ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 506

ਗੂਜਰੀ ਮਹਲਾ ੩ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਨਿਰਤਿ ਕਰੀ ਇਹੁ ਮਨੁ ਨਚਾਈ ॥ ਗੁਰ ਪਰਸਾਦੀ ਆਪੁ ਗਵਾਈ ॥ ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਈ ਫਲੁ ਪਾਈ ॥੧॥ ਨਾਚੁ ਰੇ ਮਨ ਗੁਰ ਕੈ ਆਗੈ ॥ ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ॥ ਰਹਾਉ ॥ ਆਪਿ ਨਚਾਏ ਸੋ ਭਗਤੁ ਕਹੀਐ ਆਪਣਾ ਪਿਆਰੁ ਆਪਿ ਲਾਏ ॥ ਆਪੇ ਗਾਵੈ ਆਪਿ ਸੁਣਾਵੈ ਇਸੁ ਮਨ ਅੰਧੇ ਕਉ ਮਾਰਗਿ ਪਾਏ ॥੨॥ ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ ॥ ਸਕਤੀ ਘਰਿ ਜਗਤੁ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖਿ ਭਗਤਿ ਨ ਹੋਈ ॥੩॥ ਸੁਰਿ ਨਰ ਵਿਰਤਿ ਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ ॥ ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ ॥੪॥ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰਿ ਲਿਵ ਤੁਮਾਰੀ ॥ ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ॥੫॥ ਜੋ ਤੁਧੁ ਭਾਵਹਿ ਸੇਈ ਨਾਚਹਿ ਜਿਨ ਗੁਰਮੁਖਿ ਸਬਦਿ ਲਿਵ ਲਾਏ ॥ ਸੇ ਭਗਤ ਸੇ ਤਤੁ ਗਿਆਨੀ ਜਿਨ ਕਉ ਹੁਕਮੁ ਮਨਾਏ ॥੬॥ ਏਹਾ ਭਗਤਿ ਸਚੇ ਸਿਉ ਲਿਵ ਲਾਗੈ ਬਿਨੁ ਸੇਵਾ ਭਗਤਿ ਨ ਹੋਈ ॥ ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥੭॥ ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ ਕੋ ਵਿਰਲਾ ਤਤੁ ਬੀਚਾਰੀ ॥ ਗੁਰ ਪਰਸਾਦੀ ਸੋਈ ਜਨੁ ਪਾਏ ਜਿਨ ਕਉ ਕ੍ਰਿਪਾ ਤੁਮਾਰੀ ॥੮॥ ਇਕੁ ਦਮੁ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਇ ॥ ਸਾਹਿ ਸਾਹਿ ਸਦਾ ਸਮਾਲੀਐ ਆਪੇ ਬਖਸੇ ਕਰੇ ਰਜਾਇ ॥੯॥ ਸੇਈ ਨਾਚਹਿ ਜੋ ਤੁਧੁ ਭਾਵਹਿ ਜਿ ਗੁਰਮੁਖਿ ਸਬਦੁ ਵੀਚਾਰੀ ॥ ਕਹੁ ਨਾਨਕ ਸੇ ਸਹਜ ਸੁਖੁ ਪਾਵਹਿ ਜਿਨ ਕਉ ਨਦਰਿ ਤੁਮਾਰੀ ॥੧੦॥੧॥੬॥ {ਪੰਨਾ 506}

ਪਦਅਰਥ: ਨਿਰਤਿਨਾਚ। ਕਰੀਕਰੀਂ, ਮੈਂ ਕਰਦਾ ਹਾਂ। ਨਚਾਈਮੈਂ ਨਚਾਂਦਾ ਹਾਂ। ਪਰਸਾਦੀਪਰਸਾਦਿ, ਕਿਰਪਾ ਨਾਲ। ਆਪੁਆਪਾਭਾਵ। ਗਵਾਈਗਵਾਈਂ, ਮੈਂ ਗਵਾਂਦਾ ਹਾਂ। ਥਿਰਅਡੋਲ। ਰਾਖੈਰੱਖਦਾ ਹੈ। ਮੁਕਤਿ—(ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ (ਦਾ ਆਸਵੰਦ। ਇਛੀਇੱਛੀਂ, ਮੈਂ ਇੱਛਾ ਕਰਦਾ ਹਾਂ। ਪਾਈਮੈਂ ਪਾਂਦਾ ਹਾਂ।੧।

