ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 518

ਪਉੜੀ ॥ ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥ ਸਚੋ ਸਚਾ ਸਚੁ ਸਚੁ ਨਿਹਾਰੀਐ ॥ ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥ ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥ ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥ ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥ ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥ {ਪੰਨਾ 518}

ਪਦਅਰਥ: ਅਕੁਲ+ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨਨਿਰ+ਅੰਜਨ, ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ। ਪੁਰਖੁਜੋ ਸਭ ਵਿਚ ਮੌਜੂਦ ਹੈ। ਅਗਮੁਜਿਸ ਤਕ ਪਹੁੰਚ ਨਾ ਹੋ ਸਕੇ, ਅਪਹੁੰਚ। ਅਪਾਰੀਐ+ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਸਚਾਸਦਾ-ਥਿਰ ਰਹਿਣ ਵਾਲਾ। ਨਿਹਾਰੀਐਵੇਖਦਾ ਹੈ। ਨ ਜਾਪੈਨਹੀਂ ਜਾਪਦੀ, ਮਲੂਮ ਨਹੀਂ ਹੁੰਦੀ। ਧਾਰੀਐਬਣਾਈ ਹੋਈ ਹੈ। ਦੇਦੇਂਦਾ ਹੈ। ਜੇਤਜਿਤਨੀ (ਸ੍ਰਿਸ਼ਟੀ। ਇਕਤੁ ਸੂਤਿਇਕੋ ਧਾਗੇ ਵਿਚ। ਸੰਜਾਰੀਐਮਿਲਾ ਦਿਤੀ ਹੈ। ਮਥਾਰੀਐਮੱਥੇ ਤੇ। ਗਤਿਹਾਲਤ। ਮਿਤਿਮਿਣਤੀ, ਅੰਦਾਜ਼ਾ।

ਅਰਥ: ਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ, ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ, ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ।

(ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ; ਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ; ਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ।

ਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ; ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ।੧।

ਸਲੋਕੁ ਮਃ ੫ ॥ ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥ {ਪੰਨਾ 518}

ਪਦਅਰਥ: ਤੁਸਹਿਤੱ੍ਰੁਠਦਾ ਹੈਂ। ਅਚਿੰਤੁਅਚਨਚੇਤ ਹੀ, ਸੋਚ ਤੇ ਜਤਨ ਤੋਂ ਬਿਨਾ ਹੀ। ਵਸਹਿਤੂੰ ਆ ਵੱਸਦਾ ਹੈਂ। ਨਿਧਿਖ਼ਜ਼ਾਨੇ। ਮੰਤ੍ਰੁਉਪਦੇਸ਼। ਸਚਿਸੱਚ ਵਿਚ।

ਅਰਥ: ਹੇ ਮਿਹਰਵਾਨ ਪ੍ਰਭੂ! ਜੇ ਤੂੰ ਤ੍ਰੁੱਠ ਪਏਂ ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ, ਜੀਵ, ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ; ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ, ਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ।੧।

ਮਃ ੫ ॥ ਕਿਤੀ ਬੈਹਨ੍ਹ੍ਹਿ ਬੈਹਣੇ ਮੁਚੁ ਵਜਾਇਨਿ ਵਜ ॥ ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥ {ਪੰਨਾ 518}

ਪਦਅਰਥ: ਕਿਤੀਕਈ ਜੀਵ। ਬੈਹਨ੍ਹ੍ਹਿਬੈਠਦੇ ਹਨ (ਅੱਖਰ '' ਦੇ ਨਾਲ ਅੱਧਾ '' ਹੈ। ਬੈਹਣਬੈਠਣ ਦੀ ਥਾਂ। ਬੈਹਣੇਥਾਂ ਤੇ। ਮੁਚੁਬਹੁਤ। ਵਜਵਾਜੇ। ਲਜਇੱਜ਼ਤ।

ਅਰਥ: ਹੇ ਨਾਨਕ! (ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ, ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ।੨।

ਪਉੜੀ ॥ ਤੁਧੁ ਧਿਆਇਨ੍ਹ੍ਹਿ ਬੇਦ ਕਤੇਬਾ ਸਣੁ ਖੜੇ ॥ ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥ ਬ੍ਰਹਮੇ ਤੁਧੁ ਧਿਆਇਨ੍ਹ੍ਹਿ ਇੰਦ੍ਰ ਇੰਦ੍ਰਾਸਣਾ ॥ ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥ ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥ ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥ ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥ {ਪੰਨਾ 518}

