAGE

Sri Guru Granth Darpan, by Professor Sahib Singh