ਗੁਰ ਕੈ ਆਗੈਗੁਰੂ ਦੇ ਸਾਹਮਣੇ, ਗੁਰੂ ਦੇ ਸਨਮੁਖ ਰਹਿ ਕੇ। ਭਾਣੈ ਨਾਚਹਿਜੇ ਤੂੰ ਹੁਕਮ ਵਿਚ ਨੱਚੇਂ, ਹੁਕਮ ਵਿਚ ਤੁਰੇਂ, ਜਿਵੇਂ ਨਚਾਏ ਤਿਵੇਂ ਨੱਚੇਂ। ਅੰਤੇਅਖ਼ੀਰ ਵੇਲੇ। ਜਮ ਭਉਮੌਤ ਦਾ ਡਰ।ਰਹਾਉ।

ਨਚਾਏਮਰਜ਼ੀ ਵਿਚ ਤੋਰੇ, ਇਸ਼ਾਰਿਆਂ ਤੇ ਚਲਾਏ। ਕਹੀਐਆਖਿਆ ਜਾਂਦਾ ਹੈ। ਆਪੇਆਪ ਹੀ। ਮਾਰਗਿ—(ਸਹੀ) ਰਸਤੇ ਉਤੇ।੨।

ਅਨਦਿਨੁਹਰ ਰੋਜ਼, ਹਰ ਵੇਲੇ। ਨਾਚੈਨੱਚਦਾ ਹੈ, (ਪਰਮਾਤਮਾ ਦੇ ਇਸ਼ਾਰਿਆਂ ਤੇ) ਨੱਚਦਾ ਹੈ, ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ। ਸਕਤਿਮਾਇਆ (ਦਾ ਪ੍ਰਭਾਵ। ਨਿਵਾਰੈਦੂਰ ਕਰਦਾ ਹੈ। ਸਿਵਕਲਿਆਣਸਰੂਪ ਪਰਮਾਤਮਾ। ਸਿਵ ਘਰਿਪ੍ਰਭੂ ਦੇ ਚਰਨਾਂ ਵਿਚ। ਨੀਦਗ਼ਫ਼ਲਤ ਦੀ ਨੀਂਦ। ਅਵਰੋਮਾਇਆ ਦਾ ਹੀ ਗੀਤ। ਮਨਮੁਖਿਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ।੩।

ਸੁਰਿਨਰਦੇਵਤਾਸੁਭਾਵ ਮਨੁੱਖ। ਵਿਰਤਿਪ੍ਰਵਿਰਤੀ। ਵਿਰਤਿ ਪਖਿਪ੍ਰਵਿਰਤੀ ਦੇ ਪੱਖ ਵਿਚ, ਦੁਨੀਆ ਦੀ ਕਿਰਤਕਾਰ ਕਰਦੇ ਹੋਏ ਭੀ। ਕਰਮੀਕਰਮਿ, (ਪਰਮਾਤਮਾ ਦੀ) ਕਿਰਪਾ ਨਾਲ। ਨਾਚੇ—(ਪ੍ਰਭੂ ਦੇ ਇਸ਼ਾਰਿਆਂ ਤੇ) ਨੱਚਦੇ ਆ ਰਹੇ ਹਨ, ਰਜ਼ਾ ਵਿਚ ਤੁਰਦੇ ਹਨ। ਮੁਨਿਜਨਰਿਸ਼ੀਮੁਨੀ ਲੋਕ। ਬੀਚਾਰੀਵਿਚਾਰਵਾਨ। ਗੁਰਮੁਖਿਗੁਰੂ ਦੀ ਸਰਨ ਪੈ ਕੇ।੪।

ਤ੍ਰੈਗੁਣਮਾਇਆ ਦੇ ਤਿੰਨ ਗੁਣ। ਖਾਣੀ ਚਾਰੀਚਾਰ ਖਾਣੀਆਂ ਦੇ ਜੀਵ (ਅੰਡਜ, ਜੇਰਜ, ਸੇਤਜ, ਉਤਭੁਜ)੫।

ਤੁਧੁ ਭਾਵਹਿਤੈਨੂੰ ਚੰਗੇ ਲੱਗਦੇ ਹਨ। ਸੇਈਉਹੀ ਬੰਦੇ। ਸਬਦਿਸ਼ਬਦ ਦੀ ਰਾਹੀਂ। ਤਤੁਜਗਤ ਦਾ ਮੂਲਪ੍ਰਭੂ। ਗਿਆਨੀਡੂੰਘੀ ਸਾਂਝ ਪਾਣ ਵਾਲੇ। ਕਉਨੂੰ।੬।