ਪਦਅਰਥ: ਕਤੇਬਾਤੌਰੇਤ, ਜ਼ਬੂਰ, ਅੰਜੀਲ, ਕੁਰਾਨ। ਸਣੁਸਮੇਤ। ਇੰਦ੍ਰਾਸਣਾਇੰਦ੍ਰ ਦੇ ਆਸਣ ਵਾਲੇ। ਸੰਕਰਸ਼ਿਵ। ਮੁਖਿਮੂੰਹ ਨਾਲ। ਭਣਾਉਚਾਰਦੇ ਹਨ। ਪਿਕਾਬਰਪੈਗ਼ੰਬਰ। ਮਸਾਇਕਕਈ ਸ਼ੇਖ਼। ਅਉਲੀਏਵਲੀ। ਓਤਉਣਿਆ ਹੋਇਆ। ਪੋਤਪ੍ਰੋਤਾ ਹੋਇਆ। ਓਤਿ ਪੋਤਿਜਿਵੇਂ ਤਾਣਾ ਤੇ ਪੇਟਾ ਆਪੋ ਵਿਚ ਮਿਲੇ ਹੋਏ ਹਨ। ਮਉਲੀਏਮੌਲ ਰਿਹਾ ਹੈ, ਪ੍ਰਫੁਲਤ ਹੈ। ਤਗੀਐਤੋੜ ਨਿਭੀਦਾ ਹੈ।

ਅਰਥ: ਹੇ ਪ੍ਰਭੂ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ, ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ, ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ! ਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ, ਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ), ਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ।

(ਹੇ ਪ੍ਰਭੂ!) ਝੂਠ ਦੇ ਕਾਰਨ (ਜੀਵ ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਧਰਮ ਦੀ ਰਾਹੀਂ (ਤੇਰੇ ਨਾਲ ਜੀਵਾਂ ਦੀ) ਤੋੜ ਨਿਭ ਜਾਂਦੀ ਹੈ, ਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ (ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ)੨।

ਸਲੋਕੁ ਮਃ ੫ ॥ ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ ॥ ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥ {ਪੰਨਾ 518}

ਪਦਅਰਥ: ਆਲਕੁਆਲਸ। ਸੇਰੁਭਾਵ, ਦਲੇਰ। ਅਜੁ ਕਲਿਛੇਤੀ ਹੀ। ਆਵਸੀਆ ਜਾਇਗਾ। ਗਾਫਲ ਪੇਰੁਗ਼ਾਫ਼ਲ ਮਨੁੱਖ ਦਾ ਪੈਰ। ਫਾਹੀਮੌਤ ਦੀ ਫਾਹੀ ਵਿਚ।

ਅਰਥ: (ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ; ਪਰ, ਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ)੧।

ਮਃ ੫ ॥ ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥ ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥ {ਪੰਨਾ 518}

ਪਦਅਰਥ: ਕਿਤੀਆਕਈ, ਕਿਤਨੇ ਹੀ। ਕੁਢੰਗਭੈੜੇ ਢੰਗ, ਖੋਟੇ ਕਰਮ। ਗੁਝਾਲੁਕਿਆ ਛਿਪਿਆ। ਤੈ ਸਹਿਤੂੰ ਖਸਮ ਨੇ। ਸਹਿਸ਼ਹੁ ਨੇ।

ਅਰਥ: ਹੇ ਨਾਨਕ ਦੇ ਪ੍ਰਭੂ! ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ; ਤੂੰ ਹੀ ਅਸਾਡੇ ਮਨ ਵਿਚ ਸੱਚਾ ਮਿੱਤਰ ਹੈਂ (ਭਾਵ, ਤੂੰ ਹੀ ਅਸਾਨੂੰ ਸੱਚਾ ਮਿੱਤਰ ਦਿੱਸਦਾ ਹੈਂ), ਤੂੰ ਅਸਾਡੇ ਉਹਨਾਂ ਖੋਟੇ ਕਰਮਾਂ ਤੇ ਪਰਦਾ ਪਾ ਰੱਖਿਆ ਹੈ (ਭਾਵ, ਅਸਾਨੂੰ ਜਗਤ ਵਿਚ ਨਸ਼ਰ ਨਹੀਂ ਹੋਣ ਦੇਂਦਾ)੨।