ਸਚੇ ਸਿਉਸਦਾ ਕਾਇਮ ਰਹਿਣ ਵਾਲੇ ਹਰੀ ਨਾਲ। ਲਿਵਲਗਨ। ਜੀਵਤੁ ਮਰੈਜੀਊਂਦਾ ਮਰਦਾ ਹੈ, ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ।੭।

ਕੈ ਅਰਥਿਦੇ ਵਾਸਤੇ।੮।

ਦਮੁਸਾਹ। ਬਿਰਥਾਵਿਅਰਥ। ਸਾਹਿ ਸਾਹਿਹਰੇਕ ਸਾਹ ਦੇ ਨਾਲ। ਰਜਾਇਹੁਕਮ।੯।

ਸਹਜਆਤਮਕ ਅਡੋਲਤਾ।੧੦।

ਅਰਥ: ਹੇ ਮਨ! ਗੁਰੂ ਦੀ ਹਜ਼ੂਰੀ ਵਿਚ ਨੱਚ (ਗੁਰੂ ਦੇ ਹੁਕਮ ਵਿਚ ਤੁਰ)ਹੇ ਮਨ! ਜੇ ਤੂੰ ਉਵੇਂ ਨੱਚੇਂਗਾ ਜਿਵੇਂ ਗੁਰੂ ਨਚਾਏਗਾ (ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ) ਤਾਂ ਆਨੰਦ ਮਾਣੇਂਗਾ, ਅਖ਼ੀਰ ਵੇਲੇ ਮੌਤ ਦਾ ਡਰ (ਭੀ ਤੈਥੋਂ ਦੂਰ) ਭੱਜ ਜਾਇਗਾ।੧।ਰਹਾਉ।

(ਹੇ ਭਾਈ! ਰਾਸਧਾਰੀਏ ਰਾਸਾਂ ਪਾ ਪਾ ਕੇ ਨੱਚਦੇ ਹਨ ਤੇ ਭਗਤ ਅਖਵਾਂਦੇ ਹਨ) ਮੈਂ ਭੀ ਨੱਚਦਾ ਹਾਂ (ਪਰ ਸਰੀਰ ਨੂੰ ਨਚਾਣ ਦੇ ਥਾਂ) ਮੈਂ (ਆਪਣੇ) ਇਸ ਮਨ ਨੂੰ ਨਚਾਂਦਾ ਹਾਂ (ਭਾਵ,) ਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਮੈਂ ਆਪਾ-ਭਾਵ ਦੂਰ ਕਰਦਾ ਹਾਂ, (ਤੇ ਇਸ ਤਰ੍ਹਾਂ) ਮੈਂ ਜੇਹੜੀ ਇੱਛਾ ਕਰਦਾ ਹਾਂ (ਪਰਮਾਤਮਾ ਦੇ ਦਰ ਤੋਂ) ਉਹੀ ਫਲ ਪਾ ਲੈਂਦਾ ਹਾਂ। (ਹੇ ਭਾਈ! ਰਾਸਾਂ ਵਿਚ ਨੱਚਿਆਂ ਟੱਪਿਆਂ ਮੁਕਤੀ ਨਹੀਂ ਮਿਲਦੀ, ਨਾਹ ਹੀ ਭਗਤ ਬਣ ਸਕੀਦਾ ਹੈ) ਜੇਹੜਾ ਮਨੁੱਖ ਆਪਣੇ ਚਿੱਤ ਨੂੰ (ਪ੍ਰਭੂ-ਚਰਨਾਂ ਵਿਚ) ਅਡੋਲ ਰੱਖਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ (ਦਾ ਆਸਵੰਦ) ਹੋ ਜਾਂਦਾ ਹੈ।੧।

ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਇਸ਼ਾਰਿਆਂ ਤੇ ਤੋਰਦਾ ਹੈ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ ਉਹ ਮਨੁੱਖ (ਅਸਲ) ਭਗਤ ਕਿਹਾ ਜਾ ਸਕਦਾ ਹੈ। ਪਰਮਾਤਮਾ ਆਪ ਹੀ (ਉਸ ਮਨੁੱਖ ਵਾਸਤੇ, ਰਜ਼ਾ ਵਿਚ ਤੁਰਨ ਦਾ ਗੀਤ) ਗਾਂਦਾ ਹੈ ਆਪ ਹੀ (ਇਹ ਗੀਤ ਉਸ ਮਨੁੱਖ ਨੂੰ) ਸੁਣਾਂਦਾ ਹੈ, ਤੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਇਸ ਮਨ ਨੂੰ ਸਹੀ ਜੀਵਨ-ਰਾਹ ਉਤੇ ਲਿਆਉਂਦਾ ਹੈ।੨।

ਹੇ ਭਾਈ! ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ ਉਹ (ਆਪਣੇ ਅੰਦਰੋਂ) ਮਾਇਆ (ਦਾ ਪ੍ਰਭਾਵ) ਦੂਰ ਕਰ ਲੈਂਦਾ ਹੈ। (ਹੇ ਭਾਈ!) ਕਲਿਆਣ-ਸਰੂਪ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਮਾਇਆ ਦੇ ਮੋਹ ਦੀ ਨੀਂਦ ਜ਼ੋਰ ਨਹੀਂ ਪਾ ਸਕਦੀ। ਜਗਤ ਮਾਇਆ ਦੇ ਮੋਹ ਵਿਚ ਸੁੱਤਾ ਹੋਇਆ (ਮਾਇਆ ਦੇ ਹੱਥਾਂ ਉੱਤੇ) ਨੱਚਦਾ ਟੱਪਦਾ ਰਹਿੰਦਾ ਹੈ (ਦੁਨੀਆ ਵਾਲੀ ਦੌੜ-ਭੱਜ ਕਰਦਾ ਰਹਿੰਦਾ ਹੈ)(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਾਸੋਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।੩।

ਹੇ ਭਾਈ! ਦੈਵੀ ਸੁਭਾਵ ਵਾਲੇ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ, ਰਿਸ਼ੀ-ਮੁਨੀ ਲੋਕ ਆਤਮਕ ਜੀਵਨ ਦੀ ਸੂਝ ਨਾਲ ਵਿਚਾਰਵਾਨ ਹੋ ਕੇ, ਪਰਮਾਤਮਾ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਤੁਰਨ ਵਾਲਾ) ਨਾਚ ਨੱਚਦੇ ਹਨ। ਆਤਮਕ ਜੀਵਨ ਦੀ ਭਾਲ ਵਾਸਤੇ ਸਾਧਨ ਕਰਨ ਵਾਲੇ ਜੇਹੜੇ ਮਨੁੱਖ ਗੁਰੂ ਦੀ ਰਾਹੀਂ ਸ੍ਰੇਸ਼ਟ ਬੁੱਧੀ ਪ੍ਰਾਪਤ ਕਰ ਕੇ ਵਿਚਾਰਵਾਨ ਹੋ ਜਾਂਦੇ ਹਨ ਉਹਨਾਂ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹ (ਭੀ ਰਜ਼ਾ ਵਿਚ ਤੁਰਨ ਵਾਲਾ) ਨਾਚ ਨੱਚਦੇ ਹਨ।੪।

ਹੇ ਪ੍ਰਭੂ! ਸਾਰੇ ਜੀਵ ਜੰਤ (ਮਾਇਆ ਦੇ ਹੱਥਾਂ ਤੇ) ਨੱਚ ਰਹੇ ਹਨ, ਚੌਹਾਂ ਖਾਣੀਆਂ ਦੇ ਜੀਵ ਨੱਚ ਰਹੇ ਹਨ, ਖੰਡਾਂ ਬ੍ਰਹਮੰਡਾਂ ਦੇ ਸਾਰੇ ਜੀਵ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਵਿਚ ਨੱਚ ਰਹੇ ਹਨ; ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੇਰੇ ਚਰਨਾਂ ਦੀ ਲਗਨ ਲੱਗੀ ਹੈ ਉਹ ਤੇਰੀ ਰਜ਼ਾ ਵਿਚ ਤੁਰਨ ਦਾ ਨਾਚ ਨੱਚਦੇ ਹਨ।੫।

ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਪਿਆਰੇ ਲੱਗਦੇ ਹਨ ਉਹੀ ਤੇਰੇ ਇਸ਼ਾਰਿਆਂ ਤੇ ਤੁਰਦੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈਂ, ਜਿਨ੍ਹਾਂ ਨੂੰ ਆਪਣਾ ਭਾਣਾ ਮਿੱਠਾ ਕਰ ਕੇ ਮਨਾਂਦਾ ਹੈ ਉਹੀ ਮਨੁੱਖ ਅਸਲ ਭਗਤ ਹਨ (ਰਾਸਾਂ ਵਿਚ ਨੱਚਣ ਵਾਲੇ ਭਗਤ ਨਹੀਂ ਹਨ), ਉਹੀ ਮਨੁੱਖ ਸਾਰੇ ਜਗਤ ਦੇ ਮੂਲ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ।੬।

ਹੇ ਭਾਈ! ਉਹੀ ਉੱਤਮ ਭਗਤੀ ਅਖਵਾ ਸਕਦੀ ਹੈ ਜਿਸ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣਿਆ ਰਹੇ। ਅਜੇਹੀ ਭਗਤੀ (ਗੁਰੂ ਦੀ ਦੱਸੀ) ਸੇਵਾ ਕਰਨ ਤੋਂ ਬਿਨਾ ਨਹੀਂ ਹੋ ਸਕਦੀ। ਜਦੋਂ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ ਤਦੋਂ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਤਦੋਂ ਹੀ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰਦਾ ਹੈ।੭।

ਹੇ ਭਾਈ! ਮਾਇਆ ਕਮਾਣ ਦੀ ਖ਼ਾਤਰ ਤਾਂ ਬਹੁਤ ਲੁਕਾਈ (ਮਾਇਆ ਦੇ ਹੱਥਾਂ ਉਤੇ) ਨੱਚ ਰਹੀ ਹੈ, ਕੋਈ ਵਿਰਲਾ ਮਨੁੱਖ ਹੈ ਜੇਹੜਾ ਅਸਲ ਆਤਮਕ ਜੀਵਨ ਨੂੰ ਪਛਾਣਦਾ ਹੈ।

ਹੇ ਪ੍ਰਭੂ! ਉਹੀ ਉਹੀ ਮਨੁੱਖ ਗੁਰੂ ਦੀ ਕਿਰਪਾ ਨਾਲ ਤੇਰਾ ਮਿਲਾਪ ਹਾਸਲ ਕਰਦਾ ਹੈ ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ।੮।

ਹੇ ਭਾਈ! ਜੇਹੜਾ ਭੀ ਇਕ ਸਾਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਭੁੱਲਿਆ ਰਹੇ ਉਹ ਸਮਾ ਵਿਅਰਥ ਚਲਾ ਜਾਂਦਾ ਹੈ। ਹਰੇਕ ਸਾਹ ਦੇ ਨਾਲ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ। (ਪਰ ਇਹ ਉੱਦਮ ਉਹੀ ਮਨੁੱਖ ਕਰ ਸਕਦਾ ਹੈ ਜਿਸ ਉਤੇ) ਪਰਮਾਤਮਾ ਆਪ ਹੀ ਮੇਹਰ ਕਰ ਕੇ ਬਖ਼ਸ਼ਸ਼ ਕਰੇ।੯।

ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਚੰਗੇ ਲੱਗਦੇ ਹਨ ਉਹੀ ਤੇਰੀ ਰਜ਼ਾ ਵਿਚ ਤੁਰਦੇ ਹਨ ਕਿਉਂਕਿ ਉਹ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਲੈਂਦੇ ਹਨ। ਹੇ ਨਾਨਕ! ਆਖ-(ਹੇ ਪ੍ਰਭੂ!) ਜਿਨ੍ਹਾਂ ਉੱਤੇ ਤੇਰੀ ਮੇਹਰ ਦੀ ਨਜ਼ਰ ਪੈਂਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ।੧੦।੧।੬।

ਅਸ਼ਟਪਦੀ ਮ: -----
ਅਸ਼ਟਪਦੀਆ ਮ: ---
 . . . . . . . . . . . . . ----
 . . . . . . ਜੋੜ . . . . . .

TOP OF PAGE

Sri Guru Granth Darpan, by Professor Sahib Singh