ਪਉੜੀ ॥ ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥ ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥ ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥ ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥ ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥ ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥ ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥ ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥ {ਪੰਨਾ 518}

ਪਦਅਰਥ: ਨਿਧਿਖ਼ਜ਼ਾਨਾ। ਬੋਲਿਆ—(ਤੇਰਾ ਨਾਮ) ਉਚਾਰਿਆਂ। ਘਣਾਬਹੁਤ। ਸ੍ਰਵਣੀਕੰਨਾਂ ਨਾਲ। ਪੀਸਿ—(ਚੱਕੀ) ਪੀਹ ਕੇ। ਬਿਗਸਾਮੈਂ ਖ਼ੁਸ਼ ਹੁੰਦਾ ਹਾਂ। ਆਪਹੁਮੇਰੇ ਆਪਣੇ ਪਾਸੋਂ। ਨਿਹਾਲੀਐਤੱਕ, ਵੇਖ। ਮੋਹਿਮੈਨੂੰ। ਧਰਮਸਾਲੀਐਧਰਮਅਸਥਾਨ ਵਿਚ, ਸਤ ਸੰਗ ਵਿਚ।

ਅਰਥ: ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ; ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ, ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ; ਜਦੋਂ ਮੈਂ ਉਹਨਾਂ ਦੀ ਸੰਗਤਿ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ। (ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ, (ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ।

ਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ, ਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤਿ ਵਿਚ ਥਾਂ ਦੇਹ।੩।

ਸਲੋਕ ਮਃ ੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ {ਪੰਨਾ 518}

ਪਦਅਰਥ: ਧੂਰਿਧੂੜ, ਖ਼ਾਕ। ਪੇਖਉਵੇਖਾਂ। ਹਜੂਰਿਅੰਗ ਸੰਗ, ਆਪਣੇ ਨਾਲ।

ਅਰਥ: ਹੇ ਨਾਨਕ! (ਇਉਂ ਆਖ, ਕਿ) ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ, ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ।੧।

ਮਃ ੫ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥ {ਪੰਨਾ 518}

ਪਦਅਰਥ: ਪਤਿਤ—(ਵਿਕਾਰਾਂ ਵਿਚ) ਡਿੱਗੇ ਹੋਏ। ਪੁਨੀਤਪਵਿਤ੍ਰ। ਅਸੰਖਬੇਅੰਤ (ਜੀਵ। ਅਠਸਠਿਅਠਾਹਠ। ਮਸਤਕਿਮੱਥੇ ਤੇ।

ਅਰਥ: (ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ, ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! (ਇਹ ਨਾਮ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ।੨।

ਪਉੜੀ ॥ ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥ ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥ ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥ ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥ ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥ ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥ ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥ {ਪੰਨਾ 518-519}

ਪਦਅਰਥ: ਸਾਸਿਸਾਹ ਨਾਲ। ਗਿਰਾਸਿਗਿਰਾਹੀ ਨਾਲ। ਸਾਸਿ ਗਿਰਾਸਿਸਾਹ ਲੈਂਦਿਆਂ ਤੇ ਖਾਂਦਿਆਂ। ਪਰਵਦਿਗਾਰਪਾਲਣ ਵਾਲਾ। ਰਹੰਮਰਹਿਮ, ਤਰਸ। ਜਾਣੁਅੰਤਰਜਾਮੀ। ਬੁਝਿਬੁੱਝ ਕੇ, ਸਮਝ ਕੇ। ਸਚਿਸੱਚ ਵਿਚ। ਅਭਗੁ+ਭਗੁ, ਨਾਹ ਨਾਸ ਹੋਣ ਵਾਲਾ। ਦੀਬਾਣੁਦਰਬਾਰ।

ਅਰਥ: (ਹੇ ਭਾਈ!) ਪਾਲਣਹਾਰ ਪ੍ਰਭੂ ਦਾ ਨਾਮ ਸਾਹ ਲੈਂਦਿਆਂ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ, ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ, ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ, ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ, ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ, ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਦੇ ਟਾਕਰੇ ਤੇ ਮਨੁੱਖਾ ਜਨਮ ਦੀ ਬਾਜ਼ੀ) ਕਦੇ ਹਾਰਦਾ ਨਹੀਂ, ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ।੪।

TOP OF PAGE

Sri Guru Granth Darpan, by Professor Sahib Singh